02.04.2026
ਭਾਜਪਾ ਦਫ਼ਤਰ ਦੇ ਬਾਹਰ ਧਮਾਕੇ ਦੀ ਅਵਾਜ਼ ਅਤੇ ਧੂੰਆਂ ਉੱਠਣ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਮਿਲੀ ਸੀ। ਸ਼ਿਕਾਇਤ ਮਿਲਣ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਅਤੇ ਜਾਂਚ ਸ਼ੁਰੂ ਕੀਤੀ।ਚੰਡੀਗੜ੍ਹ ਦੇ ਸੈਕਟਰ 37 ਵਿੱਚ ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਦੇ ਬਾਹਰ 1 ਅਪ੍ਰੈਲ ਸ਼ਾਮ ਵੇਲੇ ਧਮਾਕਾ ਹੋਣ ਦੀ ਜਾਣਕਾਰੀ ਚੰਡੀਗੜ੍ਹ ਪੁਲਿਸ ਵੱਲੋਂ ਦਿੱਤੀ ਗਈ ਹੈ।ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਨੇ ਕਿਹਾ, “ਸ਼ਾਮ ਪੰਜ ਵਜੇ ਜਾਣਕਾਰੀ ਮਿਲੀ ਸੀ ਕਿ ਸੈਕਟਰ 37 ਵਿੱਚ ਭਾਜਪਾ ਦਫ਼ਤਰ ‘ਚ ਕੋਈ ਅਵਾਜ਼ ਆਈ ਹੈ ਜੋ ਬਲਾਸਟ ਵਰਗੀ ਲੱਗ ਰਹੀ ਹੈ। ਸਾਡੀ ਟੀਮ ਇੱਥੇ ਪਹੁੰਚ ਗਈ ਸੀ ਅਤੇ ਇੱਥੇ ਆ ਕੇ ਦੇਖਿਆ ਕਿ ਇੱਕ ਕਰੂਡ ਟਾਈਪ ਛੋਟੀ ਚੀਜ਼ ਸ਼ਰਾਰਤ ਵਜੋਂ ਸੁੱਟੀ ਗਈ ਹੈ। ਅਸੀਂ ਪੜਤਾਲ ਕਰ ਰਹੇ ਹਾਂ।”ਭਾਜਪਾ ਦਫ਼ਤਰ ਦੇ ਬਾਹਰ ਧਮਾਕੇ ਦੀ ਅਵਾਜ਼ ਅਤੇ ਧੂੰਆਂ ਉੱਠਣ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਮਿਲੀ ਸੀ। ਸ਼ਿਕਾਇਤ ਮਿਲਣ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਅਤੇ ਜਾਂਚ ਸ਼ੁਰੂ ਕੀਤੀ।
ਸਟਾਫ ਨੇ ਬਾਹਰ ਆ ਕਿ ਦੇਖਿਆ ਤਾਂ ਧੂੜ ਉੱਡੀ ਹੋਈ ਸੀ। ਧੂੜ ਦੇ ਬੈਠਣ ਉੱਤੇ ਦੇਖਿਆ ਗਿਆ ਕਿ ਸਕੂਟਰੀ ਅਤੇ ਕਾਰ ਨੁਕਸਾਨੀ ਗਈ ਸੀ। ਛਰੇ ਦੇ ਨਿਸ਼ਾਨ ਵੀ ਕੰਧ ਉੱਤੇ ਸਨ।”ਚੰਡੀਗੜ੍ਹ ਵਿੱਚ ਮੌਜੂਦ ਭਾਜਪਾ ਦੇ ਆਗੂ ਵਿਨੀਤ ਜੋਸ਼ੀ ਨੇ ਕਿਹਾ, “ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਬਾਹਰ ਬਲਾਸਟ ਹੋਇਆ।ਪੰਜਾਬ ਬੀਜੇਪੀ ਆਗੂ ਅਸ਼ਵਨੀ ਸ਼ਰਮਾ ਇਸ ਘਟਨਾ ਬਾਰੇ ਸੋਸ਼ਲ ਮੀਡੀਆ ਉੱਤੇ ਪਾਈ ਇੱਕ ਪੋਸਟ ਜ਼ਰੀਏ ਕਿਹਾ, “ਭਾਜਪਾ ਉਹ ਸੰਗਠਨ ਹੈ ਜਿਹੜਾ ਕਦੇ ਡਰਦਾ ਨਹੀਂ, ਝੁਕਦਾ ਨਹੀਂ ਅਤੇ ਅਜਿਹੀਆਂ ਗੱਲਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ। ”
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਘਟਨਾ ਉੱਤੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ,”ਚੰਡੀਗੜ੍ਹ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੀ ਖ਼ਬਰ ਸੁਣ ਕੇ ਬਹੁਤ ਹੀ ਹੈਰਾਨੀ ਅਤੇ ਚਿੰਤਾ ਹੋਈ ਹੈ।”ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਪੋਸਟ ਪਾ ਕਿ ਲਿਖਿਆ, “ਪਹਿਲਾਂ ਲਗਾਤਾਰ ਪੰਜਾਬ ਦੇ ਥਾਣਿਆਂ ਤੇ ਗ੍ਰੈਨੇਡ ਹਮਲੇ ਹੋ ਰਹੇ ਹਨ, ਫਿਰ ਬੀਤੇ ਦਿਨ ਹੁਸ਼ਿਆਰਪੁਰ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਅਤੇ ਅੱਜ ਚੰਡੀਗੜ੍ਹ ਵਿਖੇ ਭਾਜਪਾ ਦੇ ਸੂਬਾ ਪੱਧਰੀ ਦਫਤਰ ਤੇ ਹਮਲਾ ਹੋਇਆ ਹੈ। ਪਰ ਵੱਖਵਾਦੀ ਤਾਕਤਾਂ ਚਾਹੇ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਉਹ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜ ਨਹੀਂ ਸਕਦੀਆਂ।”






