ਖੀਰਾ ਸਿਰਫ਼ ਸਲਾਦ ਲਈ ਨਹੀਂ, ਬਲਕਿ ਤੁਹਾਡੇ ਚਿਹਰੇ ਲਈ ਵੀ ਕੁਦਰਤੀ ਤੋਹਫ਼ਾ ਹੈ। ਇਹ ਸਕਿੰਨ ਨੂੰ ਨਰਮ, ਹਾਈਡਰੇਟਡ ਅਤੇ ਗਲੋਇੰਗ ਬਣਾਉਂਦਾ ਹੈ। ਆਓ ਜਾਣਦੇ ਹਾਂ, ਤਿੰਨ ਸਰਲ ਫੇਸ ਪੈਕ:
1. ਖੀਰਾ + ਐਲੋਵੇਰਾ ਫੇਸ ਪੈਕ
ਸਮੱਗਰੀ:
-
1/2 ਖੀਰਾ (ਪੇਸਟ)
-
2 ਚਮਚ ਤਾਜ਼ਾ ਐਲੋਵੇਰਾ ਜੈੱਲ
ਤਰੀਕਾ:
-
ਐਲੋਵੇਰਾ ਜੈੱਲ ਨੂੰ ਖੀਰੇ ਦੇ ਪੇਸਟ ਨਾਲ ਚੰਗੀ ਤਰ੍ਹਾਂ ਮਿਲਾਓ।
-
ਆਪਣੇ ਸਾਫ਼ ਚਿਹਰੇ ਅਤੇ ਗਰਦਨ ‘ਤੇ ਲਗਾਓ।
-
20 ਮਿੰਟ ਬਾਅਦ ਠੰਡੇ ਪਾਣੀ ਨਾਲ ਧੋ ਲਓ।
ਫਾਇਦੇ:
-
ਚਮੜੀ ਨੂੰ ਸ਼ਾਂਤ ਕਰਦਾ ਹੈ
-
ਕੁਦਰਤੀ ਚਮਕ ਦਿੰਦਾ ਹੈ
2. ਖੀਰਾ + ਦਹੀਂ ਫੇਸ ਪੈਕ
ਸਮੱਗਰੀ:
-
1/2 ਖੀਰਾ (ਪੀਸਿਆ ਹੋਇਆ)
-
2 ਚਮਚ ਸਾਦਾ ਦਹੀਂ
ਤਰੀਕਾ:
-
ਖੀਰੇ ਦੇ ਪੇਸਟ ਨੂੰ ਦਹੀਂ ਨਾਲ ਮਿਲਾਓ।
-
ਚਿਹਰੇ ਅਤੇ ਗਰਦਨ ‘ਤੇ ਲਗਾਓ। 15–20 ਮਿੰਟ ਬਾਅਦ ਹੌਲੀ-ਹੌਲੀ ਮਾਲਿਸ਼ ਕਰੋ।
-
ਠੰਡੇ ਪਾਣੀ ਨਾਲ ਧੋ ਲਓ।
ਫਾਇਦੇ:
-
ਦਾਗ-ਧੱਬੇ ਅਤੇ ਪਿਗਮੈਂਟੇਸ਼ਨ ਘਟਾਉਂਦਾ ਹੈ
-
ਸਕਿੰਨ ਨੂੰ ਸਾਫ਼ ਅਤੇ ਚਮਕਦਾਰ ਬਣਾਉਂਦਾ ਹੈ
3. ਖੀਰਾ + ਬੇਸਨ + ਹਲਦੀ ਫੇਸ ਪੈਕ
ਸਮੱਗਰੀ:
-
1/2 ਖੀਰਾ (ਪੇਸਟ)
-
2 ਚਮਚ ਬੇਸਨ
-
ਚੁਟਕੀ ਹਲਦੀ
ਤਰੀਕਾ:
-
ਖੀਰੇ ਦੇ ਰਸ ਵਿੱਚ ਬੇਸਨ ਅਤੇ ਹਲਦੀ ਮਿਲਾ ਕੇ ਗਾੜਾ ਪੇਸਟ ਬਣਾਓ।
-
ਚਿਹਰੇ ਅਤੇ ਗਰਦਨ ‘ਤੇ ਲਗਾਓ। 20–25 ਮਿੰਟ ਬਾਅਦ ਹੌਲੀ-ਹੌਲੀ ਗੋਲਾਕਾਰ ਮਾਲਿਸ਼ ਕਰੋ।
-
ਠੰਡੇ ਪਾਣੀ ਨਾਲ ਧੋ ਲਓ।
ਫਾਇਦੇ:
-
ਚਮੜੀ ਨੂੰ ਡੂੰਘਾਈ ਨਾਲ ਸਾਫ਼ ਕਰਦਾ ਹੈ
-
ਨਰਮ ਅਤੇ ਹਾਈਡਰੇਟਡ ਸਕਿੰਨ ਲਈ ਲਾਭਦਾਇਕ
ਇਹ ਤਿੰਨ ਫੇਸ ਪੈਕ ਤੁਹਾਡੇ ਸਕਿੰਨ ਲਈ ਇੰਸਟੈਂਟ ਗਲੋ ਦੇਣ ਵਿੱਚ ਮਦਦਗਾਰ ਹਨ।







