Google search engine
HomeNationalਟੀਵੀਕੇ ਮੁਖੀ ਵਿਜੈ: ਸਰਕਾਰ ਬਣਾਉਣ ਲਈ ‘ਥਲਪਤੀ’ ਵੱਲੋਂ ਚੋਣੀ ਤਿਆਰੀਆਂ ਤੇ ਸਰਗਰਮੀ...

ਟੀਵੀਕੇ ਮੁਖੀ ਵਿਜੈ: ਸਰਕਾਰ ਬਣਾਉਣ ਲਈ ‘ਥਲਪਤੀ’ ਵੱਲੋਂ ਚੋਣੀ ਤਿਆਰੀਆਂ ਤੇ ਸਰਗਰਮੀ ਤੇਜ਼ ਕੀਤੀ ਗਈ

08.05.2026

ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਟੀਵੀਕੇ ਦੇ ਸੰਸਥਾਪਕ ਵਿਜੈ ਅੱਜ 24 ਘੰਟਿਆਂ ਵਿੱਚ ਦੂਜੀ ਵਾਰ ਰਾਜਪਾਲ ਨਾਲ ਮੁਲਾਕਾਤ ਲਈ ਰਾਜ ਭਵਨ ਪਹੁੰਚੇ।

ਉਨ੍ਹਾਂ ਕਾਂਗਰਸ ਪਾਰਟੀ ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਸੱਦਾ ਦੇਣ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਭਾਜਪਾ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਇਸ ਮਾਮਲੇ ਵਿੱਚ ਸੰਵਿਧਾਨਕ ਨਿਯਮਾਂ ਦੀ ਪਾਲਣਾ ਕਰਨਗੇ। ਇਸੇ ਦਰਮਿਆਨ ਟੀਵੀਕੇ ਕਾਰਕੁਨਾਂ ਨੇ ਲੋਕ ਭਵਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।

ਵਿਜੈ ਲੋਕ ਭਵਨ ਪਹੁੰਚੇ ਸਨ, ਪਰ ਅਧਿਕਾਰੀਆਂ ਜਾਂ ਟੀਵੀਕੇ ਵੱਲੋਂ ਤੁਰੰਤ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਨ੍ਹਾਂ ਦੀ ਰਾਜਪਾਲ ਅਰਲੇਕਰ ਨਾਲ ਮੁਲਾਕਾਤ ਹੋਈ ਜਾਂ ਨਹੀਂ, ਅਤੇ ਕੀ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਗਿਆ ਹੈ। ਟੀਵੀਕੇ ਮੁਖੀ ਕਰੀਬ 40 ਮਿੰਟ ਤੱਕ ਰਾਜਪਾਲ ਦੇ ਨਿਵਾਸ ਅੰਦਰ ਰਹੇ ਅਤੇ ਫਿਰ ਉਥੋਂ ਰਵਾਨਾ ਹੋ ਗਏ।

ਜ਼ਿਕਰਯੋਗ ਹੈ ਕਿ ਕਾਂਗਰਸ ਸਮੇਤ 112 ਸਮਰਥਕ ਵਿਧਾਇਕਾਂ ਦੀ ਸੂਚੀ ਸੌਂਪਣ ਦੇ ਬਾਵਜੂਦ, ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਵੱਲੋਂ ਅਜੇ ਤੱਕ ਵਿਜੈ ਨੂੰ ਸਰਕਾਰ ਬਣਾਉਣ ਲਈ ਸੱਦਾ ਨਹੀਂ ਦਿੱਤਾ ਗਿਆ ਹੈ।

ਇਸੇ ਦਰਮਿਆਨ ਟੀਵੀਕੇ ਕਾਰਕੁਨਾਂ ਨੇ ਲੋਕ ਭਵਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਥੇ ਕੁਝ ਸਮੇਂ ਲਈ ਤਣਾਅਪੂਰਨ ਸਥਿਤੀ ਬਣੀ ਰਹੀ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਪਾਰਟੀ ਮੁਖੀ ਵਿਜੈ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ।
ਇਸੇ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਕ੍ਰਿਸਟੋਫਰ ਤਿਲਕ ਨੇ ਅੱਜ ਇਹ ਕਹਿ ਕੇ ਆਪਣੀ ਪਾਰਟੀ ਵੱਲੋਂ ਟੀਵੀਕੇ ਨੂੰ ਸਰਕਾਰ ਬਣਾਉਣ ਲਈ ਦਿੱਤੇ ਗਏ ਸਮਰਥਨ ਨੂੰ ਜਾਇਜ਼ ਠਹਿਰਾਇਆ ਕਿ ਵਿਜੈ ਧਰਮਨਿਰਪੇਖਤਾ ਦੇ ਸਿਧਾਂਤਾਂ ਵਿੱਚ ਪੂਰਾ ਵਿਸ਼ਵਾਸ ਰੱਖਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਟੀਵੀਕੇ ਇਹ ਸਪੱਸ਼ਟ ਕਰੇ ਕਿ ਉਹ ‘ਹਿੰਦੂਤਵ ਸ਼ਕਤੀਆਂ’ ਨਾਲ ਕੋਈ ਗਠਜੋੜ ਨਹੀਂ ਕਰੇਗੀ
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI