Thursday, July 16, 2026
Home Punjab Ludhiana ਨਹਿਰੀ ਪਾਣੀ ਦੀ ਵਰਤੋਂ 78 ਪ੍ਰਤੀਸ਼ਤ ਤੋਂ ਵਧਣਾ ਪੰਜਾਬ ਦੀ ਕਿਰਸਾਨੀ ਲਈ...

ਨਹਿਰੀ ਪਾਣੀ ਦੀ ਵਰਤੋਂ 78 ਪ੍ਰਤੀਸ਼ਤ ਤੋਂ ਵਧਣਾ ਪੰਜਾਬ ਦੀ ਕਿਰਸਾਨੀ ਲਈ ਚੰਗਾ ਉਪਰਾਲਾ : ਪਰਮਵੀਰ ਸਿੰਘ ਐਡਵੋਕੇਟ

0
21

28.05.2026

ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਹੀ ਹੇਠਾਂ, ਸੂਬੇ ਵਿੱਚ ਖੇਤੀ ਨੂੰ ਮੁੜ ਕੇ ਲਾਹੇਵੰਦ ਧੰਦਾ ਬਣਾਉਣ ਲਈ ਸੁਹਿਰਦ ਕਦਮ ਚੁੱਕੇ ਜਾ ਰਹੇ ਹਨ |

ਪੰਜਾਬ ਮੀਡੀਅਮ ਇੰਡਸਟਰੀ ਬੋਰਡ ਦੇ ਵਾਈਸ ਚੇਅਰਮੈਨ ਪਰਮਵੀਰ ਸਿੰਘ ਐਡਵੋਕੇਟ ਨੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ, ਪੰਜਾਬ ਵਿੱਚ ਨਹਿਰੀ ਪਾਣੀ ਦੀ ਸਿੰਚਾਈ ਲਈ ਜੋ ਕਾਰਜ ਚਾਲ ਰਹੇ ਹਨ, ਓਹਨਾ ਦੀ ਦੇਖ ਰੇਖ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਪ ਕਰ ਰਹੇ ਹਨ | 2022 ਵਿੱਚ ਜਦੋ ਮਾਨ ਸਰਕਾਰ ਨੇ ਅਹਿਦ ਚੁਕਿਆ ਸੀ, ਉਸ ਵੇਲੇ ਵਿਰਾਸਤ ਵਿਚ ਨਹਿਰੀ ਪਾਣੀ ਦਾ ਕੇਵਲ 22 ਪ੍ਰਤੀਸ਼ਤ ਉਪਯੋਗ ਪਿਛਲੀ ਸਰਕਾਰਾਂ ਵੱਲੋ ਵਰਤੋਂ ਵਿਚ ਲਿਆਉਂਦਾ ਗਿਆ ਸੀ |

ਮਾਨ ਸਰਕਾਰ ਪਿਛਲੇ 4 ਸਾਲਾਂ ਤੋਂ ਖੇਤਾਂ ਦੀ ਸਿੰਚਾਈ ਸਿੱਧਾ ਨਹਿਰੀ ਪਾਣੀ ਨਾਲ ਕਰਵਾਉਣ ਲਈ ਪੁਰਜ਼ੋਰ ਉਪਰਾਲੇ ਕਰ ਰਹੀ ਹੈ | ਟੇਲਾਂ ਤਕ ਪਾਣੀ ਪਹੁੰਚਣ ਲਈ ਸੂਏ ਅਤੇ ਕੱਸੀਆਂ ਦਰੁਸਤ ਕੀਤੇ ਗਏ ਹਨ | ਸੈਂਕੜੇ ਕਿਲੋਮੀਟਰ ਨਵੀਆਂ ਕੱਸੀਆਂ ਅਤੇ ਪਾਈਪਾਂ ਪਾਈਆਂ ਗਈਆਂ ਹਨ | ਇਨ੍ਹਾਂ ਕੋਸ਼ਿਸ਼ਾਂ ਸਕਦਾ, ਪੰਜਾਬ ਹੁਣ ਨਹਿਰੀ ਪਾਣੀ ਦਾ 78% ਤੋਂ ਵੱਧ ਪਾਣੀ ਵਰਤ ਰਿਹਾ ਹੈ | ਇਸ ਤੋਂ ਇਲਾਵਾ ਅਗਲੇ ਕੁਝ ਮਹੀਨਿਆਂ ਵਿੱਚ ਇਹ ਅੰਕੜਾ 90% ਤੋਂ ਵੱਧ ਲੈ ਕੇ ਜਾਣਾ ਮਾਨ ਸਰਕਾਰ ਦਾ ਟੀਚਾ ਹੈ | ਇਸ ਉਪਰਾਲੇ ਨਾਲ ਪੰਜਾਬ ਦੀ ਧਰਤੀ ਨੂੰ ਕਈ ਤਰ੍ਹਾਂ ਦੇ ਫਾਇਦੇ ਹੋਏ ਹਨ | ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਕਾਫੀ ਮਾਤਰਾ ਵਿਚ ਬਚਿਆ ਹੈ ਅਤੇ ਕੇਂਦਰ ਦੇ ਜਲ ਸ਼ਕਤੀ ਮਹਿਕਮੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਦਾ ਧਰਤੀ ਹੇਠਲਾ ਪਾਣੀ ਲਗਭਗ 2 ਮੀਟਰ ਉਪਰ ਵੱਲ ਵੱਧ ਚੁਕਿਆ ਹੈ | ਪਿਛਲੇ 20 ਸਾਲਾਂ ਵਿਚ ਇਹ ਵਾਧਾ ਪਹਿਲੀ ਵਾਰ ਰਿਕਾਰਡ ਕੀਤਾ ਗਿਆ ਹੈ |

ਇਸ ਤੋਂ ਇਲਾਵਾ ਵੱਡੇ ਪੱਧਰ ਤੇ ਮੋਟਰਾਂ ਨਾ ਚੱਲਣ ਕਰਕੇ ਬਿਜਲੀ ਦੀ ਭਾਰੀ ਬਚਤ ਪੰਜਾਬ ਨੂੰ ਹੋਈ ਹੈ ਜਿਸ ਨੂੰ ਹੋਰ ਵਰਤੋਂ ਵਿਚ ਲਿਆਂਦਾ ਗਿਆ ਹੈ | ਮਾਹਿਰਾਂ ਅਨੁਸਾਰ ਨਹਿਰੀ ਪਾਣੀ ਦੀ ਵਰਤੋਂ ਨਾਲ ਫ਼ਸਲ ਦੀ ਗੁਣਵੱਤਾ ਵਿੱਚ ਵੀ ਵਾਧਾ ਹੋਇਆ ਹੈ  ਜਿਸ ਨਾਲ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਪ੍ਰਾਪਤ ਹੋਇਆ ਹੈ | ਮੁੱਖ ਮੰਤਰੀ ਦੀ ਦੂਰਅੰਦੇਸ਼ੀ ਸੋਚ ਅਤੇ ਚੰਗੇ ਉਪਰਾਲਿਆਂ ਕਰਕੇ ਪੰਜਾਬ ਤਰੱਕੀ ਦੇ ਰਾਹ ਤੇ ਤੇਜ਼ੀ ਨਾਲ ਵੱਧ ਰਿਹਾ ਹੈ | ਇਕੱਲੇ ਨਹਿਰੀ ਪਾਣੀ ਦੀ ਪਹੁੰਚ ਨੂੰ ਦਰੁਸਤ ਕਰਕੇ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਵੱਖੋ ਵੱਖ ਪੱਖਾਂ ਤੋਂ ਫਾਇਦੇ ਦਵਾਏ ਹਨ |

LEAVE A REPLY

Please enter your comment!
Please enter your name here