HomeWorld Newsਅਮਰੀਕਾ-ਈਰਾਨ ਤਣਾਅ ਫਿਰ ਵਧਿਆ, ਹੋਰਮੁਜ਼ ਨੇੜੇ ਹਮਲੇ ਨਾਲ ਸ਼ਾਂਤੀ ਵਾਰਤਾਵਾਂ ਨੂੰ ਝਟਕਾ

ਅਮਰੀਕਾ-ਈਰਾਨ ਤਣਾਅ ਫਿਰ ਵਧਿਆ, ਹੋਰਮੁਜ਼ ਨੇੜੇ ਹਮਲੇ ਨਾਲ ਸ਼ਾਂਤੀ ਵਾਰਤਾਵਾਂ ਨੂੰ ਝਟਕਾ

ਨਵੀਂ ਦਿੱਲੀ/ਵਾਸ਼ਿੰਗਟਨ: ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਟਕਰਾਅ ਨੂੰ ਖਤਮ ਕਰਨ ਲਈ ਜਾਰੀ ਕੂਟਨੀਤਕ ਕੋਸ਼ਿਸ਼ਾਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਅਮਰੀਕੀ ਫੌਜ ਨੇ ਹੋਰਮੁਜ਼ ਜਲਡਮਰੂ ਦੇ ਨੇੜੇ ਇਕ ਈਰਾਨੀ ਫੌਜੀ ਠਿਕਾਣੇ ’ਤੇ ਨਵਾਂ ਹਮਲਾ ਕੀਤਾ। ਰਿਪੋਰਟਾਂ ਮੁਤਾਬਕ ਇਹ ਪਿਛਲੇ 48 ਘੰਟਿਆਂ ਦੌਰਾਨ ਅਮਰੀਕਾ ਵੱਲੋਂ ਕੀਤਾ ਗਿਆ ਦੂਜਾ ਵੱਡਾ ਹਮਲਾ ਹੈ, ਜਿਸ ਨਾਲ ਖੇਤਰ ਵਿੱਚ ਤਣਾਅ ਮੁੜ ਚਰਮ ’ਤੇ ਪਹੁੰਚ ਗਿਆ ਹੈ।

ਈਰਾਨ ਨੇ ਇਸ ਕਾਰਵਾਈ ਨੂੰ ਅਸਥਾਈ ਜੰਗਬੰਦੀ ਦੀ “ਖੁੱਲ੍ਹੀ ਉਲੰਘਣਾ” ਕਰਾਰ ਦਿੰਦਿਆਂ ਤਿੱਖਾ ਵਿਰੋਧ ਕੀਤਾ ਹੈ। ਦੂਜੇ ਪਾਸੇ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਵੱਲੋਂ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਜਵਾਬ ਵਜੋਂ ਕੀਤੀ ਗਈ, ਜੋ ਅੰਤਰਰਾਸ਼ਟਰੀ ਜਹਾਜ਼ਰਾਨੀ ਲਈ ਖ਼ਤਰਾ ਬਣ ਰਹੇ ਸਨ।

ਇਹ ਤਾਜ਼ਾ ਟਕਰਾਅ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਅਮਰੀਕੀ ਵਿਦੇਸ਼ ਮੰਤਰੀ Marco Rubio ਨੇ ਭਾਰਤ ਦੌਰੇ ਦੌਰਾਨ ਕਿਹਾ ਸੀ ਕਿ ਦੋਵੇਂ ਪੱਖ ਸੰਭਾਵਿਤ ਸਮਝੌਤੇ ਦੇ ਕਾਫ਼ੀ ਨੇੜੇ ਹਨ ਅਤੇ ਕੁਝ ਦਿਨਾਂ ਵਿੱਚ ਅੰਤਿਮ ਸਹਿਮਤੀ ਬਣ ਸਕਦੀ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਇਹ ਟਕਰਾਅ 28 ਫਰਵਰੀ 2026 ਨੂੰ ਵੱਡੇ ਫੌਜੀ ਹਮਲਿਆਂ ਤੋਂ ਬਾਅਦ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ 8 ਅਪ੍ਰੈਲ ਤੋਂ ਇੱਕ ਅਸਥਾਈ ਜੰਗਬੰਦੀ ਲਾਗੂ ਕੀਤੀ ਗਈ ਸੀ, ਪਰ ਦੋਵਾਂ ਧਿਰਾਂ ਵੱਲੋਂ ਲਗਾਤਾਰ ਹੋ ਰਹੇ ਦੋਸ਼ਾਂ ਅਤੇ ਜਵਾਬੀ ਕਾਰਵਾਈਆਂ ਕਾਰਨ ਹਾਲਾਤ ਅਜੇ ਵੀ ਨਾਜ਼ੁਕ ਬਣੇ ਹੋਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments