HomeWorld Newsਅਮਰੀਕਾ-ਚੀਨ ਸਿਖਰ ਮੁਲਾਕਾਤ ਮਈ ‘ਚ, ਟਰੰਪ ਤੇ ਸ਼ੀ ਜਿਨਪਿੰਗ ਬੀਜਿੰਗ ‘ਚ ਮਿਲਣਗੇ

ਅਮਰੀਕਾ-ਚੀਨ ਸਿਖਰ ਮੁਲਾਕਾਤ ਮਈ ‘ਚ, ਟਰੰਪ ਤੇ ਸ਼ੀ ਜਿਨਪਿੰਗ ਬੀਜਿੰਗ ‘ਚ ਮਿਲਣਗੇ

ਅਮਰੀਕਾ: ਵ੍ਹਾਈਟ ਹਾਊਸ ਦੀ ਪ੍ਰੈਸ ਸੈਕਟਰੀ ਕੈਰੋਲੀਨ ਲੀਵਿਟ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 14 ਅਤੇ 15 ਮਈ ਨੂੰ ਬੀਜਿੰਗ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ-ਜਿਨਪਿੰਗ ਨਾਲ ਅਹਿਮ ਮੁਲਾਕਾਤ ਕਰਨਗੇ।

ਇਹ ਸਿਖਰ ਵਾਰਤਾ ਪਹਿਲਾਂ 21 ਮਾਰਚ ਤੋਂ 2 ਅਪ੍ਰੈਲ ਦਰਮਿਆਨ ਹੋਣੀ ਸੀ, ਪਰ ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੇ ਤਣਾਅ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਟਰੰਪ ਦੀ ਫੇਰੀ ਤੋਂ ਬਾਅਦ ਸ਼ੀ ਜਿਨਪਿੰਗ ਦਾ ਅਮਰੀਕਾ ਦੌਰਾ

ਪ੍ਰੈਸ ਸੈਕਟਰੀ ਨੇ ਦੱਸਿਆ ਕਿ ਬੀਜਿੰਗ ਮੁਲਾਕਾਤ ਤੋਂ ਬਾਅਦ ਸ਼ੀ ਜਿਨਪਿੰਗ ਆਪਣੀ ਪਤਨੀ ਨਾਲ ਵਾਸ਼ਿੰਗਟਨ ਡੀ.ਸੀ. ਦਾ ਦੌਰਾ ਵੀ ਕਰਨਗੇ। ਹਾਲਾਂਕਿ, ਇਸ ਯਾਤਰਾ ਦੀਆਂ ਤਾਰੀਖਾਂ ਹਾਲੇ ਤੈਅ ਨਹੀਂ ਕੀਤੀਆਂ ਗਈਆਂ।

ਵ੍ਹਾਈਟ ਹਾਊਸ ਦੇ ਸੰਕੇਤ, ਟਕਰਾਅ ਜਲਦੀ ਖਤਮ ਹੋਣ ਦੀ ਉਮੀਦ

ਜਦੋਂ ਕੈਰੋਲੀਨ ਲੀਵਿਟ ਪੁੱਛਿਆ ਗਿਆ ਕਿ ਕੀ ਨਵੀਆਂ ਤਾਰੀਖਾਂ ਇਸ ਗੱਲ ਦਾ ਸੰਕੇਤ ਹਨ ਕਿ ਈਰਾਨ ਨਾਲ ਚੱਲ ਰਿਹਾ ਟਕਰਾਅ ਜਲਦ ਖਤਮ ਹੋ ਸਕਦਾ ਹੈ, ਤਾਂ ਉਨ੍ਹਾਂ ਨੇ ਸਕਾਰਾਤਮਕ ਸੰਕੇਤ ਦਿੱਤੇ।

ਉਨ੍ਹਾਂ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਨੇ ਪਹਿਲਾਂ ਹੀ ਚਾਰ ਤੋਂ ਛੇ ਹਫ਼ਤਿਆਂ ਦੀ ਸਮਾਂ ਸੀਮਾ ਦਾ ਅੰਦਾਜ਼ਾ ਲਗਾਇਆ ਸੀ, ਜਿਸ ਤੋਂ ਇਸ਼ਾਰਾ ਮਿਲਦਾ ਹੈ ਕਿ ਹਾਲਾਤ ਜਲਦੀ ਸਧਰ ਸਕਦੇ ਹਨ।

ਇਹ ਮੁਲਾਕਾਤ ਵਿਸ਼ਵ ਪੱਧਰ ‘ਤੇ ਕਾਫ਼ੀ ਮਹੱਤਵਪੂਰਨ ਮੰਨੀ ਜਾ ਰਹੀ ਹੈ, ਕਿਉਂਕਿ ਇਸ ਨਾਲ ਅਮਰੀਕਾ-ਚੀਨ ਸੰਬੰਧਾਂ ਅਤੇ ਮੱਧ ਪੂਰਬ ਦੀ ਸਥਿਤੀ ‘ਤੇ ਵੀ ਅਸਰ ਪੈ ਸਕਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments

ENGLISH HINDI