Google search engine
HomePatiala Updatesਯੂਨੀਵਰਸਿਟੀ ਸਾਹਿਤਕ ਪੱਖੋਂ ਅਣਗੌਲੇ ਪਰ ਮਹੱਤਵਪੂਰਨ ਸਾਹਿਤ ਰੂਪਾਂ ਨੂੰ ਵੀ ਅੱਗੇ ਲੈ...

ਯੂਨੀਵਰਸਿਟੀ ਸਾਹਿਤਕ ਪੱਖੋਂ ਅਣਗੌਲੇ ਪਰ ਮਹੱਤਵਪੂਰਨ ਸਾਹਿਤ ਰੂਪਾਂ ਨੂੰ ਵੀ ਅੱਗੇ ਲੈ ਕੇ ਆਉਣ ਲਈ ਯਤਨਸ਼ੀਲ -ਡਾ. ਰਤਨ ਸਿੰਘ, ਵਾਈਸ ਚਾਂਸਲਰ 

ਡਾ. ਸਰਵਰਿੰਦਰ ਸਿੰਘ ਵੱਲੋਂ ਸੰਪਾਦਿਤ ਮਿੰਨੀ ਕਹਾਣੀ ਸੰਗ੍ਰਹਿ ‘ਕਥਾ ਕਣੀਆਂ’ ਦਾ ਲੋਕ ਅਰਪਣ

ਪਟਿਆਲਾ: ਜਗਤ ਗੁਰੂ ਨਾਨਕ ਦੇਵ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਅਤੇ ਸਾਹਿਤ ਆਕਦੇਮੀ ਦਿੱਲੀ ਵੱਲੋਂ ਯੂਨੀਵਰਸਿਟੀ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਸਰਵਰਿੰਦਰ ਸਿੰਘ ਦੀ ਪੰਜਾਬੀ ਮਿੰਨੀ ਕਹਾਣੀਆਂ ਦੀ ਸੰਪਾਦਿਤ ਅਤੇ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ ਦੁਆਰਾ ਪ੍ਰਕਾਸ਼ਿਤ ਪੁਸਤਕ ‘ਕਥਾ ਕਣੀਆਂ’ ਦਾ ਮਿਤੀ 26 ਮਈ 2026 ਨੂੰ ਲੋਕ ਅਰਪਣ ਕੀਤਾ ਗਿਆ। ਲੋਕ ਅਰਪਣ ਕਰਨ ਦੀ ਰਸਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਪ੍ਰੋ. (ਡਾ.) ਰਤਨ ਸਿੰਘ ਜੀ, ਚੰਡੀਗੜ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਨਮੋਹਨ, ਰਜਿਸਟਰਾਰ ਡਾ. ਬਲਜੀਤ ਸਿੰਘ ਖਹਿਰਾ, ਡਾਇਰੈਕਟਰ ਸੀਕਾ ਡਾ. ਕੁਲਦੀਪ ਵਾਲੀਆ, ਗੁਰੂ ਨਾਨਕ ਦੇਵ ਯੂਨੀਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਪੰਜਾਬੀ ਵਿਭਾਗ ਦੇ ਚੇਅਰਪਰਸਨ ਡਾ. ਕੁਲਦੀਪ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਮੋਹਨ ਤਿਆਗੀ,ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਡਾ. ਪ੍ਰਵੀਨ ਕੁਮਾਰ, ਪੰਜਾਬੀ ਵਿਭਾਗ ਦੇ ਡਾ. ਅਮਰਜੀਤ ਸਿੰਘ, ਡਾ. ਧਰਮਿੰਦਰ ਸਿੰਘ,ਪਬਲੀਕੇਸ਼ਨ ਬਿਊਰੋ ਦੇ ਡਾ. ਜਗਜੀਤ ਸਿੰਘ ਅਤੇ ਮਿੰਨੀ ਮੈਗਜ਼ੀਨ ਦੇ ਸੰਪਾਦਕ ਜਗਦੀਸ਼ ਰਾਏ ਕੁਲਰੀਆਂ ਨੇ ਅਦਾ ਕੀਤੀ।

ਇਹ ਕਿਤਾਬ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਹੀ ਪ੍ਰਕਾਸ਼ਿਤ ਕੀਤੀ ਗਈ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਤਨ ਸਿੰਘ ਨੇ ਕਿਹਾ ਕਿ ਜਿੱਥੇ ਯੂਨੀਵਰਸਿਟੀ ਪੰਜਾਬ ਦੇ ਪੇਂਡੂ ਅਤੇ ਵਿਦਿਆ ਪੱਖੋਂ ਪੱਛੜੇ ਹੋਏ ਖੇਤਰਾਂ ਵਿਚ ਵਿਦਿਆ ਦਾ ਚਾਨਣ ਫੈਲਾਉਣ ਦੀ ਅਣਥੱਕ ਕੋਸ਼ਿਸ਼ ਕਰ ਰਹੀ ਹੈ, ਉਥੇ ਹੀ ਸਾਹਿਤਕ ਪੱਖੋਂ ਹਾਸ਼ੀਏ ਤੇ ਰਹਿ ਗਏ ਜਾਂ ਬਹੁਤ ਹੀ ਘੱਟ ਗੌਲ਼ੇ ਗਏ ਪ੍ਰੰਤੂ ਅਜੋਕੇ ਦੌਰ ਦੇ ਬਹੁਤ ਹੀ ਮਹੱਤਵਪੂਰਨ ਅਤੇ ਲੋੜ ਭਰਪੂਰ ਸਾਹਿਤ ਰੂਪਾਂ ਨੂੰ ਵੀ ਅੱਗੇ ਲੈ ਕੇ ਆਉਣ ਲਈ ਯਤਨਸ਼ੀਲ ਹੈ। ਇਹ ਮਿੰਨੀ ਕਹਾਣੀਆਂ ਦੀ ਸੰਪਾਦਕ ਪੁਸਤਕ ‘ਕਥਾ ਕਣੀਆਂ’ ਇਸੇ ਕੜੀ ਦਾ ਇਕ ਅਗਲਾ ਯਤਨ ਹੈ। ਵੱਖ-ਵੱਖ ਬੁਲਾਰਿਆਂ ਨੇ ਇਸ ਪੁਸਤਕ ਸੰਬੰਧੀ ਵਿਚਾਰ ਰੱਖਦੇ ਹੋਏ ਡਾ. ਸਰਵਰਿੰਦਰ ਸਿੰਘ ਨੂੰ ਵਧਾਈ ਦਿਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ. ਅਮਰਜੀਤ ਕੌਂਕੇ, ਅਵਤਾਰਜੀਤ, ਬੀਰ ਇੰਦਰ ਬਨਭੌਰੀ, ਦਵਿੰਦਰ ਪਟਿਆਲਵੀ, ਨਵਦੀਪ ਮੁੰਡੀ, ਗੁਰਸੇਵਕ ਸਿੰਘ ਰੋੜਕੀ, ਬੂਟਾ ਸਿੰਘ ਸਿਰਸੀਵਾਲਾ, ਅੰਮ੍ਰਿਤਪਾਲ ਸ਼ੈਦਾ, ਬਲਵਿੰਦਰ ਸਿੰਘ ਭੱਟੀ, ਸਤਨਾਮ ਚੌਹਾਨ, ਜੋਗਾ ਸਿੰਘ ਧਨੌਲਾ, ਰਿਪਨਜੀਤ ਸੋਨੀ ਬੱਗਾ ਆਦਿ ਵੱਡੀ ਗਿਣਤੀ ਵਿਚ ਲੇਖਕ ਤੇ ਪਾਠਕ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI