Tuesday, August 18, 2026
Home Punjab Ludhiana ਵਿਧਾਇਕ ਸੰਗੋਵਾਲ ਦੀ ਅਗਵਾਈ ’ਚ ਬਾਬਾ ਦੀਪ ਸਿੰਘ ਨਗਰ ਦੀ ਪੰਚਾਇਤ ਨੇ ਰਾਸ਼ਨ ਕਿੱਟਾਂ ਵੰਡੀਆਂ

ਵਿਧਾਇਕ ਸੰਗੋਵਾਲ ਦੀ ਅਗਵਾਈ ’ਚ ਬਾਬਾ ਦੀਪ ਸਿੰਘ ਨਗਰ ਦੀ ਪੰਚਾਇਤ ਨੇ ਰਾਸ਼ਨ ਕਿੱਟਾਂ ਵੰਡੀਆਂ

0
17

– ਮਹਿਲਾਵਾਂ ਨੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਕੀਤੀ ਸ਼ਲਾਘਾ

– ਬੈਂਕ ਖਾਤਿਆਂ ’ਚ ਆ ਰਹੀ ਰਾਸ਼ੀ ਲਈ ਵੰਡੇ ਲੱਡੂ, ਢੋਲ ’ਤੇ ਨੱਚ ਕੇ ਖੁਸ਼ੀ ਦਾ ਕੀਤਾ ਪ੍ਰਗਟਾਵਾ

ਲੁਧਿਆਣਾ: ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਬਾਬਾ ਦੀਪ ਸਿੰਘ ਨਗਰ ਦੀ ਪੰਚਾਇਤ ਵੱਲੋਂ ਪਿੰਡ ਦੀਆਂ ਮਹਿਲਾਵਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ।

ਇਸ ਮੌਕੇ ਪਿੰਡ ਦੀਆਂ ਮਹਿਲਾਵਾਂ ਨੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ਲਾਘਾ ਕਰਦਿਆਂ ਲੱਡੂ ਵੰਡੇ ਅਤੇ ਢੋਲ ’ਤੇ ਨੱਜ ਕੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ। ਉਨ੍ਹਾਂ ਮਹਿਲਾਵਾਂ ਲਈ ਲਾਭਕਾਰੀ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਹੁਤ ਧੰਨਵਾਦ ਕੀਤਾ।

ਇਸ ਮੌਕੇ ਪਿੰਡ ਦੀਆਂ ਮਹਿਲਾਵਾਂ ਨੇ ਢੋਲ ’ਤੇ ਨੱਚ ਕੇ ਅਤੇ ਲੱਡੂ ਵੰਡ  ਕੇ ਆਪਣੀ ਖੁਸ਼ੀ ਜਾਹਰ ਕੀਤੀ। ਪਿੰਡ ਦੇ ਸਰਪੰਚ ਹਰਮੇਸ਼ ਸਿੰਘ, ਪੰਚ ਸੁਰਿੰਦਰ ਸ਼ਰਮਾ, ਪੰਚ ਦਵਿੰਦਰ ਸਿੰਘ ,ਪ੍ਰਭਜੋਤ ਸਿੰਘ (ਬਲਾਕ ਪ੍ਰਧਾਨ ਯੁੱਧ ਨਸ਼ਿਆਂ ਵਿਰੁੱਧ ) ਹਲਕਾ ਗਿੱਲ, ਬਲਵੀਰ ਸਿੰਘ ਗੁਰੂ, ਮਾਸਟਰ ਦਵਿੰਦਰ ਸਿੰਘ, ਜੈਪਾਲ ਸਿੰਘ, ਜਸਵਿੰਦਰ  ਸਿੰਘ ਸਿੱਧੂ ਚਮਨ ਲਾਲ, ਸੁਖਦੀਪ ਸਿੰਘ  ,ਆਸ਼ੂ ,ਯੂਥ ਕਲੱਬ ਦੇ ਪ੍ਰਧਾਨ ਹੰਦੀਪ ਸ਼ਰਮਾ ਵੀ ਮੌਜੂਦ ਰਹੇ`

LEAVE A REPLY

Please enter your comment!
Please enter your name here