Thursday, July 16, 2026
Home Punjab ਸੀ.ਐਸ.ਆਰ ਪਹਿਲਕਦਮੀ ਤਹਿਤ ਅਰਿਹੰਤ ਸਪਿਨਿੰਗ ਮਿਲਜ਼ ਵੱਲੋਂ 15 ਲੋੜਵੰਦਾਂ ਨੂੰ ਆਟੋਮੈਟਿਕ ਟਰਾਈ ਸਾਇਕਲਾਂ ਤਕਸੀਮ,ਮਾਨਵਤਾ ਵੱਲ ਵੱਡਾ ਕਦਮ

ਸੀ.ਐਸ.ਆਰ ਪਹਿਲਕਦਮੀ ਤਹਿਤ ਅਰਿਹੰਤ ਸਪਿਨਿੰਗ ਮਿਲਜ਼ ਵੱਲੋਂ 15 ਲੋੜਵੰਦਾਂ ਨੂੰ ਆਟੋਮੈਟਿਕ ਟਰਾਈ ਸਾਇਕਲਾਂ ਤਕਸੀਮ,ਮਾਨਵਤਾ ਵੱਲ ਵੱਡਾ ਕਦਮ

0
31

ਮਾਲੇਰਕੋਟਲਾ : ਸੀ.ਐਸ.ਆਰ (ਕਾਰਪੋਰੇਟ ਸਮਾਜਿਕ ਜਿੰਮੇਵਾਰੀ) ਪਹਿਲਕਦਮੀ ਤਹਿਤ ਅਰਿਹੰਤ ਸਪਿਨਿੰਗ ਮਿਲਜ਼ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਦੇ ਲੋੜਵੰਦ ਵਿਅਕਤੀਆਂ ਲਈ ਇੱਕ ਸਮਾਗਮ ਦਾ ਆਯੋਜਨ ਤਾਰਾ ਤਾਰਾ ਕਾਨਵੈਂਟ ਸਕੂਲ ਮਾਲੇਰਕੋਟਲਾ ਵਿਖੇ ਕੀਤਾ ਗਿਆ । ਜਿਸ ਵਿੱਚ ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ 15 ਲੋੜਵੰਦਾਂ ਨੂੰ ਕਰੀਬ 10 ਲੱਖ 50 ਹਜਾਰ ਰੁਪਏ ਦੀ ਲਾਗਤ ਦੇ ਆਟੋਮੈਟਿਕ ਟਰਾਈ ਸਾਇਕਲ ਵੰਡੇ । ਇਸ ਮੌਕੇ ਉਦਯੋਗਿਕ ਇਕਾਈ ਦੇ ਮੁੱਖੀ ਸੁਮਿਤ ਅਗਰਵਾਲ, ਐਚ.ਆਰ.ਹੈਂਡ ਸੁਰਿੰਦਰ ਭਾਟੀਆਂ ਅਤੇ ਸੀ.ਐਸ.ਆਰ. ਮੁੱਖੀ ਰਾਜ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ ।

ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਸਮਾਜ ਦੇ ਕਮਜ਼ੋਰ ਅਤੇ ਲੋੜਵੰਦ ਵਰਗਾਂ ਦੀ ਸਹਾਇਤਾ ਕਰਨਾ ਸਾਡੇ ਸਾਰੀਆਂ ਦੀ ਸਮਾਜਿਕ ਤੇ ਨੈਤਿਕ ਸਾਂਝੀ ਜਿੰਮੇਵਾਰੀ ਹੈ। ਉਨ੍ਹਾਂ ਅਰਿਹੰਤ ਸਪਿਨਿੰਗ ਮਿਲਜ਼ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨਾਲ ਲੋੜਵੰਦ ਲੋਕਾਂ ਦੀ ਜ਼ਿੰਦਗੀ ਆਸਾਨ ਬਣਦੀ ਹੈ ਅਤੇ ਉਹ ਸਮਾਜ ਦੀ ਮੁੱਖ ਧਾਰਾ ਨਾਲ ਜੁੜ ਸਕਦੇ ਹਨ।

ਉਨ੍ਹਾਂ ਜ਼ਿਲ੍ਹੇ ਦੀਆਂ ਸਮੂਹ ਉਦਯੋਗਿਕ ਇਕਾਈਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਕੰਪਨੀਆਂ ਦੇ ਸੀ.ਐਸ.ਆਰ ਫੰਡ ਦੀ ਵਰਤੋਂ ਸਮਾਜਿਕ ਭਲਾਈ ਲਈ ਵਧ ਚੜ੍ਹ ਕੇ ਕਰਨ। ਉਨ੍ਹਾਂ ਕਿਹਾ ਕਿ ਸੀ.ਐਸ.ਆਰ ਫੰਡ ਨੂੰ ਸਿਹਤ ਸੇਵਾਵਾਂ, ਸਿੱਖਿਆ, ਖੇਡਾਂ ਦੇ ਪ੍ਰੋਤਸਾਹਨ, ਵਾਤਾਵਰਣ ਦੀ ਸਵੱਛਤਾ ਲਈ ਉਪਰਾਲੇ ਅਤੇ ਅਪਾਤਕਾਲੀਨ ਸਥਿਤੀਆਂ ਵਿੱਚ ਲੋਕਾਂ ਦੀ ਮਦਦ ਵਰਗੇ ਲੋਕ-ਭਲਾਈ ਕਾਰਜਾਂ ਲਈ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾ ਸਕਦਾ ਹੈ।

ਵਿਧਾਇਕ ਅਮਰਗੜ੍ਹ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਲੋਕ-ਭਲਾਈ ਅਤੇ ਵਿਕਾਸ ਦੇ ਕਈ ਇਤਿਹਾਸਕ ਫੈਸਲੇ ਕੀਤੇ ਗਏ ਹਨ। ਸਰਕਾਰ ਦਾ ਮੁੱਖ ਉਦੇਸ਼ ਹਰ ਵਰਗ ਦੇ ਲੋਕਾਂ ਤੱਕ ਸਰਕਾਰੀ ਯੋਜਨਾਵਾਂ ਦੇ ਲਾਭ ਪਹੁੰਚਾਉਣਾ ਅਤੇ ਸਮਾਜ ਦੇ ਪਿੱਛੜੇ ਵਰਗਾਂ ਨੂੰ ਮਜ਼ਬੂਤ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਨ੍ਹਾਂ ਯਤਨਾਂ ਨਾਲ ਸੂਬੇ ਵਿੱਚ ਸਮਾਜਿਕ ਸੁਰੱਖਿਆ ਅਤੇ ਭਲਾਈ ਦੇ ਖੇਤਰ ਵਿੱਚ ਮਹੱਤਵਪੂਰਨ ਬਦਲਾਅ ਆਏ ਹਨ।

ਇਸ ਮੌਕੇ ਸਮਾਗਮ ਵਿੱਚ ਹਾਜ਼ਰ ਲੋੜਵੰਦ ਵਿਅਕਤੀਆਂ ਨੇ ਟਰਾਈ ਸਾਇਕਲਾਂ ਪ੍ਰਾਪਤ ਕਰਕੇ ਖੁਸ਼ੀ ਜਤਾਈ ਅਤੇ ਅਰਿਹੰਤ ਸਪਿਨਿੰਗ ਮਿਲਜ਼ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਸਹਾਇਤਾ ਨਾਲ ਉਨ੍ਹਾਂ ਨੂੰ ਆਵਾਜਾਈ ਵਿੱਚ ਬਹੁਤ ਸਹੂਲਤ ਮਿਲੇਗੀ ਅਤੇ ਉਹ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਹੋਰ ਆਸਾਨੀ ਨਾਲ ਬਤੀਤ ਕਰ ਸਕਣਗੇ।

LEAVE A REPLY

Please enter your comment!
Please enter your name here