Google search engine
HomeNational‘ਹੇਮਟੈਕਸਟਿਲ 2026’ 'ਚ ਟ੍ਰਾਈਡੈਂਟ ਨੇ ਆਪਣੀ ਨਵੀਨਤਮ ਕਲੈਕਸ਼ਨ ਪੇਸ਼ ਕਰਕੇ ਗਲੋਬਲ ਖਰੀਦਦਾਰਾਂ...

‘ਹੇਮਟੈਕਸਟਿਲ 2026’ ‘ਚ ਟ੍ਰਾਈਡੈਂਟ ਨੇ ਆਪਣੀ ਨਵੀਨਤਮ ਕਲੈਕਸ਼ਨ ਪੇਸ਼ ਕਰਕੇ ਗਲੋਬਲ ਖਰੀਦਦਾਰਾਂ ਦਾ ਖਿੱਚਿਆ ਧਿਆਨ

ਫ੍ਰੈਂਕਫ਼ਰਟ/ਚੰਡੀਗੜ੍ਹ: ਭਾਰਤ ਦੀ ਨਾਮਵਰ ਹੋਮ ਟੈਕਸਟਾਈਲ ਨਿਰਮਾਤਾ ਕੰਪਨੀ ਟ੍ਰਾਈਡੈਂਟ ਗਰੁੱਪ (Trident Group) ਨੇ ਯੂਰਪੀ ਬਾਜ਼ਾਰ ਵਿੱਚ ਆਪਣੀ ਧਾਕ ਜਮਾਉਣ ਲਈ ਵੱਡੀ ਪੁਲਾਂਘ ਪੁੱਟੀ ਹੈ। ਜਰਮਨੀ ਦੇ ਫ੍ਰੈਂਕਫ਼ਰਟ ਵਿੱਚ 13 ਤੋਂ 16 ਜਨਵਰੀ ਤੱਕ ਚੱਲੇ ਦੁਨੀਆਂ ਦੇ ਸਭ ਤੋਂ ਵੱਡੇ ਟੈਕਸਟਾਈਲ ਵਪਾਰ ਮੇਲੇ ‘ਹੇਮਟੈਕਸਟਿਲ 2026’ (Heimtextil 2026) ਵਿੱਚ ਟ੍ਰਾਈਡੈਂਟ ਨੇ ਆਪਣੀ ਨਵੀਨਤਮ ਕਲੈਕਸ਼ਨ ਪੇਸ਼ ਕਰਕੇ ਗਲੋਬਲ ਖਰੀਦਦਾਰਾਂ ਦਾ ਧਿਆਨ ਖਿੱਚਿਆ ਹੈ।

ਟ੍ਰਾਈਡੈਂਟ ਗਰੁੱਪ ਦੁਨੀਆ ਦੇ ਸਭ ਤੋਂ ਵੱਡੇ ਇੰਟੀਗ੍ਰੇਟਿਡ ਹੋਮ ਟੈਕਸਟਾਈਲ ਨਿਰਮਾਤਾਵਾਂ ਵਿੱਚੋਂ ਇੱਕ ਹੈ। ਇਹ ਗਰੁੱਪ ਟੈਰੀ ਟਾਵਲ, ਬੈੱਡ ਲਿਨਨ, ਪੇਪਰ, ਕੈਮੀਕਲ ਅਤੇ ਐਨਰਜੀ ਦੇ ਖੇਤਰ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਰੱਖਦਾ ਹੈ।

ਟ੍ਰਾਈਡੈਂਟ ਨੇ ਮੇਲੇ ਦੌਰਾਨ ਆਪਣੀ ਵਿਸ਼ੇਸ਼ ‘ਟੀਜੀ ਕਲੈਕਸ਼ਨ’ (TG Collection) ਨੂੰ ਲਾਂਚ ਕੀਤਾ, ਜੋ ‘ਵਿਜ਼ੀਬਲ ਇਨਵਿਜ਼ੀਬਲ’ (Visible Invisible) ਥੀਮ ’ਤੇ ਅਧਾਰਿਤ ਹੈ। ਭਾਰਤੀ ਕਲਾ ਅਤੇ ਵਿਸ਼ਵ ਪੱਧਰੀ ਰੁਝਾਨਾਂ ਦਾ ਸੁਮੇਲ, ਸਸਟੇਨੇਬਿਲਿਟੀ, ਜ਼ਿੰਮੇਵਾਰੀ ਨਾਲ ਤਿਆਰ ਕੀਤਾ ਗਿਆ ਕਪਾਹ ਅਤੇ ਵਾਤਾਵਰਣ ਪੱਖੀ ਨਿਰਮਾਣ ਪ੍ਰਕਿਰਿਆ, ਹੋਮ ਟੈਕਸਟਾਈਲ ਵਿੱਚ ਆਰਟੀਫ਼ੀਸ਼ਲ ਇੰਟੈਲੀਜੈਂਸ ਅਤੇ ਨਵੀਨਤਮ ਤਕਨੀਕੀ ਫਿਨਿਸ਼ਿੰਗ ਦਾ ਪ੍ਰਯੋਗ, ਯੂਰਪੀ ਰਣਨੀਤੀ ਅਤੇ ਵਿਸਤਾਰ, ਇਸਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ।

ਭਾਰਤ, ਯੂਕੇ ਅਤੇ ਯੂਰਪੀ ਯੂਨੀਅਨ ਦਰਮਿਆਨ ਹੋਣ ਵਾਲੇ ਮੁਫ਼ਤ ਵਪਾਰ ਸਮਝੌਤਿਆਂ (FTA) ਦੇ ਮੱਦੇਨਜ਼ਰ ਟ੍ਰਾਈਡੈਂਟ ਨੇ ਯੂਰਪ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਵੱਡਾ ਨਿਵੇਸ਼ ਕੀਤਾ ਹੈ। ਕੰਪਨੀ ਨੇ ਜਰਮਨੀ ਅਤੇ ਫ਼ਰਾਂਸ ਲਈ ਵਿਸ਼ੇਸ਼ ਸਮਰਪਿਤ ਡਾਇਰੈਕਟਰ ਨਿਯੁਕਤ ਕੀਤੇ ਹਨ ਤਾਂ ਜੋ ਸਥਾਨਕ ਗਾਹਕਾਂ ਨਾਲ ਸਿੱਧਾ ਸੰਪਰਕ ਬਣਾਇਆ ਜਾ ਸਕੇ। ਗਲੋਬਲ ਹੋਮ ਟੈਕਸਟਾਈਲ ਬਾਜ਼ਾਰ ਦਾ ਆਕਾਰ ਲਗਭਗ 136–140 ਅਰਬ ਡਾਲਰ ਹੈ, ਜਿਸ ਵਿੱਚ ਯੂਰਪ ਇੱਕ ਰਣਨੀਤਕ ਹਿੱਸਾ ਹੈ।

ਅਭਿਸ਼ੇਕ ਗੁਪਤਾ (CEO, ਸਟ੍ਰੈਟਜੀ ਐਂਡ ਮਾਰਕੀਟਿੰਗ, ਟ੍ਰਾਈਡੈਂਟ ਗਰੁੱਪ) ਦਾ ਬਿਆਨ: “ਯੂਰਪ ਸਾਡੇ ਲਈ ਇੱਕ ਅਹਿਮ ਬਾਜ਼ਾਰ ਹੈ। ਅਸੀਂ ਸਥਾਨਕ ਨੇਤ੍ਰਿਤਵ ਵਿੱਚ ਨਿਵੇਸ਼ ਕਰ ਰਹੇ ਹਾਂ ਅਤੇ ਅਜਿਹੇ ਉਤਪਾਦ ਤਿਆਰ ਕਰ ਰਹੇ ਹਾਂ ਜੋ ਯੂਰਪੀ ਗਾਹਕਾਂ ਦੀ ਗੁਣਵੱਤਾ ਅਤੇ ਡਿਜ਼ਾਈਨ ਦੀਆਂ ਪਸੰਦਾਂ ‘ਤੇ ਖਰੇ ਉਤਰਨ। ਅਸੀਂ ਯੂਰਪੀ ਰਿਟੇਲਰਾਂ ਨਾਲ ਆਪਣੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਤਿਆਰ ਹਾਂ।”

ਵਿਸ਼ਵ ਪੱਧਰੀ ਪ੍ਰਤਿਕਿਰਿਆ: ਹੇਮਟੈਕਸਟਿਲ ਦੌਰਾਨ ਟ੍ਰਾਈਡੈਂਟ ਦੇ ਬਾਥ ਅਤੇ ਬੈੱਡ ਲਿਨਨ ਉਤਪਾਦਾਂ ਨੂੰ ਜਰਮਨੀ, ਫ਼ਰਾਂਸ ਅਤੇ ਯੂਕੇ ਦੇ ਖਰੀਦਦਾਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਕੰਪਨੀ ਦੀ ਇਹ ਭਾਗੀਦਾਰੀ ਨਾ ਸਿਰਫ਼ ਟ੍ਰਾਈਡੈਂਟ ਲਈ, ਸਗੋਂ ਭਾਰਤੀ ਟੈਕਸਟਾਈਲ ਉਦਯੋਗ ਲਈ ਵੀ ਅੰਤਰਰਾਸ਼ਟਰੀ ਪੱਧਰ ‘ਤੇ ਮਾਣ ਵਾਲੀ ਗੱਲ ਹੈ।

 

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments