Home Patiala Updates ਵੱਧ ਰਹੇ ਹਾਦਸਿਆਂ ਅਤੇ ਮੌਤਾਂ ਨੂੰ ਰੋਕਣ ਲਈ ਟ੍ਰੇਨਿੰਗਾਂ, ਅਭਿਆਸ ਅਤੇ ਮੌਕ...

ਵੱਧ ਰਹੇ ਹਾਦਸਿਆਂ ਅਤੇ ਮੌਤਾਂ ਨੂੰ ਰੋਕਣ ਲਈ ਟ੍ਰੇਨਿੰਗਾਂ, ਅਭਿਆਸ ਅਤੇ ਮੌਕ ਡਰਿੱਲਾਂ ਬਹੁਤ ਜ਼ਰੂਰੀ – ਮੇਜਰ ਭਾਟੀਆ

0
19

ਪਟਿਆਲਾ: ਆਰਮੀ ਨਿਯਮਾਂ ਅਨੁਸਾਰ ਜਵਾਨਾਂ ਨੂੰ ਟ੍ਰੇਨਿੰਗਾਂ ਦਿੰਦੇ ਹੋਏ ਸਮਝਾਇਆ ਜਾਂਦਾ ਕਿ ਟ੍ਰੇਨਿੰਗ ਦੌਰਾਨ ਧਿਆਨ ਨਾਲ ਸਿੱਖਣਾ ਸਮਝਣਾ ਅਤੇ ਪ੍ਰੇਕਟਿਕਲ ਕਰਦੇ ਹੋਏ ਬਹਾਇਆ ਗਿਆ ਪਸੀਨਾ, ਹਾਦਸੇ ਘਟਾਉਣ, ਜੰਗਾਂ ਅਤੇ ਆਪਦਾਵਾਂ ਸਮੇਂ ਮਰਨ ਤੋਂ ਬਚਾਉਂਦੇ ਹਨ। ਇਸ ਲਈ  ਹਰੇਕ ਨਾਗਰਿਕ ਅਤੇ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਨੂੰ ਸੁਰੱਖਿਅਤ, ਸਿਹਤਮੰਦ, ਖੁਸ਼ਹਾਲ, ਉੱਨਤ ਬਣਾਉਣ ਲਈ ਸਾਲ ਵਿੱਚ ਦੋ ਵਾਰ ਸੇਲਫ ਡਿਫੈਂਸ, ਰਾਸ਼ਟਰੀ ਡਿਫੈਂਸ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਦੀਆਂ ਟ੍ਰੇਨਿੰਗਾਂ, ਅਭਿਆਸ ਵਿੱਚ ਜ਼ਰੂਰ ਕਰਵਾਉਣੇ ਚਾਹੀਦੇ ਹਨ, ਕਿਉਂਕਿ 85% ਹਾਦਸੇ, ਦੁਰਘਟਨਾਵਾਂ ਅਤੇ ਮੌਤਾਂ ਉਨ੍ਹਾਂ ਲੋਕਾਂ ਰਾਹੀਂ ਹੋ ਰਹੀਆਂ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਸਹੂਲਤਾਂ, ਡਿਗਰੀਆਂ ਤਾਂ ਮਿਲੀਆ ਪਰ ਸੇਫਟੀ, ਬਚਾਓ, ਮਦਦ ਦੀਆਂ ਟ੍ਰੇਨਿੰਗਾਂ ਨਹੀਂ।

ਜਦਕਿ ਹਾਦਸਾਗ੍ਰਸਤ 80% ਲੋਕ ਪੜੇ ਲਿਖੇ, ਵਿਦਵਾਨ ਹੁੰਦੇ ਹਨ, ਜਿਵੇ ਦਿੱਲੀ ਦੇ ਹੋਟਲ ਵਿੱਚ ਵਿਖੇ ਮਰਨ ਵਾਲੇ 22 ਲੋਕ। ਇਹ ਵਿਚਾਰ ਸਾਬਕਾ ਮੇਜਰ ਕੁਲਦੀਪ ਸਿੰਘ ਭਾਟੀਆ, ਚੀਫ਼ ਸੇਫਟੀ ਮੇਨੈਜਰ ਨੇ ਚਮੋਰਾ ਇੰਡਸਟਰੀ ਲਿਮਟਿਡ ਬੋਦਲ ਸੀਲ ਕੈਮੀਕਲ ਦੇ ਨਵ ਨਿਯੁਕਤ ਵਰਕਰਾਂ ਨੂੰ ਟ੍ਰੇਨਿੰਗ ਸਮੇਂ ਸ਼੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ। ਸ਼੍ਰੀ ਕਾਕਾ ਰਾਮ ਵਰਮਾ ਅਤੇ ਏ ਐਸ ਆਈ ਰਾਮ ਸਰਨ, ਆਵਾਜਾਈ ਸਿੱਖਿਆ ਸੈਲ ਪੰਜਾਬ ਪੁਲਿਸ ਵਲੋਂ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ ਬੇਹੋਸ਼ੀ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਸਦਮੇਂ, ਫ੍ਰੈਕਚਰ, ਅੰਦਰੂਨੀ ਅਤੇ ਬਾਹਰੀ ਰਤਵਾਹ, ਅੱਗਾ, ਗੈਸਾਂ, ਬਿਜਲੀ, ਪੈਟਰੋਲੀਅਮ ਪਦਾਰਥਾਂ ਦੀਆਂ ਅੱਗਾਂ ਨੂੰ ਰੋਕਣ, ਚਾਦਰਾਂ, ਬਾਸਾ, ਪੱਟੀਆਂ ਰਸੀਆ, ਰੁਮਾਲ, ਪੱਗੜੀ ਦੀ ਵਰਤੋਂ ਅਤੇ ਕੀਮਤੀ ਜਾਨਾਂ ਬਚਾਉਣ ਦੀ ਜਾਣਕਾਰੀ ਦਿੱਤੀ।

ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਦੀਆਂ ਟ੍ਰੇਨਿੰਗਾਂ, ਅਭਿਆਸ ਅਤੇ ਤਜਰਬਿਆਂ ਰਾਹੀਂ ਪੀੜਤਾਂ ਨੂੰ ਜਿਉਂਦੇ ਰੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਗੈਸਾਂ, ਬਿਜਲੀ, ਪੈਟਰੋਲੀਅਮ ਪਦਾਰਥਾਂ ਦੀ ਅੱਗਾਂ ਲਗਣ ਦੇ ਕਾਰਨਾਂ, ਅੱਗਾਂ ਦੀਆਂ ਕਿਸਮਾਂ ਅਤੇ ਅੱਗਾਂ ਬੁਝਾਉਣ ਦੇ ਢੰਗ ਤਰੀਕਿਆਂ, ਪਾਣੀ, ਮਿੱਟੀ ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦਿੱਤੀ। ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਏ ਐਸ ਆਈ ਰਾਮ ਸਰਨ ਨੇ ਆਵਾਜਾਈ ਅਤੇ ਇਨਸਾਨੀਅਤ ਦੇ ਨਿਯਮਾਂ, ਕਾਨੂੰਨਾਂ, ਅਸੂਲਾਂ ਦੀ ਪਾਲਣਾ ਕਰਨ, ਨਸ਼ਿਆਂ, ਅਪਰਾਧਾਂ, ਸਾਇਬਰ ਕਰਾਇਮ, ਮਾੜੇ ਅਨਸਰਾਂ ਤੋਂ ਬਚਣ ਅਤੇ ਹੈਲਪ ਲਾਈਨ ਨੰਬਰਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਫੈਕਟਰੀ ਪ੍ਰਬੰਧਕਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਲੋਕਾਂ ਵਲੋਂ ਸਬਰ ਸ਼ਾਂਤੀ, ਨਿਮਰਤਾ, ਸ਼ਹਿਣਸ਼ੀਲਤਾ, ਅਨੁਸ਼ਾਸਨ ਵਿੱਚ ਰਹਿਕੇ ਕਾਰਜ਼ ਅਤੇ ਟ੍ਰੇਨਿੰਗਾਂ ਕੀਤੀਆਂ ਜਾਣ ਤਾਂ  ਹਾਦਸਿਆਂ ਅਤੇ ਮੌਤਾਂ ਨੂੰ ਘੱਟ ਕੀਤਾ ਜਾ ਸਕਦਾ ਹੈ।  ਵ

LEAVE A REPLY

Please enter your comment!
Please enter your name here