Monday, September 21, 2026
Home Punjab ਪੱਟੀ ਰੂਟ ’ਤੇ 21 ਤੋਂ 27 ਸਤੰਬਰ ਤੱਕ ਰੇਲ ਸੇਵਾ ਰਹੇਗੀ ਬੰਦ

ਪੱਟੀ ਰੂਟ ’ਤੇ 21 ਤੋਂ 27 ਸਤੰਬਰ ਤੱਕ ਰੇਲ ਸੇਵਾ ਰਹੇਗੀ ਬੰਦ

0
2

ਪੱਟੀ: ਰੇਲਵੇ ਡਵੀਜ਼ਨ ਫਿਰੋਜ਼ਪੁਰ ਵੱਲੋਂ ਜਾਰੀ ਜਨਤਕ ਸੂਚਨਾ ਅਨੁਸਾਰ ਪੱਟੀ ਰੂਟ ’ਤੇ ਚੱਲਣ ਵਾਲੀਆਂ ਦੋ ਰੇਲਗੱਡੀਆਂ ਦੀ ਸੇਵਾ 21 ਤੋਂ 27 ਸਤੰਬਰ ਤੱਕ ਰੱਦ ਰਹੇਗੀ। ਇਸ ਦੌਰਾਨ ਰੇਲਗੱਡੀ ਨੰਬਰ 74686 ਭਗਤਾਂਵਾਲਾ-ਪੱਟੀ ਅਤੇ 74685 ਖੇਮਕਰਨ-ਪੱਟੀ-ਭਗਤਾਂਵਾਲਾ ਨਹੀਂ ਚੱਲਣਗੀਆਂ।

ਰੇਲਵੇ ਸਟੇਸ਼ਨ ਮਾਸਟਰ ਪੱਟੀ ਅਰੁਣ ਕੁਮਾਰ ਨੇ ਦੱਸਿਆ ਕਿ ਰੇਲਵੇ ਵੱਲੋਂ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਮਿਤੀਆਂ ਦੌਰਾਨ ਆਪਣੀ ਯਾਤਰਾ ਦੀ ਯੋਜਨਾ ਬਣਾਉਂਦੇ ਸਮੇਂ ਰੇਲ ਸੇਵਾ ਰੱਦ ਰਹਿਣ ਦਾ ਧਿਆਨ ਰੱਖਣ। ਇਸ ਰੂਟ ’ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਬਦਲਵੇਂ ਆਵਾਜਾਈ ਸਾਧਨਾਂ ਦੀ ਵਰਤੋਂ ਕਰਨੀ ਪਵੇਗੀ।

ਉਨ੍ਹਾਂ ਦੱਸਿਆ ਕਿ ਪੱਟੀ-ਖੇਮਕਰਨ ਰੂਟ ’ਤੇ ਯਾਤਰਾ ਕਰਨ ਵਾਲੇ ਲੋਕਾਂ ਲਈ ਇਹ ਅਹਿਮ ਸੂਚਨਾ ਹੈ, ਕਿਉਂਕਿ 21 ਤੋਂ 27 ਸਤੰਬਰ ਤੱਕ ਲਗਾਤਾਰ ਸੱਤ ਦਿਨ ਦੋਵੇਂ ਰੇਲਗੱਡੀਆਂ ਰੱਦ ਰਹਿਣਗੀਆਂ। ਰੇਲਵੇ ਵਿਭਾਗ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਨ੍ਹਾਂ ਮਿਤੀਆਂ ’ਤੇ ਉਕਤ ਰੇਲਗੱਡੀਆਂ ਰਾਹੀਂ ਯਾਤਰਾ ਦੀ ਯੋਜਨਾ ਨਾ ਬਣਾਉਣ ਅਤੇ ਆਪਣੀ ਯਾਤਰਾ ਲਈ ਉਪਲਬਧ ਬਦਲਵੇਂ ਸਾਧਨਾਂ ਦੀ ਵਰਤੋਂ ਕਰਨ।

LEAVE A REPLY

Please enter your comment!
Please enter your name here