HomeHaryana Newsਸੋਨੀਪਤ ’ਚ ਕੇਐਮਪੀ ਐਕਸਪ੍ਰੈਸਵੇਅ ’ਤੇ ਹੋਇਆ ਭਿਆਨਕ ਹਾਦਸਾ, 3 ਦੀ ਮੌਤ, 9...

ਸੋਨੀਪਤ ’ਚ ਕੇਐਮਪੀ ਐਕਸਪ੍ਰੈਸਵੇਅ ’ਤੇ ਹੋਇਆ ਭਿਆਨਕ ਹਾਦਸਾ, 3 ਦੀ ਮੌਤ, 9 ਜ਼ਖਮੀ

ਸੋਨੀਪਤ: ਹਰਿਆਣਾ ਦੇ ਸੋਨੀਪਤ ਵਿੱਚ KMP ਐਕਸਪ੍ਰੈਸਵੇਅ ’ਤੇ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਖਰਖੋਦਾ ਖੇਤਰ ਵਿੱਚ ਇੱਕ ਈਕੋ ਕਾਰ ਦੀ ਟਰੱਕ ਨਾਲ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖਮੀ ਹੋਏ ਹਨ।

ਪੀਲੀਭੀਤ ਤੋਂ ਝੱਜਰ ਜਾ ਰਹੇ ਸਨ ਮਜ਼ਦੂਰ

ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਦੇ ਬਡੇਪੁਰਾ ਪਿੰਡ ਦੇ ਕਰੀਬ 11 ਮਜ਼ਦੂਰ ਈਕੋ ਵਾਹਨ ਰਾਹੀਂ ਝੱਜਰ ਵਿੱਚ ਬਾਜਰੇ ਦੀ ਕਟਾਈ ਲਈ ਜਾ ਰਹੇ ਸਨ। ਇਸ ਦੌਰਾਨ ਖਰਖੋਦਾ ਖੇਤਰ ਵਿੱਚ KMP ਐਕਸਪ੍ਰੈਸਵੇਅ ’ਤੇ ਉਨ੍ਹਾਂ ਦੀ ਗੱਡੀ ਟਰੱਕ ਨਾਲ ਟਕਰਾ ਗਈ।

ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਰਾਮਨਰੇਸ਼ ਪੁੱਤਰ ਰਾਮਚੰਦਰ, ਵਾਸੀ ਪਿੰਡ ਬਡੇਪੁਰਾ, ਦੀ ਪਛਾਣ ਹੋਈ ਹੈ, ਜਦਕਿ ਦੋ ਹੋਰ ਮ੍ਰਿਤਕਾਂ ਦੀ ਪਛਾਣ ਅਜੇ ਨਹੀਂ ਹੋ ਸਕੀ।

9 ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ

ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਪਛਾਣ ਮਹਿੰਦਰਪਾਲ, ਸੰਜੀਵ, ਪ੍ਰਮੋਦ, ਵਿਵੇਕ, ਛੋਟੂ, ਹਰੀਸ਼ੰਕਰ, ਖੁਸ਼ਾਲੀ, ਫਤੀਲਾਲ ਅਤੇ ਨੇਵਾਰਾਮ ਵਜੋਂ ਹੋਈ ਹੈ।

ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਪੁਲਿਸ ਨੇ ਈਕੋ ਕਾਰ ਵਿੱਚ ਫਸੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ।

ਪੁਲਿਸ ਵੱਲੋਂ ਜਾਂਚ ਜਾਰੀ

ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸੋਨੀਪਤ ਭੇਜ ਦਿੱਤਾ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments