Monday, August 24, 2026
Home Punjab Mansa ਕੁਦਰਤੀ ਆਫ਼ਤਾਂ ਜਿਹੀ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ‘ਟੇਬਲ ਟੋਪ’...

ਕੁਦਰਤੀ ਆਫ਼ਤਾਂ ਜਿਹੀ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ‘ਟੇਬਲ ਟੋਪ’ ਅਭਿਆਸ ਮੀਟਿੰਗ ਹੋਈ

0
37

ਮਾਨਸਾ: ਕੁਦਰਤੀ ਆਫ਼ਤਾਂ ਦੇ ਪ੍ਰਬੰਧਨ ਅਤੇ ਬਚਾਅ ਕਾਰਜਾਂ ਨੂੰ ਫੌਰੀ ਤੌਰ ਉੱਤੇ ਯਕੀਨੀ ਬਣਾਉਣ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਇੱਕ ਅਹਿਮ ਟੇਬਲ ਟੋਪ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਸਿਵਲ ਪ੍ਰਸ਼ਾਸਨ, 7ਵੀਂ ਐਨ ਡੀ ਆਰ ਐਫ਼ ਬਟਾਲੀਅਨ, ਪੰਜਾਬ ਹੋਮ ਗਾਰਡਜ਼, ਪੁਲਿਸ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲੈਂਦਿਆਂ ਭਵਿੱਖ ਵਿੱਚ ਹੋਣ ਵਾਲੀ ‘ਮੌਕ ਐਕਸਰਸਾਈਜ਼’ ਦੀ ਰੂਪ-ਰੇਖਾ ਉਲੀਕੀ।

ਮੀਟਿੰਗ ਦੌਰਾਨ ਕੁਦਰਤੀ ਆਫ਼ਤਾਂ, ਖਾਸ ਕਰਕੇ ਭੂਚਾਲ ਅਤੇ ਹੜ੍ਹਾਂ ਵਰਗੀਆਂ ਸੰਕਟਕਲੀਨ ਸਥਿਤੀਆਂ ਦੌਰਾਨ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਅਤੇ ਆਪਸੀ ਤਾਲਮੇਲ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ।

ਐਨ.ਡੀ.ਆਰ.ਐਫ਼ ਦੇ ਇੰਸਪੇਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਦੂਜੇ ਪੜਾਅ ਤਹਿਤ ਜ਼ਿਲ੍ਹਾ ਪੱਧਰੀ ਡਿਜ਼ਾਸਟਰ ਮੈਨੇਜਮੈਂਟ ਪਲਾਨ ਨੂੰ ਸਫਲਤਾ ਨਾਲ ਲਾਗੂ ਕਰਨ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ।

ਇਸ ਦੌਰਾਨ ਪੁਲਿਸ, ਲੋਕ ਨਿਰਮਾਣ ਵਿਭਾਗ, ਸਿਹਤ ਵਿਭਾਗ, ਫਾਇਰ ਬ੍ਰਿਗੇਡ, ਪਸ਼ੂ ਪਾਲਣ ਵਿਭਾਗ, ਪਾਵਰਕਾਮ ਅਤੇ ਰੈੱਡ ਕਰਾਸ ਵਰਗੇ ਅਦਾਰਿਆਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਇਆ ਗਿਆ।

ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੁਦਰਤੀ ਆਫ਼ਤ ਕਦੇ ਦੱਸ ਕੇ ਨਹੀਂ ਆਉਂਦੀ, ਪਰ ਸਾਡੀ ਪੂਰਵ-ਤਿਆਰੀ ਜਾਨੀ ਅਤੇ ਮਾਲੀ ਨੁਕਸਾਨ ਨੂੰ ਘੱਟ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਦਾ ਨਿਰੰਤਰ ਤਾਲਮੇਲ ਹੀ ਇਸ ਮਿਸ਼ਨ ਦੀ ਸਫਲਤਾ ਦੀ ਕੁੰਜੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੂਚਾਲ ਵਰਗੀਆਂ ਸਥਿਤੀਆਂ ਮੌਕੇ ਸਮੂਹ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨ ਲਈ ਵੱਖ ਵੱਖ ਨਿਰਦੇਸ਼ ਦਿੱਤੇ ਗਏ ।

ਇਸ ਅਭਿਆਸ ਦਾ ਮੁੱਖ ਉਦੇਸ਼ ਪ੍ਰਸ਼ਾਸਨਿਕ ਤਿਆਰੀਆਂ ਦੀ ਪਰਖ ਕਰਨਾ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਸਮੇਂ ਘੱਟ ਤੋਂ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਰਾਹਤ ਪਹੁੰਚਾਉਣਾ ਹੈ।

 

LEAVE A REPLY

Please enter your comment!
Please enter your name here