Sunday, August 16, 2026
Home Patiala Updates ਕੋਟਪਾ ਐਕਟ ਦੇ ਨੀਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖਤ...

ਕੋਟਪਾ ਐਕਟ ਦੇ ਨੀਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖਤ ਕਾਰਵਾਈ- ਡਾ.ਇੰਦਰਪ੍ਰੀਤ ਰੰਧਾਵਾ

0
26

ਪਟਿਆਲਾ : ਪੰਜਾਬ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਕਮਿਸ਼ਨਰ ਪੰਜਾਬ ਕਮਲਪ੍ਰੀਤ ਕੌਰ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਪਟਿਆਲਾ ਡਾ.ਸ਼ੈਲੀ ਜੇਤਲੀ ਦੀ ਅਗਵਾਈ ਹੇਠ ਸਿਹਤ ਵਿਭਾਗ ਪਟਿਆਲਾ ਵੱਲੋਂ ਸਿਗਰਟ ਤੇ ਹੋਰ ਤੰਬਾਕੂ ਉਤਪਾਦ ਕਟਪਾ ਐਕਟ ਦੀਆਂ ਧਾਰਾਵਾਂ ਦੀ ਪਾਲਨਾ ਯਕੀਨੀ ਬਣਾਉਣ ਲਈ ਸ਼ਹਿਰ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਚਲਾਉਣ ਵਾਸਤੇ ਦੋ ਸਾਂਝੀਆਂ ਇਨਫੋਰਸਮੈਂਟ ਟੀਮਾਂ ਦਾ ਗਠਨ ਕੀਤਾ ਗਿਆ। ਇਹਨਾਂ ਟੀਮਾਂ ਦੀ ਪ੍ਰਧਾਨਗੀ ਜਿਲ੍ਹਾ ਸਹਾਇਕ ਸਿਹਤ ਅਫਸਰ ਕਮ ਜਿਲ੍ਹਾ ਨੋਡਲ ਅਫਸਰ ਐਨ.ਟੀ.ਸੀ.ਪੀ ਡਾ.ਇੰਦਰਪ੍ਰੀਤ ਰੰਧਾਵਾ, ਜਿਲ੍ਹਾ ਸਿਹਤ ਅਫਸਰ ਡਾ.ਗੁਰਪ੍ਰੀਤ ਕੌਰ ਅਤੇ ਜੋਨਲ ਲਾਈਸੇਂਸਿੰਗ ਅਥਾਰਿਟੀ ਡਾ.ਨਵਜੋਤ ਕੌਰ ਵੱਲੋਂ ਕੀਤੀ ਗਈ।

ਵਿਸ਼ੇਸ਼ ਜਾਂਚ ਮੁਹਿਮ ਦੌਰਾਨ ਟੀਮਾਂ ਵੱਲੋਂ ਪਟਿਆਲਾ ਸ਼ਹਿਰ ਦੇ 10 ਵੱਖ-ਵੱਖ ਖੇਤਰਾਂ ਜਿਵੇਂ ਕਿ ਲਾਹੌਰੀ ਗੇਟ, ਤ੍ਰਿਵੇਣੀ ਚੌਂਕ, ਸੰਤ ਨਗਰ, ਸਰਹੰਦੀ ਬਜ਼ਾਰ, ਸਰਹੰਦੀ ਗੇਟ, ਤ੍ਰਿਪੜੀ, ਅਰਨਾ ਬਰਨਾ ਚੌਂਕ ਵਿੱਚ ਸਥਿਤ ਸਿਗਰਟ ਅਤੇ ਤੰਬਾਕੂ ਉਤਪਾਦਾਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਇੱਕ ਦੁਕਾਨ ਤੋਂ ਲਾਜ਼ਮੀ ਤਸਵੀਰੀ ਸਿਹਤ ਚੇਤਾਵਨੀ ਤੋਂ ਬਿਨਾਂ ਵਿਕਰੀ ਲਈ ਰੱਖੇ ਸਿਗਰਟਾਂ ਦੇ 1038 ਪੈਕਟ, 179 ਸਿਗਾਰਾ ਅਤੇ 2160 ਲੂਜ਼ ਸਿਗਰਟਾਂ ਸਹਿਤ 28 ਉਤਪਾਦ ਬਰਾਮਦ ਕੀਤੇ ਗਏ। ਉਕਤ ਸਾਰਾ ਸਟਾਕ ਕੋਟਪਾ ਐਕਟ ਸੇਕਸ਼ਨ 7 ਦੀਆਂ ਧਰਾਵਾਂ ਅਧੀਨ ਮੌਕੇ ਤੇ ਹੀ ਜਬਤ ਕਰ ਲਿਆ ਗਿਆ।

ਸੰਬੰਧਿਤ ਦੁਕਾਨਦਾਰ ਨੂੰ ਸ਼ੋਅ ਕਾਜ਼ ਨੋਟਿਸ ਜਾਰੀ ਕਰ ਦਿੱਤਾ ਗਿਆ ਅਤੇ ਕੋਟਪਾ ਐਕਟ ਦੇ ਤਹਿਤ ਅਗਲੀ ਕਾਨੂੰਨੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਤੰਬਾਕੂ ਕੰਟਰੋਲ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਇੰਦਰਪ੍ਰੀਤ ਰੰਧਾਵਾ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸਿਹਤ ਦੀ ਸੁਰੱਖਿਆ ਅਤੇ ਤੰਬਾਕੂ ਕੰਟਰੋਲ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਹਨਾਂ ਕਿਹਾ ਕਿ ਤੰਬਾਕੂ ਉਤਪਾਦਾਂ ਤੇ ਲਾਜ਼ਮੀ ਤਸਵੀਰੀ ਸਿਹਤ ਚੇਤਾਵਨੀ ਲੋਕਾਂ ਨੂੰ ਤੰਬਾਕੂ ਸੇਵਨ ਨਾਲ ਹੋਣ ਵਾਲੀ ਗੰਭੀਰ ਸਿਹਤ ਖਤਰਿਆਂ ਬਾਰੇ ਜਾਗਰੂਕ ਕਰਨ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਇਸ ਦੀ ਵਰਤੋਂ ਦੂਰ ਰੱਖਣ ਲਈ ਬਹੁਤ ਮਹੱਤਵਪੂਰਨ ਹਨ। ਉਹਨਾਂ ਚੇਤਾਵਨੀ ਦਿੱਤੀ ਕਿ ਕੋਟਪਾ ਐਕਟ ਦੀ ਕਿਸੇ ਵੀ ਤਰ੍ਹਾਂ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਫੋਟੋ- ਸਿਹਤ ਵਿਭਾਗ ਵੱਲੋਂ ਸਾਂਝੀ ਇਨਫੋਰਸਮੈਂਟ ਮੁਹਿੰਮ ਦੌਰਾਨ ਜਬਤ ਕੀਤੇ ਗੈਰ ਕਾਨੂੰਨੀ ਸਿਗਰਟਾਂ ਦੇ ਪੈਕਟਾਂ ਸਬੰਧੀ ਕਾਰਵਾਈ ਕਰਦੇ ਹੋਏ ਅਧਿਕਾਰੀ

LEAVE A REPLY

Please enter your comment!
Please enter your name here