HomeNationalਜੰਤਰ ਮੰਤਰ ਨੇੜੇ ਪੱਥਰਾਂ ਨਾਲ ਭਰਿਆ ਟਰੱਕ ਸਾਜ਼ਿਸ਼ ਨਹੀਂ, ਸੜਕ ਹਾਦਸੇ ਤੋਂ...

ਜੰਤਰ ਮੰਤਰ ਨੇੜੇ ਪੱਥਰਾਂ ਨਾਲ ਭਰਿਆ ਟਰੱਕ ਸਾਜ਼ਿਸ਼ ਨਹੀਂ, ਸੜਕ ਹਾਦਸੇ ਤੋਂ ਬਾਅਦ ਜ਼ਬਤ ਕੀਤਾ ਵਾਹਨ ਸੀ: ਦਿੱਲੀ ਪੁਲੀਸ

ਦਿੱਲੀ ਪੁਲੀਸ ਨੇ ਕਿਹਾ ਕਿ ਜੰਤਰ ਮੰਤਰ ਨੇੜੇ ਮਿਲਿਆ ਪੱਥਰਾਂ ਨਾਲ ਭਰਿਆ ਟਰੱਕ ਪ੍ਰਦਰਸ਼ਨ ਨਾਲ ਨਹੀਂ, ਸਗੋਂ ਪਹਿਲਾਂ ਹੋਏ ਸੜਕ ਹਾਦਸੇ ਨਾਲ ਸਬੰਧਿਤ ਸੀ।

ਦਿੱਲੀ ਪੁਲੀਸ ਨੇ ਕੌਕਰੋਚ ਜਨਤਾ ਪਾਰਟੀ (ਸੀਜੇਪੀ) ਦੇ ‘ਸੰਸਦ ਚਲੋ’ ਮਾਰਚ ਦੌਰਾਨ ਜੰਤਰ ਮੰਤਰ ਨੇੜੇ ਪੱਥਰਾਂ ਨਾਲ ਭਰੇ ਟਰੱਕ ਨੂੰ ਲੈ ਕੇ ਉੱਠੇ ਵਿਵਾਦ ‘ਤੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਪੁਲੀਸ ਨੇ ਕਿਹਾ ਕਿ ਇਹ ਟਰੱਕ ਕਿਸੇ ਸਾਜ਼ਿਸ਼ ਤਹਿਤ ਉੱਥੇ ਨਹੀਂ ਖੜ੍ਹਾ ਕੀਤਾ ਗਿਆ ਸੀ, ਸਗੋਂ 16 ਜੁਲਾਈ ਨੂੰ ਵਾਪਰੇ ਇੱਕ ਸੜਕ ਹਾਦਸੇ ਤੋਂ ਬਾਅਦ ਜ਼ਬਤ ਕੀਤਾ ਗਿਆ ਵਾਹਨ ਸੀ।

ਪੁਲੀਸ ਮੁਤਾਬਕ 16 ਜੁਲਾਈ ਨੂੰ ਇਸ ਟਰੱਕ ਦੀ ਇੱਕ ਵੈਨ ਨਾਲ ਟੱਕਰ ਹੋਈ ਸੀ, ਜਿਸ ਵਿੱਚ ਛੇ ਲੋਕ ਜ਼ਖਮੀ ਹੋਏ ਸਨ। ਹਾਦਸੇ ਤੋਂ ਬਾਅਦ ਟਰੱਕ ਨੂੰ ਜ਼ਬਤ ਕਰਕੇ ਥਾਂ ਦੀ ਘਾਟ ਕਾਰਨ ਸੰਸਦ ਸਟ੍ਰੀਟ ਥਾਣੇ ਨੇੜੇ ਸੁਰੱਖਿਅਤ ਥਾਂ ‘ਤੇ ਖੜ੍ਹਾ ਕੀਤਾ ਗਿਆ ਸੀ।

ਦਿੱਲੀ ਪੁਲੀਸ ਨੇ ਦੱਸਿਆ ਕਿ 20 ਜੁਲਾਈ ਨੂੰ ‘ਸੰਸਦ ਚਲੋ’ ਮਾਰਚ ਦੇ ਮੱਦੇਨਜ਼ਰ ਕਾਨੂੰਨ-ਵਿਵਸਥਾ ਨੂੰ ਧਿਆਨ ਵਿੱਚ ਰੱਖਦਿਆਂ ਟਰੱਕ ਨੂੰ ਉੱਥੋਂ ਹਟਾ ਕੇ ਕਿਸੇ ਹੋਰ ਸੁਰੱਖਿਅਤ ਸਥਾਨ ‘ਤੇ ਭੇਜ ਦਿੱਤਾ ਗਿਆ ਸੀ। ਇਸ ਲਈ ਟਰੱਕ ਦਾ ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀਂ ਸੀ।

ਪੁਲੀਸ ਨੇ ਸੋਸ਼ਲ ਮੀਡੀਆ ‘ਤੇ ਚੱਲ ਰਹੇ ਦਾਅਵਿਆਂ ਨੂੰ “ਝੂਠੇ ਅਤੇ ਗੁੰਮਰਾਹਕੁੰਨ” ਕਰਾਰ ਦਿੰਦਿਆਂ ਕਿਹਾ ਕਿ ਵਾਹਨ ਨੂੰ ਪ੍ਰਦਰਸ਼ਨਕਾਰੀਆਂ ਵਿਰੁੱਧ ਕਿਸੇ ਸਾਜ਼ਿਸ਼ ਦੇ ਤੌਰ ‘ਤੇ ਉੱਥੇ ਨਹੀਂ ਰੱਖਿਆ ਗਿਆ ਸੀ। ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਬਿਨਾਂ ਪੁਸ਼ਟੀ ਵਾਲੀ ਜਾਣਕਾਰੀ ਸਾਂਝੀ ਕਰਨ ਤੋਂ ਬਚਣ।

ਜ਼ਿਕਰਯੋਗ ਹੈ ਕਿ 20 ਜੁਲਾਈ ਨੂੰ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਪ੍ਰਦਰਸ਼ਨ ਸਥਾਨ ਨੇੜੇ ਖੜ੍ਹੇ ਇਸ ਟਰੱਕ ‘ਤੇ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ ਇਸ ਦੀ ਵਰਤੋਂ ਪ੍ਰਦਰਸ਼ਨਕਾਰੀਆਂ ਨੂੰ ਫਸਾਉਣ ਜਾਂ ਹਿੰਸਾ ਭੜਕਾਉਣ ਲਈ ਕੀਤੀ ਜਾ ਸਕਦੀ ਸੀ। ਹਾਲਾਂਕਿ ਹੁਣ ਦਿੱਲੀ ਪੁਲੀਸ ਨੇ ਪੂਰੇ ਮਾਮਲੇ ‘ਤੇ ਆਪਣਾ ਸਪੱਸ਼ਟੀਕਰਨ ਜਾਰੀ ਕਰ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments