Tuesday, August 25, 2026
Home Punjab ਪੰਜਾਬ ਵਿੱਚ 14 ਟਰੇਨਾਂ ਦੇ ਸਟੇਸ਼ਨ ਬਦਲੇ

ਪੰਜਾਬ ਵਿੱਚ 14 ਟਰੇਨਾਂ ਦੇ ਸਟੇਸ਼ਨ ਬਦਲੇ

0
1

ਪੰਜਾਬ: ਅੰਮ੍ਰਿਤਸਰ ਅਤੇ ਜਲੰਧਰ ਸਿਟੀ ਤੋਂ ਚੱਲਣ ਵਾਲੀਆਂ ਸ਼ਾਨ-ਏ-ਪੰਜਾਬ ਸਮੇਤ 14 ਟਰੇਨਾਂ ਦੇ ਲੁਧਿਆਣਾ ਰੇਲਵੇ ਸਟੇਸ਼ਨ ਦੀ ਥਾਂ ਢੰਡਾਰੀ ਕਲਾਂ ਰੇਲਵੇ ਸਟੇਸ਼ਨ ’ਤੇ ਠਹਿਰਾਅ ਦੀ ਮਿਆਦ ਵਧਾ ਦਿੱਤੀ ਗਈ ਹੈ। ਰੇਲਵੇ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਇਹ ਬਦਲਾਅ ਸਾਲ ਦੇ ਅੰਤ ਤੱਕ ਲਾਗੂ ਰਹੇਗਾ।

ਟਰੇਨ ਨੰਬਰ 12054 ਅੰਮ੍ਰਿਤਸਰ-ਹਰਿਦੁਆਰ ਅਤੇ 14618 ਅੰਮ੍ਰਿਤਸਰ-ਪੂਰਨੀਆ ਕੋਰਟ ਦਾ ਢੰਡਾਰੀ ਕਲਾਂ ਸਟੇਸ਼ਨ ’ਤੇ ਠਹਿਰਾਅ ਪਹਿਲਾਂ 30 ਸਤੰਬਰ ਤੱਕ ਸੀ, ਜਿਸ ਨੂੰ ਹੁਣ 30-31 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ।

22552 ਜਲੰਧਰ ਸਿਟੀ-ਦਰਭੰਗਾ ਟਰੇਨ ਦਾ ਢੰਡਾਰੀ ਕਲਾਂ ’ਤੇ ਠਹਿਰਾਅ ਵੀ ਤਿੰਨ ਮਹੀਨਿਆਂ ਲਈ ਵਧਾਇਆ ਗਿਆ ਹੈ। ਪਹਿਲਾਂ ਇਹ ਠਹਿਰਾਅ 27 ਸਤੰਬਰ ਤੱਕ ਸੀ, ਜੋ ਹੁਣ 27 ਦਸੰਬਰ ਤੱਕ ਰਹੇਗਾ।

ਇਸ ਤੋਂ ਇਲਾਵਾ 14616 ਅੰਮ੍ਰਿਤਸਰ-ਲਾਲਕੂਆਂ ਦਾ ਠਹਿਰਾਅ 26 ਦਸੰਬਰ ਤੱਕ ਜਾਰੀ ਰਹੇਗਾ। 15212 ਅੰਮ੍ਰਿਤਸਰ-ਦਰਭੰਗਾ ਅਤੇ 12204 ਅੰਮ੍ਰਿਤਸਰ-ਸਹਰਸਾ ਦੇ ਢੰਡਾਰੀ ਕਲਾਂ ਠਹਿਰਾਅ ਨੂੰ 31 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ।

ਸ਼ਾਨ-ਏ-ਪੰਜਾਬ 12498 ਅੰਮ੍ਰਿਤਸਰ-ਨਵੀਂ ਦਿੱਲੀ ਅਤੇ 14680 ਅੰਮ੍ਰਿਤਸਰ-ਦਿੱਲੀ ਟਰੇਨਾਂ ਦਾ ਢੰਡਾਰੀ ਕਲਾਂ ਸਟੇਸ਼ਨ ’ਤੇ ਠਹਿਰਾਅ ਵੀ 31 ਦਸੰਬਰ ਤੱਕ ਜਾਰੀ ਰਹੇਗਾ।

ਇਸੇ ਤਰ੍ਹਾਂ 14650 ਅੰਮ੍ਰਿਤਸਰ-ਜੈਨਗਰ ਦਾ ਠਹਿਰਾਅ 30 ਦਸੰਬਰ ਤੱਕ ਅਤੇ 14674 ਅੰਮ੍ਰਿਤਸਰ-ਜੈਨਗਰ ਦਾ ਠਹਿਰਾਅ 31 ਦਸੰਬਰ ਤੱਕ ਵਧਾਇਆ ਗਿਆ ਹੈ। 19326 ਅੰਮ੍ਰਿਤਸਰ-ਇੰਦੌਰ ਟਰੇਨ ਦਾ ਠਹਿਰਾਅ ਵੀ 31 ਦਸੰਬਰ ਤੱਕ ਜਾਰੀ ਰਹੇਗਾ।

22424 ਅੰਮ੍ਰਿਤਸਰ-ਗੋਰਖਪੁਰ ਦਾ ਠਹਿਰਾਅ 27 ਦਸੰਬਰ, 14604 ਅੰਮ੍ਰਿਤਸਰ-ਨਰਪਤਗੰਜ ਦਾ 30 ਦਸੰਬਰ ਅਤੇ 15532 ਅੰਮ੍ਰਿਤਸਰ-ਸਹਰਸਾ ਦਾ ਢੰਡਾਰੀ ਕਲਾਂ ਸਟੇਸ਼ਨ ’ਤੇ ਠਹਿਰਾਅ 28 ਦਸੰਬਰ ਤੱਕ ਵਧਾਇਆ ਗਿਆ ਹੈ।

ਰੇਲਵੇ ਦੇ ਇਸ ਫੈਸਲੇ ਕਾਰਨ ਇਨ੍ਹਾਂ ਟਰੇਨਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਲੁਧਿਆਣਾ ਦੀ ਥਾਂ ਢੰਡਾਰੀ ਕਲਾਂ ਸਟੇਸ਼ਨ ’ਤੇ ਚੜ੍ਹਨ ਅਤੇ ਉਤਰਨ ਦੀ ਯੋਜਨਾ ਬਣਾਉਣੀ ਪਵੇਗੀ।

 

LEAVE A REPLY

Please enter your comment!
Please enter your name here