HomeWorld Newsਨੇਪਾਲ ’ਚ ਭਿਆਨਕ ਹੜ੍ਹ: ਤਾਮਿਲਨਾਡੂ ਦੇ 37 ਤੇ ਪੱਛਮੀ ਬੰਗਾਲ ਦੇ 32...

ਨੇਪਾਲ ’ਚ ਭਿਆਨਕ ਹੜ੍ਹ: ਤਾਮਿਲਨਾਡੂ ਦੇ 37 ਤੇ ਪੱਛਮੀ ਬੰਗਾਲ ਦੇ 32 ਸੈਲਾਨੀ ਲਾਪਤਾ

ਨੇਪਾਲ ਹੜ੍ਹਾਂ ’ਚ 130 ਤੋਂ ਵੱਧ ਭਾਰਤੀ ਲਾਪਤਾ

ਨੇਪਾਲ: ਨੇਪਾਲ ਵਿੱਚ ਆਏ ਭਿਆਨਕ ਫਲੈਸ਼ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਕਈ ਇਲਾਕਿਆਂ ਵਿੱਚ ਸੜਕਾਂ, ਪੁਲ ਅਤੇ ਸੰਚਾਰ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਇਸ ਦੌਰਾਨ 130 ਤੋਂ ਵੱਧ ਭਾਰਤੀ ਨਾਗਰਿਕਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਵਿੱਚ ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਗਏ ਕਈ ਸ਼ਰਧਾਲੂ ਅਤੇ ਸੈਲਾਨੀ ਸ਼ਾਮਲ ਹਨ।

ਤਾਮਿਲਨਾਡੂ ਦੇ 37 ਸੈਲਾਨੀ ਲਾਪਤਾ

ਤਾਮਿਲਨਾਡੂ ਦੇ 57 ਸੈਲਾਨੀਆਂ ਵਿੱਚੋਂ 37 ਲੋਕਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਜਦਕਿ 20 ਲੋਕਾਂ ਦੀ ਜਾਣਕਾਰੀ ਅਧਿਕਾਰੀਆਂ ਨੂੰ ਮਿਲ ਚੁੱਕੀ ਹੈ। ਇਹ ਸੈਲਾਨੀ ਹਿਮਾਲਿਆ ਦੇ ਇੱਕ ਮੰਦਰ ਵੱਲ ਜਾ ਰਹੇ ਸਨ। ਤਾਮਿਲਨਾਡੂ ਸਰਕਾਰ ਨੇ ਲਾਪਤਾ ਲੋਕਾਂ ਦੀ ਸੁਰੱਖਿਅਤ ਵਾਪਸੀ ਲਈ ਕੇਂਦਰ ਸਰਕਾਰ ਅਤੇ ਨੇਪਾਲ ਸਥਿਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਹੈ।

ਪੱਛਮੀ ਬੰਗਾਲ ਦੇ 32 ਸੈਲਾਨੀਆਂ ਨਾਲ ਸੰਪਰਕ ਟੁੱਟਿਆ

ਇਸੇ ਦੌਰਾਨ ਕੋਲਕਾਤਾ ਤੋਂ ਕੈਲਾਸ਼ ਮਾਨਸਰੋਵਰ ਯਾਤਰਾ ’ਤੇ ਗਿਆ 32 ਮੈਂਬਰੀ ਜਥਾ ਵੀ ਲਾਪਤਾ ਦੱਸਿਆ ਜਾ ਰਿਹਾ ਹੈ। ਇਹ ਜਥਾ 21 ਅਗਸਤ ਨੂੰ ਕੋਲਕਾਤਾ ਤੋਂ ਰਵਾਨਾ ਹੋਇਆ ਸੀ ਅਤੇ 22 ਅਗਸਤ ਨੂੰ ਨੇਪਾਲ ਪਹੁੰਚਿਆ ਸੀ। ਹੜ੍ਹ ਤੋਂ ਬਾਅਦ ਜਥੇ ਨਾਲ ਸੰਪਰਕ ਟੁੱਟ ਗਿਆ।

ਰਾਹਤ ਅਤੇ ਬਚਾਅ ਕਾਰਜ ਜਾਰੀ

ਭਾਰਤੀ ਦੂਤਾਵਾਸ ਅਤੇ ਨੇਪਾਲੀ ਅਧਿਕਾਰੀ ਲਾਪਤਾ ਅਤੇ ਫਸੇ ਹੋਏ ਭਾਰਤੀ ਨਾਗਰਿਕਾਂ ਦੀ ਭਾਲ ਵਿੱਚ ਜੁਟੇ ਹੋਏ ਹਨ। ਹੜ੍ਹਾਂ ਕਾਰਨ ਸੰਚਾਰ ਪ੍ਰਣਾਲੀ ਪ੍ਰਭਾਵਿਤ ਹੋਣ ਕਰਕੇ ਲਾਪਤਾ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਬਚਾਅ ਟੀਮਾਂ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਖੋਜ ਮੁਹਿੰਮ ਜਾਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments