Google search engine
HomePatiala Updatesਪਟਿਆਲਾ ਵਿੱਚ ਨੀਲੇ ਡਰੱਮ ‘ਚੋਂ ਨੌਜਵਾਨ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ

ਪਟਿਆਲਾ ਵਿੱਚ ਨੀਲੇ ਡਰੱਮ ‘ਚੋਂ ਨੌਜਵਾਨ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ

ਪਟਿਆਲ਼ਾ: ਪਟਿਆਲਾ ਦੇ ਡੀ.ਐਮ.ਡਬਲਯੂ. ਪੁਲ ਹੇਠਾਂ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਕੂੜੇ ਦੇ ਢੇਰ ਕੋਲ ਪਏ ਇੱਕ ਨੀਲੇ ਰੰਗ ਦੇ ਡਰੱਮ ਵਿੱਚੋਂ ਨੌਜਵਾਨ ਔਰਤ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਉਮਰ ਲਗਭਗ 15 ਤੋਂ 25 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।

ਸੂਚਨਾ ਮਿਲਣ ਤੋਂ ਬਾਅਦ ਅਰਬਨ ਅਸਟੇਟ ਥਾਣੇ ਦੇ ਏ.ਐਸ.ਆਈ. ਅਮਨਦੀਪ ਸਿੰਗ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਜਾਂਚ ਦੌਰਾਨ ਡਰੱਮ ਦੇ ਅੰਦਰ ਇੱਕ ਅਣਪਛਾਤੀ ਨੌਜਵਾਨ ਔਰਤ ਦੀ ਲਾਸ਼ ਮਿਲੀ, ਜਿਸਨੂੰ ਡਰੱਮ ਵਿੱਚ ਰੱਖ ਕੇ ਢੱਕਣ ਨਾਲ ਬੰਦ ਕੀਤਾ ਗਿਆ ਸੀ।

ਪੁਲਿਸ ਮੁਤਾਬਕ ਮ੍ਰਿਤਕ ਔਰਤ ਦੀ ਲੰਬਾਈ ਕਰੀਬ 5 ਫੁੱਟ ਹੈ ਅਤੇ ਰੰਗ ਸਾਂਵਲਾ ਹੈ। ਉਸਨੇ ਨੀਲੇ ਰੰਗ ਦਾ ਟੌਪ, ਫੁੱਲਾਂ ਵਾਲੀ ਸ਼ਰਟ ਅਤੇ ਕਾਲਾ ਲੋਅਰ ਪਾਇਆ ਹੋਇਆ ਸੀ। ਉਸਦੀ ਖੱਬੀ ਬਾਂਹ ‘ਤੇ ‘ਨੇਹਾ’ ਨਾਮ ਦਾ ਟੈਟੂ ਬਣਿਆ ਹੋਇਆ ਹੈ, ਜਦਕਿ ਸੱਜੀ ਬਾਂਹ ‘ਤੇ ਦਿਲ ਦੇ ਨਿਸ਼ਾਨ ਅੰਦਰ ‘ਐਨ.ਏ.’ ਦੇ ਅੱਖਰ ਗੁੱਦੇ ਹੋਏ ਹਨ।

ਪੁਲਿਸ ਨੇ ਅਣਪਛਾਤੀ ਲਾਸ਼ ਦੀ ਪਹਿਚਾਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਵਿੱਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨੌਜਵਾਨ ਔਰਤ ਦਾ ਕਤਲ ਕਿਸੇ ਹੋਰ ਥਾਂ ‘ਤੇ ਕੀਤਾ ਗਿਆ ਅਤੇ ਬਾਅਦ ਵਿੱਚ ਲਾਸ਼ ਨੂੰ ਡਰੱਮ ਵਿੱਚ ਪਾ ਕੇ ਇੱਥੇ ਸੁੱਟਿਆ ਗਿਆ।

ਦੋਸ਼ੀਆਂ ਤੱਕ ਪਹੁੰਚਣ ਲਈ ਪੁਲਿਸ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਇਸ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI