HomePatiala Updatesਪਟਿਆਲਾ ਵਿੱਚ “ਐਸਡੀਕੇਐਸ ਸ਼੍ਰੀ ਸ਼੍ਰੀ ਅਕੈਡਮੀ” ਪ੍ਰੋਜੈਕਟ ਦਾ ਭੂਮੀ ਪੂਜਨ ਨਾਲ ਸ਼ੁਭ...

ਪਟਿਆਲਾ ਵਿੱਚ “ਐਸਡੀਕੇਐਸ ਸ਼੍ਰੀ ਸ਼੍ਰੀ ਅਕੈਡਮੀ” ਪ੍ਰੋਜੈਕਟ ਦਾ ਭੂਮੀ ਪੂਜਨ ਨਾਲ ਸ਼ੁਭ ਆਰੰਭ

ਪਟਿਆਲਾ: ਪਟਿਆਲਾ ਸ਼ਹਿਰ ਵਿੱਚ ਐਸਡੀਕੇਐਸ ਵੱਲੋਂ ਆਪਣੇ ਮਹੱਤਵਪੂਰਨ ਸਿੱਖਿਆ ਪ੍ਰੋਜੈਕਟ “ਐਸਡੀਕੇਐਸ ਸ਼੍ਰੀ ਸ਼੍ਰੀ ਅਕੈਡਮੀ” ਦਾ ਸ਼ੁਭ ਆਰੰਭ ਅੱਜ ਭੂਮੀ ਪੂਜਨ ਸਮਾਗਮ ਨਾਲ ਕੀਤਾ ਗਿਆ। ਇਸ ਪਵਿੱਤਰ ਰਸਮ ਨੂੰ ਐਸਡੀਕੇਐਸ ਦੇ ਪ੍ਰਧਾਨ ਸ਼੍ਰੀ ਬਾਲ ਕ੍ਰਿਸ਼ਨ ਸਿੰਗਲਾ ਜੀ ਨੇ ਅਦਾ ਕੀਤਾ। ਸਮਾਗਮ ਵਿੱਚ ਪਟਿਆਲਾ ਦੇ ਮੇਅਰ ਸ਼੍ਰੀ ਕੁੰਦਨ ਗੋਗੀਆ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਇਸ ਉਪਰਾਲੇ ਦੀ ਸਰਾਹਨਾ ਕੀਤੀ।

ਮੇਅਰ ਕੁੰਦਨ ਗੋਗੀਆ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਉਪਰਾਲਾ ਸਿਰਫ ਇੱਕ ਸਿੱਖਿਆ ਪ੍ਰੋਜੈਕਟ ਨਹੀਂ, ਸਗੋਂ ਸਮਾਜ ਨੂੰ ਮਜ਼ਬੂਤ ਅਤੇ ਆਤਮਨਿਰਭਰ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਨਵੀਂ ਪੀੜ੍ਹੀ ਨੂੰ ਉੱਚ ਮਿਆਰੀ ਅਤੇ ਮੁੱਲ ਆਧਾਰਿਤ ਸਿੱਖਿਆ ਦੇਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਉਨ੍ਹਾਂ ਨੇ ਇਸ ਪ੍ਰੋਜੈਕਟ ਨਾਲ ਜੁੜੇ ਸਭ ਮੈਂਬਰਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਸਕੂਲ ਭਵਿੱਖ ਵਿੱਚ ਖੇਤਰ ਦੇ ਵਿਕਾਸ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਅਹਿਮ ਭੂਮਿਕਾ ਨਿਭਾਏਗਾ।

ਇਸ ਮੌਕੇ  ਪ੍ਰਧਾਨ ਸ਼੍ਰੀ ਬਾਲ ਕ੍ਰਿਸ਼ਨ ਸਿੰਗਲਾ ਨੇ ਦਸਿਆ ਕਿ
1912 ਵਿੱਚ ਸਥਾਪਿਤ ਅਤੇ 1957 ਵਿੱਚ ਰਜਿਸਟਰਡ ਐਸਡੀਕੇਐਸ ਇੱਕ ਸਦੀ ਪੁਰਾਣੀ ਸੰਸਥਾ ਹੈ, ਜੋ ਸਿੱਖਿਆ, ਸਿਹਤ ਅਤੇ ਹੁਨਰ ਵਿਕਾਸ ਦੇ ਖੇਤਰਾਂ ਵਿੱਚ ਲੰਮੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਹੀ ਹੈ। ਹੁਣ ਇਹ ਸੰਸਥਾ ਸਮੇਂ ਦੀਆਂ ਬਦਲਦੀਆਂ ਸਿੱਖਿਆਈ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੀਂ ਪੀੜ੍ਹੀ ਲਈ ਉੱਚ ਮਿਆਰੀ ਸਿੱਖਿਆ ਦੇਣ ਵੱਲ ਅੱਗੇ ਵੱਧ ਰਹੀ ਹੈ।

ਪ੍ਰੋਜੈਕਟ ਦੀ ਅਗਵਾਈ ਸ਼੍ਰੀ ਮੁਨੀਸ਼ ਗੋਇਲ ਨੇ ਕੀਤੀ। ਉਨ੍ਹਾਂ ਦੇ ਨਾਲ ਸ੍ਰੀ ਪਵਨ ਗੋਇਲ  ਸੈਕਟਰੀ ਅਤੇ ਪੀ ਆਰ ਓ ਐਸ ਡੀ ਕੇ ਐਸ ਪਟਿਆਲਾ, ਸ਼੍ਰੀ ਦੇਵੀ ਦਿਆਲ ਗੋਇਲ, ਸ਼੍ਰੀ ਸੰਜੇ ਸਿੰਗਲਾ, ਸ਼੍ਰੀ ਪਰਵੇਸ਼ ਮੰਗਲਾ, ਸ਼੍ਰੀ ਐਲ.ਆਰ. ਗੁਪਤਾ, ਸ਼੍ਰੀ ਜੇ.ਕੇ. ਸੈਨੀ ਅਤੇ ਕੋਆਰਡੀਨੇਟਰ ਸ਼੍ਰੀ ਰਾਜੇਸ਼ ਜਿੰਦਲ ਵੀ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments

ENGLISH HINDI