HomeHaryana Newsਸਪਨਾ ਚੌਧਰੀ ਨੇ ਪਤੀ ਵੀਰ ਸਾਹੂ ਖ਼ਿਲਾਫ਼ ਘਰੇਲੂ ਹਿੰਸਾ ਦੀ ਅਰਜ਼ੀ ਦਿੱਤੀ,...

ਸਪਨਾ ਚੌਧਰੀ ਨੇ ਪਤੀ ਵੀਰ ਸਾਹੂ ਖ਼ਿਲਾਫ਼ ਘਰੇਲੂ ਹਿੰਸਾ ਦੀ ਅਰਜ਼ੀ ਦਿੱਤੀ, ਅਦਾਲਤ ਨੇ ਜਾਰੀ ਕੀਤੇ ਅੰਤਰਿਮ ਸੁਰੱਖਿਆ ਹੁਕਮ

ਹਰਿਆਣਾ: ਮਸ਼ਹੂਰ ਡਾਂਸਰ ਅਤੇ ਬਿਗ ਬਾਸ ਦੀ ਸਾਬਕਾ ਪ੍ਰਤੀਯੋਗੀ ਸਪਨਾ ਚੌਧਰੀ ਵੱਲੋਂ ਆਪਣੇ ਪਤੀ ਵੀਰ ਸਾਹੂ ਖ਼ਿਲਾਫ਼ ਘਰੇਲੂ ਹਿੰਸਾ ਅਤੇ ਕਥਿਤ ਸਰੀਰਕ ਪਰੇਸ਼ਾਨੀ ਸਬੰਧੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿੱਲੀ ਦੀ ਦਵਾਰਕਾ ਮਹਿਲਾ ਅਦਾਲਤ ਨੇ ਅੰਤਰਿਮ ਸੁਰੱਖਿਆ ਹੁਕਮ ਜਾਰੀ ਕੀਤੇ ਹਨ।

ਅਦਾਲਤ ਵਿੱਚ ਦਾਇਰ ਪਟੀਸ਼ਨ ਅਨੁਸਾਰ, ਸਪਨਾ ਚੌਧਰੀ ਨੇ ਕਥਿਤ ਤੌਰ ‘ਤੇ ਹੋਈ ਪਰੇਸ਼ਾਨੀ ਅਤੇ ਹਿੰਸਾ ਦੇ ਦੋਸ਼ਾਂ ਦੇ ਸਮਰਥਨ ਵਿੱਚ ਮੈਡੀਕਲ ਦਸਤਾਵੇਜ਼, ਸੱਟਾਂ ਦੀਆਂ ਤਸਵੀਰਾਂ ਅਤੇ ਕੁਝ ਆਡੀਓ ਰਿਕਾਰਡਿੰਗਾਂ ਪੇਸ਼ ਕੀਤੀਆਂ ਹਨ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਗਿਆ।

ਸਪਨਾ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਪੇਸ਼ੇਵਰ ਪ੍ਰੋਗਰਾਮਾਂ ਦੌਰਾਨ ਦਖ਼ਲਅੰਦਾਜ਼ੀ ਕੀਤੀ ਜਾਂਦੀ ਸੀ, ਜਿਸ ਨਾਲ ਉਨ੍ਹਾਂ ਦੀ ਜਨਤਕ ਛਵੀ ਪ੍ਰਭਾਵਿਤ ਹੋ ਰਹੀ ਸੀ। ਪਟੀਸ਼ਨ ਮੁਤਾਬਕ, ਇਸ ਸਥਿਤੀ ਕਾਰਨ ਉਹ ਆਪਣੇ ਦੋ ਨਾਬਾਲਗ ਬੱਚਿਆਂ ਸਮੇਤ ਵੱਖ ਰਹਿਣ ਲਈ ਮਜਬੂਰ ਹੋ ਗਈਆਂ।

ਅਦਾਲਤ ਨੇ ਅੰਤਰਿਮ ਹੁਕਮਾਂ ਤਹਿਤ ਵੀਰ ਸਾਹੂ ਨੂੰ ਅਗਲੀ ਸੁਣਵਾਈ ਤੱਕ ਸਪਨਾ ਚੌਧਰੀ ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸੰਪਰਕ ਕਰਨ ਤੋਂ ਰੋਕ ਦਿੱਤਾ ਹੈ। ਇਸ ਵਿੱਚ ਸਰੀਰਕ, ਟੈਲੀਫੋਨ ਅਤੇ ਡਿਜੀਟਲ ਮਾਧਿਅਮਾਂ ਰਾਹੀਂ ਸੰਪਰਕ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਪਨਾ ਦੇ ਨਿਵਾਸ ਸਥਾਨ, ਕੰਮਕਾਜ ਵਾਲੀ ਥਾਂ ਅਤੇ ਫਿਲਮ ਪ੍ਰੀਮੀਅਰ ਨਾਲ ਜੁੜੇ ਸਥਾਨਾਂ ਦੇ ਨੇੜੇ ਜਾਣ ਤੋਂ ਵੀ ਮਨਾਹੀ ਕੀਤੀ ਗਈ ਹੈ।

ਅਦਾਲਤ ਨੇ ਸਥਾਨਕ ਪੁਲਿਸ ਅਧਿਕਾਰੀਆਂ ਅਤੇ ਪ੍ਰੋਟੈਕਸ਼ਨ ਅਫਸਰ ਨੂੰ ਸਪਨਾ ਚੌਧਰੀ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਅਦਾਲਤੀ ਹੁਕਮਾਂ ਦੀ ਪਾਲਣਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਇਸ ਦੇ ਨਾਲ ਹੀ ਅਦਾਲਤ ਵੱਲੋਂ ਵੀਰ ਸਾਹੂ ਨੂੰ ਰਸਮੀ ਸੰਮਨ ਜਾਰੀ ਕੀਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 25 ਜੁਲਾਈ ਨੂੰ ਹੋਵੇਗੀ, ਜਿੱਥੇ ਉਨ੍ਹਾਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇਗਾ। ਫਿਲਹਾਲ ਅਦਾਲਤ ਨੇ ਦੋਸ਼ਾਂ ਬਾਰੇ ਕੋਈ ਅੰਤਿਮ ਨਤੀਜਾ ਨਹੀਂ ਕੱਢਿਆ ਹੈ ਅਤੇ ਮਾਮਲਾ ਸੁਣਵਾਈ ਅਧੀਨ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments