Sunday, July 19, 2026
Home National ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਬੇਅਦਬੀ ਮਾਮਲਾ: ਵਜ਼ੂ ਕਰਨ ਵਾਲਾ ਨੌਜਵਾਨ ਸੁਬਹਾਨ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਬੇਅਦਬੀ ਮਾਮਲਾ: ਵਜ਼ੂ ਕਰਨ ਵਾਲਾ ਨੌਜਵਾਨ ਸੁਬਹਾਨ ਰੰਗਰੀਜ਼ ਗ੍ਰਿਫ਼ਤਾਰ

0
70

ਅੰਮ੍ਰਿਤਸਰ/ਗਾਜ਼ੀਆਬਾਦ: ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਵਜ਼ੂ ਕਰਨ ਦੇ ਮਾਮਲੇ ‘ਚ ਵੱਡੀ ਕਾਰਵਾਈ ਹੋਈ ਹੈ। ਗਾਜ਼ੀਆਬਾਦ ਪੁਲਿਸ ਨੇ ਮੁਲਜ਼ਮ ਸੁਬਹਾਨ ਰੰਗਰੀਜ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਸਿੱਖ ਜਥੇਬੰਦੀਆਂ ਦੀ ਸ਼ਿਕਾਇਤ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਕੀਤੀ ਗਈ।

ਖ਼ਬਰਾਂ ਮੁਤਾਬਕ ਪੰਜਾਬ ਪੁਲਿਸ ਦੀ ਟੀਮ ਮੁਲਜ਼ਮ ਨੂੰ ਟ੍ਰਾਂਜ਼ਿਟ ਰਿਮਾਂਡ ‘ਤੇ ਪੰਜਾਬ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਦੌਰਾਨ ਕੁਝ ਨਿਹੰਗ ਸਿੰਘ ਜਥੇਬੰਦੀਆਂ ਦੇ ਮੈਂਬਰ ਵੀ ਗਾਜ਼ੀਆਬਾਦ ਪੁਲਿਸ ਸਟੇਸ਼ਨ ਪਹੁੰਚੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ਘਟਨਾ ਨੂੰ ਸਿੱਧੀ ਤੌਰ ‘ਤੇ ਬੇਅਦਬੀ ਕਰਾਰ ਦਿੰਦਿਆਂ ਸਖ਼ਤ ਰੁਖ ਅਪਣਾਇਆ ਹੈ। SGPC ਅਨੁਸਾਰ ਸੀਸੀਟੀਵੀ ਫੁਟੇਜ ‘ਚ ਸਾਹਮਣੇ ਆਇਆ ਹੈ ਕਿ ਨੌਜਵਾਨ ਕਰੀਬ 20 ਮਿੰਟ ਸਰੋਵਰ ਖੇਤਰ ‘ਚ ਰਿਹਾ, ਪਰ ਉਸ ਨੇ ਨਾ ਮੱਥਾ ਟੇਕਿਆ ਅਤੇ ਨਾ ਹੀ ਗੁਰੂ ਘਰ ਦੀ ਮਰਿਆਦਾ ਦੀ ਪਾਲਣਾ ਕੀਤੀ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵਾਇਰਲ ਹੋਈ ਵੀਡੀਓ ਵਿੱਚ ਨੌਜਵਾਨ ਸਰੋਵਰ ‘ਚ ਬੈਠ ਕੇ ਕੁਰਲੀ ਕਰਦਾ ਅਤੇ ਪਾਣੀ ਵਿੱਚ ਥੁੱਕਦਾ ਨਜ਼ਰ ਆਇਆ ਸੀ। ਵਿਵਾਦ ਵਧਣ ‘ਤੇ ਉਸ ਵੱਲੋਂ ਦੋ ਵਾਰ ਮੁਆਫ਼ੀ ਮੰਗੀ ਗਈ, ਪਰ SGPC ਅਤੇ ਸਿੱਖ ਸੰਗਤ ਨੇ ਮੁਆਫ਼ੀ ਨਕਾਰਦਿਆਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।

ਅੰਮ੍ਰਿਤਸਰ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੂੰ ਜਲਦ ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here