Thursday, August 27, 2026
Home Patiala Updates ਰੋਟੇਰੀਅਨ ਸ਼ੀਸ਼ ਪਾਲ ਮਿੱਤਲ ਨੂੰ ਸਾਲ 2027-28 ਦਾ ਅਸਿਸਟੈਂਟ ਗਵਰਨਰ ਬਣਾਇਆ 

ਰੋਟੇਰੀਅਨ ਸ਼ੀਸ਼ ਪਾਲ ਮਿੱਤਲ ਨੂੰ ਸਾਲ 2027-28 ਦਾ ਅਸਿਸਟੈਂਟ ਗਵਰਨਰ ਬਣਾਇਆ 

0
3
ਪਟਿਆਲਾ: 2027 – 28 ਲਈ ਰੋਟਰੀ ਡਿਸਟ੍ਰਿਕਟ 3090 ਲਈ ਬਣੇ ਗਵਰਨਰ ਸ੍ਰੀ ਐਸ. ਐਸ. ਵਸ਼ਿਸ਼ਟ ਨੇ ਰੋਟਰੀ ਕਲੱਬ ਪਟਿਆਲਾ ਸਟਾਰ ਦੇ ਮੈਂਬਰ ਸ੍ਰੀ ਸ਼ੀਸ਼ ਪਾਲ ਮਿੱਤਲ ਨੂੰ ਆਪਣੀ ਟੀਮ ਦਾ ਅਸਿਸਟੈਂਟ ਗਵਰਨਰ ਨਿਯੁਕਤ ਕੀਤਾ ਹੈ।
ਸ੍ਰੀ ਸ਼ੀਸ਼ ਪਾਲ ਮਿੱਤਲਪਹਿਲਾਂ 1998 – 99 ਵਿੱਚ ਰੋਟਰੈਕਟ ਕਲੱਬ ਪਟਿਆਲਾ ਸਟਾਰ ਦੇ ਪ੍ਰੈਜੀਡੈਂਟ ਰਹਿ ਚੁੱਕੇ ਨੇ, ਫਿਰ 2023 – 24 ਵਿੱਚ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਵੀ ਪਰੈਜੀਡੈਂਟ ਰਹੇ ਹਨ, ਇਹ ਬੜੇ ਮਿਹਨਤੀ ਤੇ ਗਤੀਸ਼ੀਲ ਸਖਸੀਅਤ ਦੇ ਮਾਲਕ ਹਨ। ਇਹ ਜੋ ਕੰਮ ਕਰਦੇ ਨੇ, ਬੜੀ ਲਗਨ ਤੇ ਈਮਾਨਦਾਰੀ ਨਾਲ ਕਰਦੇ ਹਨ।
ਰੋਟਰੀ ਕਲੱਬ ਸਟਾਰ ਦੇ ਸਾਰੇ ਰੋਟੇਰੀਅਨ ਨੇ ਗਵਰਨਰ ਸ਼੍ਰੀ ਐਸ. ਐਸ. ਵਸ਼ਿਸ਼ਟ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਕਲੱਬ ਨੂੰ ਇੰਨਾ ਮਾਣ ਦਿੱਤਾ।

LEAVE A REPLY

Please enter your comment!
Please enter your name here