Home Punjab ਗਣਤੰਤਰ ਦਿਵਸ 2026: ਇਸ ਵਾਰ ਪੰਜਾਬ ਪਰੇਡ ਝਾਕੀ ਹੋਵੇਗੀ ਖਿੱਚ ਦਾ ਕੇਂਦਰ

ਗਣਤੰਤਰ ਦਿਵਸ 2026: ਇਸ ਵਾਰ ਪੰਜਾਬ ਪਰੇਡ ਝਾਕੀ ਹੋਵੇਗੀ ਖਿੱਚ ਦਾ ਕੇਂਦਰ

0
73

ਚੰਡੀਗੜ੍ਹ: ਗਣਤੰਤਰ ਦਿਵਸ 2026 ਦੀ ਪਰੇਡ ਝਾਕੀ ਇਸ ਵਾਰ ਖਿੱਚ ਦਾ ਕੇਂਦਰ ਹੋਵੇਗੀ। ਇਹ ਝਾਕੀ ਅਧਿਆਤਮਿਕਤਾ, ਮਨੁੱਖੀ ਏਕਤਾ ਅਤੇ ਨੌਵੇਂ ਸਿੱਖ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦੇ ਉੱਚ ਆਦਰਸ਼ਾਂ ਨੂੰ ਦਰਸਾਏਗੀ।

ਇਸ ਦੇ ਅਗਲੇ ਹਿੱਸੇ ਵਿੱਚ ਘੁੰਮਦਾ ਹੋਇਆ “ਏਕ ਓਂਕਾਰ” ਦਾ ਪ੍ਰਤੀਕ ਹੈ। ਨਾਲ ਹੀ ਇੱਕ ਹੱਥ ਦਾ ਨਿਸ਼ਾਨ ਹੈ ਜੋ ਅਧਿਆਤਮਿਕਤਾ ਦੀ ਰੌਸ਼ਨੀ ਅਤੇ ਹਮਦਰਦੀ ਨੂੰ ਦਰਸਾਉਂਦਾ ਹੈ। ਇਸ ‘ਤੇ “ਹਿੰਦ ਦੀ ਚਾਦਰ” ਉੱਕਰੀ ਹੋਈ ਹੈ, ਜੋ ਜ਼ੁਲਮ ਵਿਰੁੱਧ ਸੁਰੱਖਿਆ ਦਾ ਪ੍ਰਤੀਕ ਹੈ।ਇਸਦੇ ਪਿੱਛਲੇ ਹਿੱਸੇ ਵਿੱਚ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦਾ ਮਾਡਲ ਸਜਾਇਆ ਗਿਆ ਹੈ। ਇੱਥੇ ਰਾਗੀ ਸਿੰਘ “ਸ਼ਬਦ ਕੀਰਤਨ” ਕਰਦੇ ਦਿਖਾਈ ਦੇਣਗੇ, ਜਿਸ ਦੇ ਪਿੱਛੇ ਖੰਡਾ ਸਾਹਿਬ ਦਾ ਪ੍ਰਤੀਕ ਵਾਤਾਵਰਣ ਨੂੰ ਅਧਿਆਤਮਿਕ ਰੰਗ ਵਿੱਚ ਰੰਗੇਗਾ।

ਝਾਕੀ ਦੇ ਸਾਈਡ ਪੈਨਲਾਂ ‘ਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀਆਂ ਮਹਾਨ ਸ਼ਹਾਦਤਾਂ ਨੂੰ ਚਿਤਰਿਆ ਗਿਆ ਹੈ।

LEAVE A REPLY

Please enter your comment!
Please enter your name here