Thursday, September 3, 2026
Home Punjab ਰਾਘਵ ਚੱਢਾ ਦੀ ਪੰਜਾਬ ’ਚੋਂ ਵੋਟ ਕੱਟਣ ਦਾ ਦਾਅਵਾ, ‘ਆਪ’ ’ਤੇ ਲਾਇਆ...

ਰਾਘਵ ਚੱਢਾ ਦੀ ਪੰਜਾਬ ’ਚੋਂ ਵੋਟ ਕੱਟਣ ਦਾ ਦਾਅਵਾ, ‘ਆਪ’ ’ਤੇ ਲਾਇਆ ਸਿਆਸੀ ਬਦਲਾਖੋਰੀ ਦਾ ਦੋਸ਼

0
3

ਚੰਡੀਗੜ੍ਹ: ਭਾਜਪਾ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਉਨ੍ਹਾਂ ਦੀ ਵੋਟ ਕੱਟ ਦਿੱਤੀ ਗਈ ਹੈ। ਉਨ੍ਹਾਂ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ’ਤੇ ਸਿਆਸੀ ਬਦਲਾਖੋਰੀ ਦਾ ਦੋਸ਼ ਲਗਾਇਆ ਹੈ।

ਚੱਢਾ ਨੇ ਕਿਹਾ ਕਿ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਅਤੇ ਉਨ੍ਹਾਂ ਦੀ ਵੋਟ ਮੋਹਾਲੀ ਵਿੱਚ ਦਰਜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਵੋਟਰ ਸੂਚੀ ਵਿੱਚੋਂ ਉਨ੍ਹਾਂ ਦੀ ਵੋਟ ‘ਇੱਥੋਂ ਹੋਰ ਥਾਂ ਹਿਜਰਤ ਕਰਨ’ ਦੇ ਆਧਾਰ ’ਤੇ ਕੱਟ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਹਾਲਾਂਕਿ ਅੰਤਿਮ ਵੋਟਰ ਸੂਚੀ ਹਾਲੇ ਪ੍ਰਕਾਸ਼ਿਤ ਨਹੀਂ ਹੋਈ ਹੈ, ਪਰ ਐਸ.ਆਈ.ਆਰ. (Special Intensive Revision) ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਉਹ ਆਪਣੀ ਵੋਟ ਸਬੰਧੀ ਲੋੜੀਂਦੀ ਕਾਰਵਾਈ ਕਰ ਰਹੇ ਹਨ।

LEAVE A REPLY

Please enter your comment!
Please enter your name here