Home Punjab Mansa ਆਰ.ਸੈਟੀ ਵੱਲੋਂ ਮਹਿਲਾਵਾਂ ਲਈ 20 ਰੋਜ਼ਾ ਸਵੈ ਰੋਜ਼ਗਾਰ ਸਿਖਲਾਈ ਆਯੋਜਿਤ

ਆਰ.ਸੈਟੀ ਵੱਲੋਂ ਮਹਿਲਾਵਾਂ ਲਈ 20 ਰੋਜ਼ਾ ਸਵੈ ਰੋਜ਼ਗਾਰ ਸਿਖਲਾਈ ਆਯੋਜਿਤ

0
17

ਬੁਢਲਾਡਾ/ਮਾਨਸਾ: ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (RSETI), ਮਾਨਸਾ ਵੱਲੋਂ ਪਿੰਡ ਮਲਕਪੁਰ ਭੀਮੜਾ ਵਿਖੇ ਮਹਿਲਾਵਾਂ ਨੂੰ ਸਵੈ ਰੋਜ਼ਗਾਰ ਮੁਹੱਈਆ ਕਰਵਾਉਣ ਲਈ 20 ਰੋਜ਼ਾ ਸਿਖਲਾਈ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪਾਪੜ, ਅਚਾਰ ਅਤੇ ਮਸਾਲਾ ਪਾਊਡਰ ਬਣਾਉਣ ਸਬੰਧੀ ਸਿਖਲਾਈ ਦਿੱਤੀ ਗਈ। ਸਿਖਲਾਈ ਦਾ ਮੁੱਖ ਉਦੇਸ਼ ਪੇਂਡੂ ਮਹਿਲਾਵਾਂ ਨੂੰ ਘਰ ਬੈਠੇ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਸਵੈ-ਨਿਰਭਰ ਬਣਾਉਣਾ ਹੈ।

                ਸਿਖਲਾਈ ਦੌਰਾਨ ਟ੍ਰੇਨਰ ਸ੍ਰੀਮਤੀ ਸੁਨੀਤਾ ਨੇ ਸਿਖਿਆਰਥੀਆਂ ਨੂੰ ਵੱਖ-ਵੱਖ ਕਿਸਮਾਂ ਦੇ ਅਚਾਰ ਜਿਵੇਂ ਕਿ ਨਿੰਬੂ, ਮਿਰਚ, ਅਦਰਕ ਆਦਿ ਦਾ ਤਿਆਰ ਕਰਨ ਦੀ ਵਿਧੀ ਸਿਖਾਈ। ਇਸ ਤੋਂ ਇਲਾਵਾ ਪਾਪੜ ਬਣਾਉਣ ਅਤੇ ਵੱਖ-ਵੱਖ ਮਸਾਲਾ ਪਾਊਡਰ ਤਿਆਰ ਕਰਨ ਦੀ ਪ੍ਰੈਕਟੀਕਲ ਟ੍ਰੇਨਿੰਗ ਵੀ ਦਿੱਤੀ। ਸਿਖਲਾਈ ਦੌਰਾਨ ਉਤਪਾਦਾਂ ਦੀ ਗੁਣਵੱਤਾ, ਪੈਕਿੰਗ, ਮਾਰਕੀਟਿੰਗ ਅਤੇ ਕਾਰੋਬਾਰ ਸ਼ੁਰੂ ਕਰਨ ਸਬੰਧੀ ਵੀ ਵਿਸਥਾਰ ਜਾਣਕਾਰੀ ਸਾਂਝੀ ਕੀਤੀ ਗਈ।

                ਇਸ ਮੌਕੇ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਮਾਨਸਾ ਦੇ ਡਾਇਰੈਕਟਰ ਸ੍ਰੀਮਤੀ ਸਰਬਜੀਤ ਕੌਰ ਨੇ ਸਿਖਿਆਰਥੀਆਂ ਨੂੰ ਆਪਣੇ ਹੁਨਰ ਦੀ ਵਰਤੋਂ ਕਰਕੇ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸਿਖਲਾਈ ਪੇਂਡੂ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੇ ਭਾਗੀਦਾਰਾਂ ਨੂੰ ਸਮਾਜਿਕ ਸੁਰੱਖਿਆ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ। ਅਖੀਰਲੇ ਦਿਨ ਸਿਖਿਆਰਥੀਆਂ ਨੂੰ ਸਫਲਤਾਪੂਰਵਕ ਸਿਖਲਾਈ ਪੂਰੀ ਕਰਨ ‘ਤੇ ਸਰਟੀਫਿਕੇਟ ਵੰਡੇ ਗਏ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

                ਇਸ ਮੌਕੇ ਸ਼੍ਰੀ ਅਨਿਲ ਕੁਮਾਰ, ਸ਼੍ਰੀ ਮਯੰਕ ਅਗਰਵਾਲ ਅਤੇ ਆਰ.ਸੈਟੀ ਮਾਨਸਾ ਦੀ ਸਮੂਹ ਟੀਮ ਹਾਜ਼ਰ ਸੀ।

LEAVE A REPLY

Please enter your comment!
Please enter your name here