Home Patiala Updates ਪੰਜਾਬ ਟ੍ਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਬਿਲਡਿੰਗ ਮਟੀਰੀਅਲ...

ਪੰਜਾਬ ਟ੍ਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਬਿਲਡਿੰਗ ਮਟੀਰੀਅਲ ਐਸੋਸੀਏਸ਼ਨ ਦੀ ਪੁਲਸ ਪ੍ਰਸ਼ਾਸਨ ਨਾਲ ਮੁਲਾਕਾਤ ਕਰਵਾਈ

0
4
ਰਾਜਪੁਰਾ, 2 ਅਗਸਤ
ਅੱਜ ਪੰਜਾਬ ਟ੍ਰੇਡ ਕਮਿਸ਼ਨ ਪਟਿਆਲਾ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਬਿਲਡਿੰਗ ਮਟੀਰੀਅਲ ਐਸੋਸੀਏਸ਼ਨ ਰਾਜਪੁਰਾ ਦੀ ਪੁਲਸ ਪ੍ਰਸ਼ਾਸਨ ਨਾਲ ਵਪਾਰਕ ਮਿਲਣੀ ਨਵੀਂ ਅਨਾਜ ਮੰਡੀ ਐਸੋਸੀਏਸ਼ਨ ਦੇ ਦਫਤਰ ਵਿਖੇ ਕਰਵਾਈ। ਇਸ ਮੀਟਿੰਗ ਵਿੱਚ ਪੁਲਸ ਪ੍ਰਸ਼ਾਸਨ ਵਲੋਂ ਐਸ ਐਚ ਓ ਗੰਡਾ ਖੇੜੀ ਜਰਨੈਲ ਸਿੰਘ ਭੁੱਲਰ ਅਤੇ ਬਿਲਡਿੰਗ ਮਟੀਰੀਅਲ ਐਸੋਸੀਏਸ਼ਨ ਦੇ ਆਗੂ ਸਤੀਸ਼ ਕੁਮਾਰ ਕਾਲੜਾ, ਕਮਲ ਖੰਨਾ, ਵਿੱਕੀ ਗੁਡਵਾਨੀ, ਦੀਪਕ, ਦੀਪਾਂਸ਼ੂ, ਹੈਪੀ ਸੀਮੇਂਟ ਸਟੋਰ ਸਮੇਤ ਜਸਵੀਰ ਸਿੰਘ ਚੰਦੂਆ ਚੇਅਰਮੈਨ ਮਾਰਕੀਟ ਕਮੇਟੀ ਬਨੂੰੜ, ਕੀਰਤ ਸਿੰਘ ਸੇਹਰਾ ਮੈਂਬਰ ਟ੍ਰੇਡ ਕਮਿਸ਼ਨ ਘਨੌਰ, ਇੰਦੂ ਡਾਹਰਾ ਮੀਤ ਪ੍ਰਧਾਨ ਮਹਿਲਾ ਵਿੰਗ, ਕੁਲਦੀਪ ਸਿੰਘ ਤਖਤੂਮਾਜਰਾ, ਹਾਜ਼ਰ ਸਨ । ਇਸ ਮੌਕੇ ਪੰਜਾਬ ਟ੍ਰੇਡ ਕਮਿਸ਼ਨ ਦੇ ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਦੀਆਂ ਸਮੱਸਿਆ ਦੇ ਜਲਦ ਨਿਪਟਾਰੇ ਹਰ ਹਰ ਸਮੇਂ ਤਿਆਰ ਹੈ ਅਤੇ ਹਰ ਵਿਭਾਗ ਦਾ ਪ੍ਰਸ਼ਾਸਨ ਖੁਦ ਵਪਾਰੀਆਂ ਕੋਲ ਆ ਕੇ ਉਹਨਾਂ ਦੀਆਂ ਸਮੱਸਿਆ ਸੁਣ ਕੇ ਤੁਰੰਤ ਹੱਲ ਕਰ ਰਿਹਾ ਹੈ ।

LEAVE A REPLY

Please enter your comment!
Please enter your name here