Home Patiala Updates ਗਿਆਨ ਭਾਰਤਮ ਮਿਸ਼ਨ ਤਹਿਤ ਕੌਮੀ ਮੈਨੁਸਕਰਿਪਟ ਸਰਵੇ ਰਾਹੀਂ ਅਮੀਰ ਬੌਧਿਕ ਵਿਰਾਸਤ ਤੋਂ...

ਗਿਆਨ ਭਾਰਤਮ ਮਿਸ਼ਨ ਤਹਿਤ ਕੌਮੀ ਮੈਨੁਸਕਰਿਪਟ ਸਰਵੇ ਰਾਹੀਂ ਅਮੀਰ ਬੌਧਿਕ ਵਿਰਾਸਤ ਤੋਂ ਅਗਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਇਆ ਜਾਵੇਗਾ-ਏ.ਡੀ.ਸੀ.

0
27

ਪਟਿਆਲਾ, 22 ਅਪ੍ਰੈਲ:

ਲੋਕਾਂ ਨੂੰ ਪੁਰਾਤਨ ਹੱਥ ਲਿਖ਼ਤਾਂ, ਸਦੀਆਂ ਪੁਰਾਣੇ ਦਸਤਾਵੇਜਾਂ ਨੂੰ ਆਧੁਨਿਕ ਤਕਨੀਕਾਂ ਨਾਲ ਸੁਰੱਖਿਅਤ ਕਰਨ ਲਈ ਸਰਵੇ ‘ਚ ਹਿੱਸਾ ਲੈਣ ਦੀ ਅਪੀਲ

ਪੁਰਾਤਨ ਲਿਖ਼ਤਾਂ ਸੰਭਾਲਣ ਵਾਲੇ ਲੋਕਾਂ ਨੂੰ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰਨ ਦਾ ਸੱਦਾ

ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਕੇਂਦਰ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਵੱਲੋਂ ਸ਼ੁਰੂ ਕੀਤੇ ਗਏ ਗਿਆਨ ਭਾਰਤਮ ਮਿਸ਼ਨ ਬਾਰੇ ਜਾਣਕਾਰੀ ਦਿੰਦਿਆਂ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਕੋਈ ਪੁਰਾਤਨ ਗ੍ਰੰਥ, ਹੱਥ ਲਿਖ਼ਤ ਜਾਂ ਕੋਈ ਹੋਰ ਦਸਤਾਵੇਜ ਹੋਵੇ ਤਾਂ ਉਹ ਕੌਮੀ ਮੈਨੁਸਕਰਿਪਟ ਸਰਵੇ ‘ਚ ਹਿੱਸਾ ਲੈਕੇ ਇਸ ਨੂੰ ਸੁਰੱਖਿਅਤ ਕਰਵਾਉਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕ ਪੁਰਾਤਨ ਤੇ ਅਮੀਰ ਬੌਧਿਕ ਵਿਰਾਸਤ ਦੀ ਸੰਭਾਲ ਲਈ ਜਰੂਰ ਗਿਆਨ ਭਾਰਤਮ ਮਿਸ਼ਨ ਦੇ ਸਰਵੇ ਵਿੱਚ ਲਾਜਮੀ ਹਿੱਸਾ ਲੈਣ।

ਵੱਖ-ਵੱਖ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਏ.ਡੀ.ਸੀ. ਨਵਰੀਤ ਕੌਰ ਨੇ ਕਿਹਾ ਕਿ ਅਜਿਹੀਆਂ ਪੁਰਾਤਨ ਹੱਥ ਲਿਖ਼ਤਾਂ, ਜਿਨ੍ਹਾਂ ‘ਚ ਧਾਰਮਿਕ, ਸਾਹਿਤਕ, ਸਮਾਜਿਕ ਜਾਂ ਕਿਸੇ ਹੋਰ ਵਿਧਾ ਨਾਲ ਸਬੰਧਤ ਕੋਈ ਪੁਰਾਤਨ ਸਮੱਗਰੀ ਹੋਵੇ, ਇਸ ਦੇ ਸਰਵੇ ਲਈ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਕਮਰਾ ਨੰਬਰ 303, ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਜ਼ਿਲ੍ਹੇ ਅੰਦਰ ਕਿਸੇ ਵਿਅਕਤੀ, ਸੰਸਥਾ ਕੋਲ ਅਜਿਹੀ ਸਮੱਗਰੀ ਹੋਵੇ ਤਾਂ ਉਹ ਜਰੂਰ ਗਿਆਨ ਭਾਰਤਮ ਡਾਟ ਕਾਮ ਪੋਰਟਲ ਉਪਰ ਜਾ ਕੇ ਇਸ ਸਬੰਧੀ ਜਾਣਕਾਰੀ ਸਾਂਝੀ ਕਰੇ ਅਤੇ ਇਸ ਸਰਵੇ ਵਿੱਚ ਹਿੱਸਾ ਲਵੈ। ਇਸ ਤੋਂ ਬਿਨ੍ਹਾਂ ਗਿਆਨ ਭਾਰਤਮ ਮੋਬਾਇਲ ਐਪ ਵੀ ਆਪਣੇ ਫੋਨਾਂ ਉਪਰ ਡਾਊਨਲੋਡ ਕਰਕੇ ਇਸ ਸਰਵੇ ਵਿੱਚ ਹਿੱਸਾ ਲਿਆ ਜਾ ਸਕਦਾ ਹੈ।

ਨਵਰੀਤ ਕੌਰ ਸੇਖੋਂ ਨੇ ਕਿਹਾ ਕਿ ਅਜਿਹੀ ਪੁਰਾਤਨ ਹੱਥ ਲਿਖਤ ਸਮੱਗਰੀ, ਧਾਰਮਿਕ ਤੇ ਸਾਹਿਤਕ ਗ੍ਰੰਥਾਂ ਤੇ ਲਿਖ਼ਤਾਂ ਨੂੰ ਸਾਡੀਆਂ ਅਗਲੀਆਂ ਪੀੜ੍ਹੀਆਂ ਅਤੇ ਖੋਜ਼ ਕਾਰਜਾਂ ਲਈ ਸੁਰੱਖਿਅਤ ਕਰਨ ਲਈ ਕੇਂਦਰ ਸਰਕਾਰ ਨੇ ਭਾਰਤ ਗਿਆਨ ਮਿਸ਼ਨ ਚਲਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਨੈਸ਼ਨਲ ਮੈਨੁਸਕਰਿਪਟ ਸਰਵੇ ਕਰਵਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਤਹਿਤ ਅਜਿਹੀ ਦੁਰਲੱਭ ਖ਼ਜ਼ਾਨੇ ਨੂੰ ਅਗਲੀਆਂ ਪੀੜ੍ਹੀਆਂ ਲਈ ਅਤੇ ਖੋਜ ਕਾਰਜਾਂ ਲਈ ਸਰੱਖਿਅਤ ਕਰਨ ਲਈ ਅਤਿਆਧੁਨਿਕ ਢੰਗ ਤਰੀਕਿਆਂ ਤੇ ਤਕਨੀਕਾਂ ਨਾਲ ਸੁਰੱਖਿਅਤ ਕਰਨ ਲਈ ਇਨ੍ਹਾਂ ਪੁਰਾਤਨ ਲਿਖ਼ਤਾਂ ਦੀ ਪਛਾਣ, ਡਾਕੂਮੈਂਟੇਸ਼ਨ, ਡਿਜ਼ੀਟਾਈੇਸ਼ਨ ਤੇ ਵਿਗਿਆਨਕ ਤਰੀਕੇ ਨਾਲ ਸੰਭਾਲ ਕੀਤੀ ਜਾਣੀ ਹੈ। ਏ.ਡੀ.ਸੀ. ਨੇ ਅੱਗੇ ਦੱਸਿਆ ਕਿ ਇਸ ਸਬੰਧੀ ਰਾਜ ਪੱਧਰ ‘ਤੇ ਮੁੱਖ ਸਕੱਤਰ ਦੀ ਅਗਵਾਈ ਹੇਠ ਰਾਜ ਪੱਧਰੀ ਕਮੇਟੀ ਅਤੇ ਜ਼ਿਲ੍ਹਾ ਪੱਧਰ ਉਤੇ ਵੀ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਹੋ ਚੁੱਕਾ ਹੈ।

 

 

LEAVE A REPLY

Please enter your comment!
Please enter your name here