Wednesday, September 16, 2026
Home Patiala Updates ਪੰਜਾਬ ਖੇਡ ਯੂਨੀਵਰਸਿਟੀ ਵੱਲੋਂ ਬਜ਼ੁਰਗਾਂ ਦੀ ਸਿਹਤ ਤੰਦਰੁਸਤੀ ਲਈ ਕੈਂਪ 21 ਤੋਂ-...

ਪੰਜਾਬ ਖੇਡ ਯੂਨੀਵਰਸਿਟੀ ਵੱਲੋਂ ਬਜ਼ੁਰਗਾਂ ਦੀ ਸਿਹਤ ਤੰਦਰੁਸਤੀ ਲਈ ਕੈਂਪ 21 ਤੋਂ- ਵੀਸੀ ਪ੍ਰੋ. ਗਿੱਲ

0
4

ਪਟਿਆਲਾ: ਮਹਾਰਾਜਾ ਭੂਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਪੁਸ਼ਪਿੰਦਰ ਸਿੰਘ ਗਿੱਲ ਨੇ ਦੱਸਿਆ ਹੈ ਕਿ ਪੰਜਾਬ ਸਪੋਰਟਸ ਯੂਨੀਵਰਸਿਟੀ’ ਵੱਲੋਂ ਬਜ਼ੁਰਗਾਂ ਦੀ ਸਿਹਤ, ਤੰਦਰੁਸਤੀ ਅਤੇ ਮਾਨਸਿਕ ਤਣਾਅ ਤੋਂ ਮੁਕਤ ਜੀਵਨ ਸ਼ੈਲੀ ਨੂੰ ਖੁਸ਼ਹਾਲ ਬਣਾਉਣ ਦੇ ਤਰੀਕੇ ਲੱਭਣ ਲਈ ਮਿਤੀ 21 ਸਤੰਬਰ 2026 ਤੋਂ 30 ਸਤੰਬਰ 2026 ਤੱਕ ‘ਦਾ 10 ਦਿਨਾਂ ਕੈਂਪ ਉਲੀਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦਾ ਸਮਾਂ ਬਾਅਦ ਦੁਪਹਿਰ 03 ਵਜੇ ਤੋਂ ਸ਼ਾਮ 05 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ ਅਤੇ ਇਸ ਦਾ ਮੁੱਖ ਉਦੇਸ਼ ਵੱਡੀ ਉਮਰ ਦੇ ਵਿਅਕਤੀਆਂ ਲਈ ਇੱਕ ਸੁਰੱਖਿਅਤ, ਸੁਖਦਾਇਕ ਅਤੇ ਸਰਗਰਮ ਵਾਤਾਵਰਣ ਤਿਆਰ ਕਰਨਾ ਹੈ ਜਿੱਥੇ ਉਹ ਸਧਾਰਨ ਅਤੇ ਵਿਗਿਆਨਕ ਤੌਰ ‘ਤੇ ਪ੍ਰਸਤਾਵਿਤ ਜਾਣਕਾਰੀ, ਸਰੀਰਕ ਕਸਰਤ, ਸਮਾਜਿਕ ਮੇਲ-ਮਿਲਾਪ, ਰਚਨਾਤਮਕ ਗਤੀਵਿਧੀਆਂ ਰਾਹੀਂ ਆਪਣੇ ਜੀਵਨ ਵਿੱਚ ਨਵੀਂ ਊਰਜਾ ਮਹਿਸੂਸ ਕਰ ਸਕਣ।

ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਅੱਗੇ ਦੱਸਿਆ ਕਿ ਉਮਰ ਦਾ ਵਧਣਾ ਜੀਵਨ ਦੀ ਕੁਦਰਤੀ ਪ੍ਰਕਿਰਿਆ ਹੈ, ਪਰ ਉਤਸ਼ਾਹਜਨਕ, ਤੰਦਰੁਸਤ ਅਤੇ ਖੁਸ਼ਹਾਲ ਰਹਿਣਾ ਹਰ ਉਮਰ ਦੀ ਲੋੜ ਹੁੰਦੀ ਹੈ। ਇਸ ਲਈ ਅਸੀਂ ਸਾਡੇ ਬਜ਼ੁਰਗਾਂ ਦੀ ਤੰਦਰੁਸਤੀ ਵੱਲ ਵਿਸ਼ੇਸ਼ ਧਿਆਨ ਦੇਣ ਦਾ ਛੋਟਾ ਜਿਹਾ ਉਪਰਾਲਾ ਕੀਤਾ ਹੈ। ਉਹਨਾਂ ਦੇ ਜੀਵਨ ਢੰਗ ਨੂੰ ਵਧੀਆ ਬਣਾਉਣ ਲਈ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵੱਲੋਂ ਉਹਨਾਂ ਨੂੰ ਰੋਜ਼ਾਨਾ, ਦੀਆਂ ਵੱਖ-ਵੱਖ ਬੀਮਾਰੀਆਂ ਜਿਵੇਂ ਡਾਇਲਸਿਸ, ਬਲੱਡ ਪ੍ਰੈਸ਼ਰ, ਸ਼ੂਗਰ, ਕਿਸੇ ਵੀ ਤਰ੍ਹਾਂ ਦੀ ਸਰਜਰੀ ਆਦਿ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀ ਸੁਵਿਧਾ ਅਤੇ ਲੋੜ ਮੁਤਾਬਿਕ ਖਾਣ-ਪੀਣ ਦੀਆਂ ਆਦਤਾਂ ਨੂੰ ਨਿਰਧਾਰਤ ਕਰਨ ਸਬੰਧੀ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਜ਼ੁਰਗਾਂ ਦੇ ਮਾਨਸਿਕ ਤਣਾਅ ਨੂੰ ਘੱਟ ਕਰਨ ਲਈ ਕੌਂਸਲਰਾਂ ਦੀ ਟੀਮ ਦੁਆਰਾ ਉਹਨਾਂ ਦੀ ਲੋੜੀਂਦੀ ਕੌਂਸਲਿੰਗ ਕਰ ਕੇ ਖੇਡਾਂ ਦੀਆਂ ਰਚਨਾਤਮਕ ਕ੍ਰਿਆਵਾਂ ਵੀ ਕਰਵਾਈਆਂ ਜਾਣਗੀਆਂ।
ਡਾ. ਗਿੱਲ ਨੇ ਹੋਰ ਦੱਸਿਆ ਕਿ ਅਸੀਂ ਬਜ਼ੁਰਗਾਂ ਦੇ ਅਸਲੀ ਮਾਇਨਿਆਂ ਨੂੰ ਸਮਝਣ ਅਤੇ ਸਮਝਾਉਣ ਵੱਲ ਨਿਵੇਕਲਾ ਕਦਮ ਪੁੱਟਣ ਦਾ ਯਤਨ ਕਰ ਰਹੇ ਹਾਂ ਜਿਸ ਨਾਲ ਸਮਾਜ ਵਿੱਚ ਇੱਕ ਚੰਗਾ ਸੁਨੇਹਾ ਜਾ ਸਕੇ। ਉਹਨਾਂ ਦੱਸਿਆ ਕਿ ਬਜ਼ੁਰਗਾਂ ਨੂੰ ਲੈ ਕੇ ਅਤੇ ਛੱਡ ਕੇ ਆਉਣ ਲਈ ਬੱਸ ਸਰਵਿਸ ਦੀ ਸਹੂਲਤ ਦਿੱਤੀ ਜਾਵੇਗੀ। ਉਹਨਾਂ ਲਈ ਚੰਗੇ ਮਨੋਰੰਜਨ ਸਾਧਨ ਦੇ ਮਾਹਿਰ, ਯੋਗਾ ਮਾਹਿਰ, ਸਰੀਰਕ ਸਿੱਖਿਆ ਦੇ ਮਾਹਿਰ, ਕੌਂਸਲਰ ਅਤੇ ਚੰਗੇ ਫਿਜ਼ੀਓਥੈਰੇਪਿਸਟ ਉਪਲਬਧ ਕਰਵਾਏ ਜਾਣਗੇ। ਹੁਣ ਤੱਕ 107 ਮੈਂਬਰ ਸਾਡੇ ਕੋਲ ਰਜਿਸਟਰਡ ਹੋ ਚੁੱਕੇ ਹਨ ਅਤੇ ਇਹ ਗਿਣਤੀ ਵਧਣ ਦੀ ਸੰਭਾਵਨਾ ਹੈ। ਆਉਣ ਵਾਲੇ ਸਮੇਂ ਵਿੱਚ ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਬਿਰਧ ਆਸ਼ਰਮ ਦੇ ਬਜ਼ੁਰਗਾਂ ਨੂੰ ਵਿਸ਼ੇਸ਼ ਤੌਰ ‘ਤੇ ਕੈਂਪਾਂ ਵਿੱਚ ਸ਼ਾਮਿਲ ਕਰਾਂਗੇ ਤਾਂ ਜੋ ਉਹਨਾਂ ਨੂੰ ਸਮਾਜ ਦਾ ਮਹੱਤਵਪੂਰਨ ਹਿੱਸਾ ਹੋਣ ਦਾ ਅਹਿਸਾਸ ਕਰਵਾਉਂਦੇ ਹੋਏ ਉਹਨਾਂ ਦੀ ਸਰੀਰਕ ਤੰਦਰੁਸਤੀ ਨੂੰ ਯਕੀਨੀ ਬਣਾਇਆ ਜਾ ਸਕੇ।

LEAVE A REPLY

Please enter your comment!
Please enter your name here