Home Patiala Updates ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਪਟਿਆਲਾ ਡਿਪੂ ਦੀ ਮਹੀਨਾਵਾਰ ਮੀਟਿੰਗ ਪੁਰਾਣਾ ਬੱਸ ਸਟੈਂਡ ਪਟਿਆਲਾ...

ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਪਟਿਆਲਾ ਡਿਪੂ ਦੀ ਮਹੀਨਾਵਾਰ ਮੀਟਿੰਗ ਪੁਰਾਣਾ ਬੱਸ ਸਟੈਂਡ ਪਟਿਆਲਾ ਵਿਖੇ ਹੋਈ

0
18

ਪਟਿਆਲਾ: (ਸ਼ਿਵ ਕੁਮਾਰ ਸ਼ਰਮਾ) ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਪਟਿਆਲਾ ਡਿਪੂ ਮਹੀਨਾਵਾਰ ਮੀਟਿੰਗ ਪੁਰਾਣਾ ਬੱਸ ਸਟੈਂਡ ਪਟਿਆਲਾ ਵਿਖੇ ਹੋਈ। ਜਿਸ ਵਿੱਚ ਮੌਜੂਦਾ ਹਲਾਤਾ ਉੱਤੇ ਭਰਪੂਰ ਵਿਚਾਰ ਵਟਾਂਦਰਾ ਕੀਤਾ ਗਿਆ। ਮੈਂਬਰਾਂ ਨੇ ਪਹਿਲਾਂ ਤਾਂ 80 ਪ੍ਰਤੀਸ਼ਤ ਪੈਨਸ਼ਨ ਪਾਉਣ ਲਈ ਅਤੇ ਬਿਜਲੀ ਬੋਰਡ ਦੇ ਦਫਤਰ ਸਾਹਮਣੇ ਸ਼ਾਤਮਈ ਮੁਜਾਹਰਾ ਕਰ ਰਹੇ ਬੇਰੋਜਗਾਰਾਂ ਉੱਤੇ ਲਾਠੀਚਾਰਜ ਕੀਤੇ ਗਏ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਡੀ.ਏ. ਦੀ ਅਦਾਇਗੀ ਲਈ ਕੀਤੀ ਜਾ ਰਹੀ ਟਾਲ ਮਟੋਲ ਦੀ ਨੀਤੀ ਦੀ ਵੀ ਨਿਖੇਧੀ ਕੀਤੀ ਗਈ। ਬੁਲਾਰਿਆਂ ਨੇ ਇਹ ਵੀ ਕਿਹਾ ਕਿ ਸਰਕਾਰੀ ਤੰਤਰ ਨੇ ਹੁਣ ਤੱਕ ਤਸੱਦਦ ਅਤੇ ਧੱਕੇਸ਼ਾਹੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਦੂਜੇ ਪਾਸੇ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਵੀ ਅਣਦੇਖੀ ਕੀਤੀ ਜਾ ਰਹੀ ਹੈ। ਬੁਲਾਰਿਆਂ ਨੇ ਸਰਕਾਰ ਦੀ ਆਪਣੀ ਮਸ਼ਹੂਰੀ ਲਈ ਕੀਤੀ ਜਾ ਰਹੀ ਅਣਲੋੜੀਂਦੀ ਇਸ਼ਤਿਹਾਰਬਾਜੀ ਲਈ ਕੀਤੀ ਜਾ ਰਹੀ ਖਜਾਨੇ ਦੀ ਲੁੱਟ ਖਸੁੱਟ ਦੀ ਵੀ ਗੰਭੀਰ ਨੋਟਿਸ ਲਿਆ ਗਿਆ ਅਤੇ ਨੁਕਤਾ ਚੀਨੀ ਕੀਤੀ ਗਈ। ਮੀਟਿੰਗ ਵਿੱਚ ਮੁੱਖ ਤੌਰ ਤੇ ਸਰਵ ਸ੍ਰੀ ਜ਼ਸਵਿੰਦਰ ਸਿੰਘ ਪ੍ਰਧਾਨ, ਸ਼ਿਵ ਕੁਮਾਰ ਸ਼ਰਮਾ ਸਕੱਤਰ ਜਨਰਲ, ਬਲਵੰਤ ਸਿੰਘ ਵਿੱਤ ਸਕੱਤਰ, ਸੂਰਜ ਭਾਨ ਜਨਰਲ ਸਕੱਤਰ, ਸ਼ਾਦੀ ਸਿੰਘ, ਲਲਕਾਰ ਸਿੰਘ, ਨਿਰਪਾਲ ਸਿੰਘ ਅਤੇ ਮੁਲਤਾਨੀ ਆਦਿ ਨੇ ਵੀ ਸੰਬੋਧਨ ਕੀਤਾ।

ਮੀਟਿੰਗ ਦੀ ਪ੍ਰਧਾਨਗੀ ਸ੍ਰ. ਜ਼ੋਗਿੰਦਰ ਸਿੰਘ ਪ੍ਰਧਾਨ ਨੇ ਕੀਤੀ ਅਤੇ ਸਟੇਜ਼ ਦੀ ਜਿੰਮੇਵਾਰੀ ਸ਼ਿਵ ਕੁਮਾਰ ਸ਼ਰਮਾ ਨੇ ਬਾਖੂਬੀ ਨਿਭਾਈ। ਇਸ ਤੋਂ ਇਲਾਵਾ 75 ਸਾਲ ਹੋਣ ਤੇ ਸ੍ਰੀ ਸ਼ਿਵ ਦਿਆਲ ਨੂੰ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here