Home National ਕਰਨਾਟਕ ਅਤੇ ਤੇਲੰਗਾਨਾ ਦੌਰੇ ‘ਤੇ ਰਹਿਣਗੇ ਪ੍ਰਧਾਨ ਮੰਤਰੀ ਮੋਦੀ

ਕਰਨਾਟਕ ਅਤੇ ਤੇਲੰਗਾਨਾ ਦੌਰੇ ‘ਤੇ ਰਹਿਣਗੇ ਪ੍ਰਧਾਨ ਮੰਤਰੀ ਮੋਦੀ

0
30

ਕਰਨਾਟਕਾ/ ਤੇਲੰਗਾਨਾ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਲਕੇ ਐਤਵਾਰ ਨੂੰ ਕਰਨਾਟਕ ਅਤੇ ਤੇਲੰਗਾਨਾ ਦੇ ਮਹੱਤਵਪੂਰਨ ਦੌਰੇ ‘ਤੇ ਰਹਿਣਗੇ। ਇਸ ਦੌਰੇ ਦੌਰਾਨ ਉਹ ਵਿਕਾਸ, ਬੁਨਿਆਦੀ ਢਾਂਚੇ, ਸਿਹਤ ਅਤੇ ਉਦਯੋਗ ਨਾਲ ਜੁੜੇ ਕਈ ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ।

ਸਵੇਰੇ ਪ੍ਰਧਾਨ ਮੰਤਰੀ ਬੈਂਗਲੁਰੂ ਵਿੱਚ ਆਰਟ ਆਫ ਲਿਵਿੰਗ ਫਾਊਂਡੇਸ਼ਨ ਦੇ ਇੰਟਰਨੈਸ਼ਨਲ ਸੈਂਟਰ ਪਹੁੰਚਣਗੇ, ਜਿੱਥੇ ਉਹ ਸੰਗਠਨ ਦੀ 45ਵੀਂ ਵਰ੍ਹੇਗੰਢ ਅਤੇ ਸ੍ਰੀ ਸ੍ਰੀ ਰਵੀ ਸ਼ੰਕਰ ਦੇ 70ਵੇਂ ਜਨਮਦਿਨ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ ਉਹ ਨਵੇਂ ਧਿਆਨ ਕੇਂਦਰ “ਧਿਆਨ ਮੰਦਰ” ਦਾ ਉਦਘਾਟਨ ਵੀ ਕਰਨਗੇ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹਾਈਦਰਾਬਾਦ ਪਹੁੰਚਣਗੇ, ਜਿੱਥੇ ਉਹ 9,400 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ। ਇਨ੍ਹਾਂ ਵਿੱਚ ਸੜਕ ਬੁਨਿਆਦੀ ਢਾਂਚਾ, ਰੇਲਵੇ ਅਪਗ੍ਰੇਡੇਸ਼ਨ, ਉਦਯੋਗਿਕ ਜ਼ੋਨ, ਟੈਕਸਟਾਈਲ ਪਾਰਕ ਅਤੇ ਸਿਹਤ ਖੇਤਰ ਨਾਲ ਜੁੜੇ ਪ੍ਰੋਜੈਕਟ ਸ਼ਾਮਲ ਹਨ।

ਵਾਰੰਗਲ ਵਿੱਚ ਨਵੇਂ ਟੈਕਸਟਾਈਲ ਪਾਰਕ ਨਾਲ ਉਦਯੋਗ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ, ਜਦਕਿ ਜ਼ਹੀਰਾਬਾਦ ਵਿੱਚ ਉਦਯੋਗਿਕ ਜ਼ੋਨ ਸਥਾਪਤ ਹੋਣ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਬਣ ਸਕਦੇ ਹਨ।

ਇਸ ਤੋਂ ਇਲਾਵਾ ਕੈਂਸਰ ਇਲਾਜ ਲਈ ਬਣੇ ਨਵੇਂ ਹਸਪਤਾਲ ਅਤੇ ਬਿਹਤਰ ਸੜਕ-ਰੇਲ ਕੁਨੈਕਟਿਵਿਟੀ ਨਾਲ ਆਮ ਲੋਕਾਂ ਨੂੰ ਸਿੱਧਾ ਲਾਭ ਮਿਲਣ ਦੀ ਉਮੀਦ ਹੈ।

 

LEAVE A REPLY

Please enter your comment!
Please enter your name here