HomePunjabਤਰਨਤਾਰਨ ਵਿੱਚ ਅੱਜ 7 ਘੰਟੇ ਬਿਜਲੀ ਬੰਦ ਰਹੇਗੀ

ਤਰਨਤਾਰਨ ਵਿੱਚ ਅੱਜ 7 ਘੰਟੇ ਬਿਜਲੀ ਬੰਦ ਰਹੇਗੀ

ਤਰਨਤਾਰਨ: ਸ਼ਹਿਰੀ ਫੀਡਰਾਂ ਦੀ ਵੰਡ ਕਾਰਨ ਅੱਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕੁਝ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ। 132 ਕੇਵੀਏ ਤਰਨਤਾਰਨ ਅਧੀਨ 11 ਕੇਵੀ ਸਿਟੀ-1, ਸਿਟੀ-4, ਸਿਟੀ-6 ਅਤੇ ਪੁਲਿਸ ਲਾਈਨ ਫੀਡਰ ਪ੍ਰਭਾਵਿਤ ਰਹਿਣਗੇ।

ਕਾਜੀਕੋਟ ਰੋਡ, ਚੰਦਰ ਕਲੋਨੀ, ਸਰਹਾਲੀ ਰੋਡ (ਸੱਜਾ ਪਾਸਾ), ਗਲੀ ਜਾਮਾਰਾਏ ਵਾਲਾ, ਮੁਹੱਲਾ ਭਾਗ ਸ਼ਾਹ, ਤਹਿਸੀਲ ਬਾਜ਼ਾਰ, ਨੂਰਦੀ ਰੋਡ, ਪਾਰਕ ਐਵੀਨਿਊ, ਗੁਰੂ ਅਰਜਨ ਦੇਵ ਕਲੋਨੀ, ਸਰਦਾਰ ਐਨਕਲੇਵ, ਗੁਰਬਖਸ਼ ਕਲੋਨੀ, ਛੋਟਾ ਕਾਜੀਕੋਟ, ਪੱਡਾ ਕਲੋਨੀ, ਕੋਹਾੜ ਅਹਿਤ, ਹਰਿਆਣਵੀ ਸਿਟੀ, ਪਿੰਡ ਜਵਾਲਾ, ਮੋੜਾਂ ਵਾਲਾ ਰੋਡ, ਨੋਜਵਾਨ ਸਿਟੀ, ਮੌੜ ਸਿੰਘ ਰੋਡ, ਪਲਾਸੌਰ ਰੋਡ, ਸ੍ਰੀ ਗੁਰੂ ਅਰਜਨ ਦੇਵ ਕਲੋਨੀ, ਜੈ ਦੀਪ ਕਲੋਨੀ, ਦੀਪ ਐਵੀਨਿਊ, ਫਤਿਹ ਚੱਕ, ਗੁਰੂ ਤੇਗ ਬਹਾਦਰ ਨਗਰ, ਸ੍ਰੀ ਗੁਰੂ ਤੇਗ ਬਹਾਦਰ ਨਗਰ ਫੇਜ਼-2, ਨਿਊ ਦੀਪ ਐਵੀਨਿਊ ਅਤੇ ਪੁਲਿਸ ਲਾਈਨ ਫੀਡਰ ਖੇਤਰ ਸ਼ਾਮਲ ਹਨ।

ਇਹ ਜਾਣਕਾਰੀ ਇੰਜੀਨੀਅਰ ਨਰਿੰਦਰ ਸਿੰਘ (ਐਸ.ਡੀ.ਓ., ਅਰਬਨ ਪਾਵਰਕਾਮ ਤਰਨਤਾਰਨ), ਇੰਜੀਨੀਅਰ ਗੁਰਭੇਜ ਸਿੰਘ ਢਿੱਲੋਂ (ਜੇਈ) ਅਤੇ ਇੰਜੀਨੀਅਰ ਮਨਜੀਤ ਸਿੰਘ ਵੱਲੋਂ ਦਿੱਤੀ ਗਈ ਹੈ।

ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਜਲੀ ਬੰਦ ਰਹਿਣ ਦੇ ਸਮੇਂ ਦੌਰਾਨ ਪਹਿਲਾਂ ਤੋਂ ਜ਼ਰੂਰੀ ਤਿਆਰੀ ਕਰ ਲੈਣ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments