Sunday, July 19, 2026
Home Punjab ਤਲਵਾੜਾ ਵਿੱਚ 18 ਮਾਰਚ ਨੂੰ 6 ਘੰਟੇ ਬਿਜਲੀ ਬੰਦ ਰਹੇਗੀ

ਤਲਵਾੜਾ ਵਿੱਚ 18 ਮਾਰਚ ਨੂੰ 6 ਘੰਟੇ ਬਿਜਲੀ ਬੰਦ ਰਹੇਗੀ

0
35

ਤਲਵਾੜਾ (ਹੁਸ਼ਿਆਰਪੁਰ): ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਇਲਾਕੇ ਵਿੱਚ ਅੱਜ ਜ਼ਰੂਰੀ ਮੁਰੰਮਤ ਕਾਰਜ ਕਾਰਨ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਬੰਦ ਰਹੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਦੇ ਸਬ-ਡਿਵੀਜ਼ਨਲ ਅਫ਼ਸਰ ਇੰਜੀਨੀਅਰ ਚਤਰ ਸਿੰਘ ਅਤੇ ਜੇਈ ਹਰਚਰਨ ਸਿੰਘ ਨੇ ਦੱਸਿਆ ਕਿ 11 ਕੇਵੀ ਫੀਡਰ ਤਲਵਾੜਾ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗਾ।

 ਇਹ ਇਲਾਕੇ ਰਹਿਣਗੇ ਪ੍ਰਭਾਵਿਤ:

  • ਦੋਹਰ

  • ਭੇਦਾ

  • ਰਾਮਨੰਗਲ

  • ਸ਼੍ਰੀ-ਪੰਡਿਆਣ

  • ਫਤਿਹਪੁਰ

  • ਆਦਰਸ਼ ਨਗਰ

  • ਸੁੰਦਰ ਵਿਹਾਰ

ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੁਰੰਮਤ ਦੌਰਾਨ ਸਹਿਯੋਗ ਕੀਤਾ ਜਾਵੇ ਅਤੇ ਬਿਜਲੀ ਸਪਲਾਈ ਬਹਾਲ ਹੋਣ ਤੱਕ ਜ਼ਰੂਰੀ ਪ੍ਰਬੰਧ ਪਹਿਲਾਂ ਹੀ ਕਰ ਲਏ ਜਾਣ।

LEAVE A REPLY

Please enter your comment!
Please enter your name here