ਹੁਸ਼ਿਆਰਪੁਰ/ਗੁਰਦਾਸਪੁਰ/ਕੋਟਕਪੂਰਾ: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਿਜਲੀ ਲਾਈਨਾਂ ਅਤੇ ਸਬ-ਸਟੇਸ਼ਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਅੱਜ ਅਤੇ ਕੱਲ੍ਹ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।
ਹੁਸ਼ਿਆਰਪੁਰ ਦੇ ਸਿਵਲ ਲਾਈਨਜ਼ ਸਬ-ਡਿਵੀਜ਼ਨ ਅਧੀਨ 11 ਕੇਵੀ ਰਵਿਦਾਸ ਨਗਰ ਫੀਡਰ ਦੀ ਮੁਰੰਮਤ ਕਾਰਨ 18 ਫਰਵਰੀ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਪ੍ਰੀਤ ਨਗਰ, ਰਵਿਦਾਸ ਨਗਰ, ਆਕਾਸ਼ ਕਲੋਨੀ, ਬਸੰਤ ਨਗਰ, ਵਸੇਰਾ ਐਨਕਲੇਵ, ਗੁਰਕੀਰਤ ਅਸਟੇਟ ਅਤੇ ਆਸ-ਪਾਸ ਦੇ ਇਲਾਕੇ ਪ੍ਰਭਾਵਿਤ ਰਹਿਣਗੇ।
ਗੁਰਦਾਸਪੁਰ ਦੇ ਤਿੱਬੜ ਸਬ-ਡਿਵੀਜ਼ਨ ਅਧੀਨ 66 ਕੇਵੀ ਪਾਵਰ ਹਾਊਸ ਬੱਬੇਹਾਲੀ ਵਿਖੇ ਜ਼ਰੂਰੀ ਮੁਰੰਮਤ ਕਾਰਨ 19 ਫਰਵਰੀ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਸਾਰੇ 11 ਕੇਵੀ ਫੀਡਰ ਬੰਦ ਰਹਿਣਗੇ। ਇਸ ਨਾਲ ਬੱਬੇਹਾਲੀ, ਪੰਧੇਰ, ਭੁੱਲੇਚੱਕ, ਥਾਨੇਵਾਲ, ਮੁਸਤਫਾਬਾਦ, ਨਵਾਂ ਅਤੇ ਪੁਰਾਣਾ ਝਾਵਰ, ਬਾਜੇਚੱਕ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਕੋਟਕਪੂਰਾ ਵਿੱਚ 220 ਕੇਵੀ ਸਬ-ਸਟੇਸ਼ਨ ਸੰਧਵਾਂ ਤੋਂ ਚੱਲਣ ਵਾਲੇ 11 ਕੇਵੀ ਪੁਰਾਣੀ ਦਾਣਾ ਮੰਡੀ ਫੀਡਰ ਦੀ ਮੁਰੰਮਤ ਕਾਰਨ 18 ਫਰਵਰੀ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਸਿੱਖਾਂਵਾਲਾ ਰੋਡ ਅਤੇ ਨਾਨਕ ਨਗਰੀ ਖੇਤਰ ਪ੍ਰਭਾਵਿਤ ਰਹਿਣਗੇ।
ਬਿਜਲੀ ਵਿਭਾਗ ਨੇ ਉਪਭੋਗਤਾਵਾਂ ਨੂੰ ਅਪੀਲ ਕੀਤੀ ਹੈ ਕਿ ਮੁਰੰਮਤ ਕਾਰਜ ਦੌਰਾਨ ਸਹਿਯੋਗ ਦਿੱਤਾ ਜਾਵੇ।






