Home Punjab ਪੰਜਾਬ ਵਿੱਚ ਵੱਖ-ਵੱਖ ਸ਼ਹਿਰਾਂ ‘ਚ ਬਿਜਲੀ ਕੱਟ ਦੀ ਘੋਸ਼ਣਾ

ਪੰਜਾਬ ਵਿੱਚ ਵੱਖ-ਵੱਖ ਸ਼ਹਿਰਾਂ ‘ਚ ਬਿਜਲੀ ਕੱਟ ਦੀ ਘੋਸ਼ਣਾ

0
39

ਪੰਜਾਬ: ਪੰਜਾਬ ਦੇ ਕਈ ਖੇਤਰਾਂ ਵਿੱਚ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਬੰਦ ਰਹਿਣ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਹ ਕੱਟ ਮੁੱਖ ਤੌਰ ‘ਤੇ ਰੱਖ-ਰਖਾਅ, ਮੁਰੰਮਤ ਅਤੇ ਨਵੇਂ ਫੀਡਰਾਂ ਦੇ ਨਿਰਮਾਣ ਕਾਰਜਾਂ ਕਰਕੇ ਲਗਾਏ ਜਾ ਰਹੇ ਹਨ।

ਰੂਪਨਗਰ:
ਰੂਪਨਗਰ ਵਿੱਚ 132 ਕੇਵੀ ਸਬ-ਸਟੇਸ਼ਨ ਨਾਲ ਸੰਬੰਧਿਤ 11 ਕੇਵੀ ਕੋਲਡ ਸਟੋਰ ਫੀਡਰ ਦੀ ਸਪਲਾਈ 18 ਅਤੇ 19 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਨਵੇਂ ਬੇਲਾ ਚੌਕ ਫੀਡਰ ਦੇ ਨਿਰਮਾਣ, ਦਰੱਖਤ ਕੱਟਣ ਅਤੇ ਸੁਰੱਖਿਆ ਕਾਰਜਾਂ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਸ ਕਾਰਨ ਗਿਲਕੋ ਵੈਲੀ, ਗਾਂਧੀ ਨਗਰ, ਆਦਰਸ਼ ਨਗਰ, ਮੇਨ ਬਾਜ਼ਾਰ, ਸਬਜ਼ੀ ਮੰਡੀ ਸਮੇਤ ਕਈ ਇਲਾਕੇ ਪ੍ਰਭਾਵਿਤ ਰਹਿਣਗੇ।

ਜਲਾਲਾਬਾਦ:
ਜਲਾਲਾਬਾਦ ਦੇ ਅਰਬਨ ਸਬ-ਡਿਵੀਜ਼ਨ ਵਿੱਚ ਵੱਖ-ਵੱਖ 11 ਕੇਵੀ ਫੀਡਰਾਂ ‘ਤੇ ਰੱਖ-ਰਖਾਅ ਕਾਰਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਮੰਨੇਵਾਲਾ, ਫਿਰੋਜ਼ਪੁਰ ਰੋਡ, ਬੈਂਕ ਰੋਡ, ਸਿਵਲ ਹਸਪਤਾਲ ਅਤੇ ਹੋਰ ਕਈ ਇਲਾਕੇ ਇਸ ਤੋਂ ਪ੍ਰਭਾਵਿਤ ਹੋਣਗੇ।

ਤਰਨ ਤਾਰਨ:
ਤਰਨ-ਤਾਰਨ ਵਿੱਚ 132 ਕੇਵੀਏ ਸਬ-ਸਟੇਸ਼ਨ ਨਾਲ ਜੁੜੇ ਸਿਟੀ ਫੀਡਰਾਂ ਦੀ ਵੰਡਣ ਪ੍ਰਕਿਰਿਆ ਦੇ ਚੱਲਦਿਆਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਕਾਜੀਕੋਟ ਰੋਡ, ਚੰਦਰ ਕਲੋਨੀ, ਗੁਰੂ ਅਰਜਨ ਦੇਵ ਕਲੋਨੀ ਅਤੇ ਹੋਰ ਕਈ ਰਿਹਾਇਸ਼ੀ ਇਲਾਕੇ ਇਸ ਕੱਟ ਨਾਲ ਪ੍ਰਭਾਵਿਤ ਰਹਿਣਗੇ।

LEAVE A REPLY

Please enter your comment!
Please enter your name here