Thursday, September 10, 2026
Home Patiala Updates ਪਟਿਆਲੇ ਦੇ ਸੁਰਜੀਤ ਸਿੰਘ ਵਾਲੀਆ ਦੀ ਏਸ਼ੀਅਨ ਗੇਮਜ਼ ਜਪਾਨ 2026 ਲਈ ਕੁਰਾਸ਼...

ਪਟਿਆਲੇ ਦੇ ਸੁਰਜੀਤ ਸਿੰਘ ਵਾਲੀਆ ਦੀ ਏਸ਼ੀਅਨ ਗੇਮਜ਼ ਜਪਾਨ 2026 ਲਈ ਕੁਰਾਸ਼ ਖੇਡ ਦੇ ਰੈਫਰੀ ਵਜੋਂ ਚੋਣ ਹੋਈ

0
4
ਪਟਿਆਲਾ : ਜ਼ਿਲ੍ਹਾ ਸਕੂਲ ਟੂਰਨਾਮੈਂਟ ਦੇ ਸਕੱਤਰ ਤੇ ਜੂਡੋ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਨਾ ਸਿਰਫ਼ ਪਟਿਆਲੇ ਲਈ ਸਗੋਂ ਪੰਜਾਬ ਤੇ ਭਾਰਤੀ ਕੁਰਾਸ਼ ਖੇਡ ਜਗਤ ਲਈ ਵੀ ਬਹੁਤ ਹੀ ਮਾਣ ਗੱਲ ਹੈ ਕਿ ਪਟਿਆਲੇ ਜ਼ਿਲ੍ਹਾ ਦੇ ਸੁਰਜੀਤ ਸਿੰਘ ਵਾਲੀਆ ਕੁਰਾਸ਼ ਖੇਡ ਦੇ ਏਸ਼ੀਅਨ ਗੇਮਜ਼ ਜਪਾਨ 2026 ਲਈ ਅੰਤਰਰਾਸ਼ਟਰੀ ਰੈਫਰੀ ਵੱਜੋਂ ਸਿਲੈਕਟ ਹੋਏ ਹਨ।
ਸੁਰਜੀਤ ਸਿੰਘ ਵਾਲੀਆ ਕੁਰਾਸ਼ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਵੀ ਅਤੇ ਸਾਹਿਬ ਨਗਰ ਥੇੜੀ ਵਿਖੇ ਕੁਰਾਸ਼ ਤੇ ਜੂਡੋ ਦਾ ਸੈਂਟਰ ਵੀ ਚਲਾਉਂਦੇ ਹਨ। ਇਹਨਾਂ ਦੀ ਕੋਚਿੰਗ ਹੇਠ ਜੂਡੋ ਤੇ ਕੁਰਾਸ਼ ਦੇ ਖਿਡਾਰੀਆਂ ਨੇ ਪਟਿਆਲੇ ਦਾ ਨਾਮ ਸਟੇਟ ਪੱਧਰ/ਨੈਸ਼ਨਲ ਪੱਧਰ ਤੇ ਸੈਂਟਰ ਦਾ ਨਾਮ ਚਮਕਾ ਰਹੇ ਹਨ।ਇਸ ਮੌਕੇ ਅਰੁਣ ਕੁਮਾਰ, ਕੁਲਵਿੰਦਰ ਸਿੰਘ ਬਾਠ, ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।

LEAVE A REPLY

Please enter your comment!
Please enter your name here