ਪਟਿਆਲਾ: ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਦੂਰਦਰਸ਼ੀ ਸੋਚ ਸਦਕਾ ਜੇਈਈ ਮੈਨਜ਼ 2026 ਦੀ ਪ੍ਰੀਖਿਆ ਵਿੱਚ ਪਟਿਆਲਾ ਜ਼ਿਲ੍ਹਾ ਪੂਰੇ ਪੰਜਾਬ ਵਿੱਚੋਂ ਫ਼ਿਰ ਮੋਹਰੀ ਬਣਿਆ ਹੈ। ਦੋ ਪੜਾਵਾਂ ਵਿੱਚ ਦੇਸ਼ ਭਰ ਵੱਲੋਂ ਲਏ ਗਏ ਜੇਈਈ ਮੇਨਜ਼ 2026 ਦੀ ਪ੍ਰੀਖਿਆ ਵਿੱਚ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਕੁਲ 60 ਵਿਦਿਆਰਥੀਆਂ ਨੇ ਕਾਮਯਾਬੀ ਹਾਸਲ ਕੀਤੀ। ਜਿਲਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਸ਼ਰਮਾ ਨੇ ਵਿਦਿਆਰਥੀਆਂ ਅਤੇ ਉਨਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਇਸ ਦਾ ਸਿਹਰਾ ਵਿਦਿਆਰਥੀਆਂ ਦੇ ਮਾਪਿਆਂ ਅਤੇ ਉਨਾਂ ਦੇ ਅਗਵਾਈ ਕਰਨ ਵਾਲੇ ਅਧਿਆਪਕਾਂ ਤੇ ਜਿਲੇ ਦੀ ਸਾਥੀ ਟੀਮ ਨੂੰ ਦਿੱਤਾ ਤੇ ਆਸ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਇਹ ਗਿਣਤੀ 100 ਦਾ ਆਂਕੜਾ ਪਾਰ ਕਰੇਗੀ।
ਜਿਲਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਸ਼ਰਮਾ ਨੇ ਕੁਆਲੀਫਾਈ ਹੋਏ ਵਿਦਿਆਰਥੀਆਂ ਨੂੰ ਅਤੇ ਉਹਨਾਂ ਦੇ ਅਧਿਆਪਕਾਂ ਨੂੰ ਇਸ ਮੌਕੇ ਤੇ ਸਨਮਾਨਿਤ ਕੀਤਾ ਤੇ ਨਾਲ ਹੀ ਸਾਥੀ ਟੀਮ ਜਿਨਾਂ ਵਿੱਚ ਪੀਡੀਐਮ ਸੰਦੀਪ ਕੁਮਾਰ ਪ੍ਰਿੰਸੀਪਲ,ਪ੍ਰਿੰਸੀਪਲ ਮਨਦੀਪ ਕੌਰ ਅੰਟਾਲ ,ਸੁਧੀਰ ਕੁਮਾਰ ਪ੍ਰਿੰਸੀਪਲ,ਦੀਪਕ ਕੁਮਾਰ ਲੈਕਚਰਾਰ ਮੈਥ ਤੇ ਦੌਲਤ ਰਾਮ ਜਿਲਾ ਨੋਡਲ ਲੈਕਚਰਾਰ ਅਤੇ ਸਰਦੀਆਂ ਦੀਆਂ ਛੁੱਟੀਆਂ ਵਿੱਚ ਸਾਥੀ ਟੀਮ ਵੱਲੋਂ ਲਗਾਈਆਂ ਗਈਆਂ ਕਲਾਸਾਂ ਵਿੱਚ ਯੋਗਦਾਨ ਪਾਉਣ ਵਾਲੇ ਕੀ ਰਿਸੋਰਸ ਪਰਸਨ ਵੀ ਸ਼ਾਮਿਲ ਹਨ। ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਵਿੰਦਰ ਪਾਲ ਸ਼ਰਮਾ ਨੇ ਸਾਇੰਸ ਲੈਕਚਰਾਰਾ ਨੂੰ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆ ਪ੍ਰਦਾਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਪ੍ਰੈਕਟੀਕਲ ਸਿੱਖਿਆ ਨਾਲ ਨਤੀਜਿਆਂ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਹੋ ਸਕਦਾ ਹੈ।ਜਿਲਾ ਨੋਡਲ ਲੈਕਚਰਾਰ ਦੌਲਤ ਰਾਮ ਨੇ ਦੱਸਿਆ ਕਿ ਪਿਛਲੀ ਵਾਰ ਇਹ ਗਿਣਤੀ 32 ਸੀ ਜੋ ਕਿ ਅੱਜ 60 ਵਿੱਚ ਤਬਦੀਲ ਹੋ ਗਈ ਹੈ।ਉਨਾਂ ਦੱਸਿਆ ਕਿ ਇਨ੍ਹਾਂ ਵਿੱਚ ਨੋਨ ਐੱਸਓਈ ਸਕੂਲਾਂ ਦੇ 27, ਐੱਸਓਈ ਸਕੂਲ ਆਫ ਐਮੀਨੈਂਸ ਸਕੂਲਾਂ ਦੇ 8 ਅਤੇ ਮੈਰੀਟੋਰੀਅਸ ਸਕੂਲਾਂ ਦੇ 25 ਵਿਦਿਆਰਥੀ ਸ਼ਾਮਲ ਹਨ।
ਪੀਡੀਐਮ ਸੰਦੀਪ ਕੁਮਾਰ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਨਾਨ ਐੱਸਓਈ ਸਕੂਲਾਂ ਦੇ ਕੁੱਲ 135 ਵਿਦਿਅਰਥੀਆਂ ਨੇ ਇਹ ਪ੍ਰੀਖਿਆ ਕੁਆਲੀਫਾਈ ਕੀਤੀ। ਜਿਨ੍ਹਾਂ ਵਿੱਚੋਂ 27 ਵਿਦਿਆਰਥੀ ਪਟਿਆਲਾ ਜ਼ਿਲ੍ਹੇ ਦੇ ਹਨ।ਇਥੇ ਜਿਕਰਯੋਗ ਹੈ ਕਿ ਪਿਛਲੇ ਸਾਲ ਨੋਨ ਐਸਓਈ ਦੇ 9 ਵਿਦਿਆਰਥੀ ਕੁਆਲੀਫਾਈ ਹੋਏ ਸਨ। ਜੋ ਕਿ ਹੁਣ ਇਹ ਗਿਣਤੀ ਤਿੰਨ ਗੁਣਾ ਵੱਧ ਗਈ ਹੈ।ਜੋ ਕਿ ਨੋਨ ਐਸਓਈ ਸਕੂਲਾਂ ਲਈ ਬਹੁਤ ਮਾਣ ਵਾਲੀ ਗੱਲ ਹੈ।ਪੀਡੀਐਮ ਮਨਦੀਪ ਕੌਰ ਅੰਟਾਲ ਜੀ ਨੇ ਦੱਸਿਆ ਕਿ ਇਹ ਪ੍ਰੀਖਿਆ ਦੀ ਤਿਆਰੀ ਸਾਥੀ ਟੀਮ ਦੁਆਰਾ ਸਾਥੀ ਐਪ ਰਾਹੀ ਆਈਆਈਟੀ ਕਾਨਪੁਰ ਦੀ ਟੀਮ ਵੱਲੋਂ ਕਰਵਾਈ ਜਾਂਦੀ ਹੈ।ਜੋ ਕਿ ਆਨਲਾਈਨ ਹੁੰਦੀ ਹੈ।ਵਿਦਿਆਰਥੀ ਆਪਣੇ ਅਧਿਆਪਕਾਂ ਦੀ ਅਗਵਾਈ ਹੇਠ ਇਹ ਕਲਾਸਾਂ ਆਨਲਾਈਨ ਲਗਾਉਂਦੇ ਹਨ ਤੇ ਇਸ ਪ੍ਰੀਖਿਆ ਦੀ ਤਿਆਰੀ ਲਈ ਮੌਕ ਟੈਸਟ ਡੇਲੀ ਪ੍ਰੋਬਲਮ ਪ੍ਰੈਕਟਿਸ ਡਾਊਟ ਸੈਸ਼ਨ ਅਟੈਂਡ ਕਰਦੇ ਹਨ।ਇਸ ਮੌਕੇ ਐਸਓਈ ਫੀਲਖਾਨਾ ਦੇ ਪ੍ਰਿੰਸੀਪਲ ਰਜਨੀਸ਼ ਗੁਪਤਾ,ਲੈਕਚਰਾਰ ਸ਼ਸ਼ੀਮਾਨ,ਐਸਓਈ ਸਕੂਲਾਂ ਦੇ ਪ੍ਰਿੰਸੀਪਲ,ਨੋਨ ਐਸਓਈ ਸਕੂਲਾਂ ਦੇ ਫਿਜਿਕਸ ਕੈਮਿਸਟਰੀ,ਮੈਥ,ਬਾਇਓਲੋਜੀ ਦੇ ਲੈਕਚਰਾਰ ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਮੌਜੂਦ ਸਨ।








