Home Patiala Updates ਸਵਾਰੀਆ ਨੂੰ ਹੋਰ ਵਧੀਆ ਸਹੂਲਤ ਦੇਣ ਲਈ ਲਗਾਤਾਰ ਕਦਮ ਚੁੱਕੇ ਜਾਣਗੇ -ਮਨੀਸ਼ਾ...

ਸਵਾਰੀਆ ਨੂੰ ਹੋਰ ਵਧੀਆ ਸਹੂਲਤ ਦੇਣ ਲਈ ਲਗਾਤਾਰ ਕਦਮ ਚੁੱਕੇ ਜਾਣਗੇ -ਮਨੀਸ਼ਾ ਰਾਣਾ

0
26
ਪਟਿਆਲਾ, 5 ਮਈ:
ਸੀਨੀਅਰ ਆਈ.ਏ.ਐਸ ਅਧਿਕਾਰੀ ਮਨੀਸ਼ਾ ਰਾਣਾ ਨੇ ਅੱਜ ਪੀ.ਆਰ.ਟੀ.ਸੀ ਪਟਿਆਲਾ ਵਿਖੇ ਬਤੌਰ ਮੈਨੇਜਿੰਗ ਡਾਇਰੈਕਟਰ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ‘ਤੇ ਪੀ.ਆਰ.ਟੀ.ਸੀ. ਦੇ ਵਧੀਕ ਮੈਨੇਜਿੰਗ ਡਾਇਰੈਕਟਰ ਨਵਦੀਪ ਕੁਮਾਰ ਅਤੇ ਹੋਰ ਉੱਚ ਅਧਿਕਾਰੀਆਂ ਨੇ ਮਨੀਸ਼ਾ ਰਾਣਾ ਵੱਲੋਂ ਬਤੌਰ ਮੈਨਜਿੰਗ ਡਾਇਰੈਕਟਰ ਦੀ ਜਿੰਮੇਵਾਰੀ ਸੰਭਾਲਣ ‘ਤੇ, ਉਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਪੀ.ਆਰ.ਟੀ.ਸੀ ਦੀ ਕਾਰਗੁਜਾਰੀ ਸਬੰਧੀ ਜਾਣੂ ਕਰਵਾਇਆ।
 ਮਨੀਸ਼ਾ ਰਾਣਾ ਨੇ ਬਤੌਰ ਮੈਨੇਜਿੰਗ ਡਾਇਰੈਕਟਰ ਦਾ ਚਾਰਜ ਸੰਭਾਲਣ ਮੌਕੇ ਕਿਹਾ ਗਿਆ ਕਿ ਪੀ.ਆਰ.ਟੀ.ਸੀ. ਵੱਲੋ ਸਵਾਰੀਆ ਨੂੰ ਹੋਰ ਵਧੀਆ ਸਹੂਲਤ ਦੇਣ ਲਈ ਲਗਾਤਾਰ ਕਦਮ ਚੁੱਕੇ ਜਾਣਗੇ ਅਤੇ ਆਉਣ ਵਾਲੇ ਸਮੇਂ ਪੀ.ਆਰ.ਟੀ.ਸੀ ਦੇ ਬੇੜੇ ਵਿਚ ਹੋਰ ਬੱਸਾ ਵੀ ਸ਼ਾਮਿਲ ਕੀਤੀਆ ਜਾਣਗੀਆ ਅਤੇ ਪੀ.ਆਰ.ਟੀ.ਸੀ ਨੂੰ ਵਿੱਤੀ ਪੱਖੋ ਹੋਰ ਮਜ਼ਬੂਤ ਕਰਨ ਲਈ ਨਵੇ ਉਪਰਾਲੇ ਵੀ ਕੀਤੇ ਜਾਣਗੇ।

LEAVE A REPLY

Please enter your comment!
Please enter your name here