HomeHealth & Fitnessਸਸਤੀਆਂ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਭਾਰਤ ਵਿੱਚ ਜਲਦੀ — ਲੈਣ ਤੋਂ ਪਹਿਲਾਂ...

ਸਸਤੀਆਂ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਭਾਰਤ ਵਿੱਚ ਜਲਦੀ — ਲੈਣ ਤੋਂ ਪਹਿਲਾਂ ਕੀ ਧਿਆਨ ਰੱਖਣਾ ਹ

ਸਸਤੀਆਂ ਦਵਾਈਆਂ ਛੇਤੀ ਹੀ ਬਾਜ਼ਾਰ ’ਚ ਆ ਸਕਦੀਆਂ, ਇਨ੍ਹਾਂ ਦੇ ਇਸਤੇਮਾਲ ਤੋਂ ਪਹਿਲਾਂ ਕੀ ਜਾਣਨਾ ਜ਼ਰੂਰੀ

ਭਾਰਤੀ ਜਲਦੀ ਹੀ ਮੋਟਾਪੇ ਦੀ ਸਮੱਸਿਆ ਤੋਂ ਮੁਕਤ ਹੋ ਸਕਦੇ ਹਨ। ਇਸ ਸ਼ੁੱਕਰਵਾਰ ਨੂੰ ਸੇਮਾਗਲੂਟਾਈਡ ਨਾਮ ਦੀ ਦਵਾਈ ਦਾ ਪੇਟੈਂਟ ਭਾਰਤ ਵਿੱਚ ਖ਼ਤਮ ਹੋਣ ਜਾ ਰਿਹਾ ਹੈ।ਪੇਟੈਂਟ ਖ਼ਤਮ ਹੋਣ ਦੇ ਬਾਅਦ ਘਰੇਲੂ ਫਾਰਮਾਸਿਊਟਿਕਲ ਕੰਪਨੀਆਂ ਵੱਡੇ ਪੱਧਰ ‘ਤੇ ਸੇਮਾਗਲੂਟਾਈਡ ਦੇ ਸਸਤੇ ਜਾਂ ਜੈਨਰਿਕ ਵਰਜਨ ਬਣਾਉਣਾ ਸ਼ੁਰੂ ਕਰ ਦੇਣਗੀਆਂ। ਇਸ ਤੋਂ ਬਾਅਦ ਹੋਣ ਵਾਲੀ ਹੋੜ ਦੇ ਕਾਰਨ ਮੁੱਲ ਕਾਫ਼ੀ ਘੱਟ ਹੋ ਸਕਦੇ ਹਨ।

ਡੈਨਮਾਰਕ ਦੀ ਦਵਾਈ ਨਿਰਮਾਤਾ ਕੰਪਨੀ ਨੋਵੋ ਨੋਰਡਿਸਕ ਦੀ ਬਲਾਕਬਸਟਰ ਵਜ਼ਨ ਘਟਾਉਣ ਵਾਲੀ ਦਵਾਈ ਵੇਗੋਵੀ ਅਤੇ ਓਜ਼ੈਂਪਿਕ ਵਿੱਚ ਸੇਮਾਗਲੂਟਾਈਡ ਦਾ ਇਸਤੇਮਾਲ ਹੁੰਦਾ ਹੈ।

ਇਸ ਨਾਲ ਭਾਰਤ ਹੀ ਨਹੀਂ ਬਲਕਿ ਹੋਰ ਦੇਸ਼ਾਂ ਵਿੱਚ ਇਸ ਦੀ ਉਪਲਬਧਤਾ ਵੱਧ ਜਾਵੇਗੀ।

ਇਨਵੈਸਟਮੈਂਟ ਬੈਂਕ ਜੈਫਰੀਜ਼ ਨੇ ਇਸਨੂੰ ਭਾਰਤ ਲਈ ਸੰਭਾਵੀ ‘ਮੈਜਿਕ ਪਿਲ ਮੂਵਮੈਂਟ’ ਕਰਾਰ ਦਿੰਦਿਆਂ ਕਿਹਾ ਹੈ ਕਿ ਸੇਮਾਗਲੂਟਾਈਡ ਦੀ ਘਰੇਲੂ ਮਾਰਕੀਟ ਇੱਕ ਅਰਬ ਡਾਲਰ ਤੱਕ ਪਹੁੰਚ ਸਕਦੀ ਹੈ।

ਅਨੁਮਾਨ ਹੈ ਕਿ ਇੱਕ ਮਹੀਨੇ ਦੇ ਅੰਦਰ ਸੇਮਾਗਲੂਟਾਈਡ ਦੀ ਜੈਨਰਿਕ ਦਵਾਈ ਦੇ ਕਰੀਬ 50 ਬ੍ਰਾਂਡ ਭਾਰਤੀ ਬਾਜ਼ਾਰ ਵਿੱਚ ਆ ਸਕਦੇ ਹਨ।

ਸਾਲ 2022 ਵਿੱਚ ਡਾਇਬਟੀਜ਼ ਦੀ ਦਵਾਈ ਸਿਟਾਗਲਿਪਟਿਨ ਦਾ ਪੇਟੈਂਟ ਖ਼ਤਮ ਹੋਇਆ ਤਾਂ ਇੱਕ ਮਹੀਨੇ ਦੇ ਅੰਦਰ 30 ਬ੍ਰਾਂਡਡ ਵਰਜਨ ਸਾਹਮਣੇ ਆ ਗਏ ਸਨ ਅਤੇ ਸਾਲ ਭਰ ਵਿੱਚ ਇਨ੍ਹਾਂ ਦੀ ਗਿਣਤੀ 100 ਤੱਕ ਪਹੁੰਚ ਗਈ ਸੀ।

ਭਾਰਤ ਦਾ ਦਵਾਈ ਉਦਯੋਗ ਇਸ ਸਮੇਂ 60 ਅਰਬ ਡਾਲਰ ਦਾ ਹੈ ਅਤੇ 2030 ਤੱਕ ਇਸਦਾ ਦੁਗਣਾ ਹੋਣ ਦਾ ਅਨੁਮਾਨ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਜੈਨਰਿਕ ਦਵਾਈਆਂ ਦਾ ਹਿੱਸਾ ਹੈ ਅਤੇ ਮੈਨਿਊਫੈਕਚਰਿੰਗ ਸੈਕਟਰ ਲਈ ਸੇਮਾਗਲੂਟਾਈਡ ਵਿੱਚ ਸਖ਼ਤ ਮੁਕਾਬਲਾ ਮੰਚ ਤਿਆਰ ਹੋ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments

ENGLISH HINDI