HomePunjabਲੁਧਿਆਣਾ ‘ਚ ਅਪ੍ਰੈਲ ਲਈ ਮਿਡ-ਡੇਅ ਮੀਲ ਦਾ ਨਵਾਂ ਮੀਨੂ ਜਾਰੀ

ਲੁਧਿਆਣਾ ‘ਚ ਅਪ੍ਰੈਲ ਲਈ ਮਿਡ-ਡੇਅ ਮੀਲ ਦਾ ਨਵਾਂ ਮੀਨੂ ਜਾਰੀ

ਲੁਧਿਆਣਾ: ਪੰਜਾਬ ਸਟੇਟ ਮਿਡ-ਡੇਅ ਮੀਲ ਸੋਸਾਇਟੀ ਨੇ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਤਹਿਤ ਸਰਕਾਰੀ ਸਕੂਲਾਂ ਵਿੱਚ ਦਿੱਤੇ ਜਾਣ ਵਾਲੇ ਮਿਡ-ਡੇਅ ਮੀਲ ਲਈ 1 ਅਪ੍ਰੈਲ ਤੋਂ 30 ਅਪ੍ਰੈਲ ਤੱਕ ਲਾਗੂ ਰਹਿਣ ਵਾਲਾ ਨਵਾਂ ਹਫ਼ਤਾਵਾਰੀ ਮੀਨੂ ਜਾਰੀ ਕਰ ਦਿੱਤਾ ਹੈ। ਜਨਰਲ ਮੈਨੇਜਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਮਿਡ-ਡੇਅ ਮੀਲ ਇੰਚਾਰਜ ਦੀ ਨਿਗਰਾਨੀ ਹੇਠ ਕਤਾਰ ਵਿੱਚ ਬਿਠਾ ਕੇ ਮੀਨੂ ਅਨੁਸਾਰ ਖਾਣਾ ਮੁਹੱਈਆ ਕਰਵਾਇਆ ਜਾਵੇ ਅਤੇ ਜੇਕਰ ਕਿਸੇ ਵੀ ਸਕੂਲ ਵਿੱਚ ਮੀਨੂ ਦੀ ਪਾਲਣਾ ਨਹੀਂ ਹੁੰਦੀ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸੰਬੰਧਿਤ ਸਕੂਲ ਮੁਖੀ ਦੀ ਹੋਵੇਗੀ।

ਜਾਰੀ ਮੀਨੂ ਅਨੁਸਾਰ ਸੋਮਵਾਰ ਨੂੰ ਦਾਲ-ਰੋਟੀ, ਮੰਗਲਵਾਰ ਨੂੰ ਰਾਜਮਾ-ਚਾਵਲ ਨਾਲ ਖੀਰ, ਬੁੱਧਵਾਰ ਨੂੰ ਛੋਲੇ-ਆਲੂ ਨਾਲ ਪੂਰੀ ਜਾਂ ਰੋਟੀ, ਵੀਰਵਾਰ ਨੂੰ ਕੜ੍ਹੀ-ਚਾਵਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀਆਂ ਰੋਟੀਆਂ ਅਤੇ ਫਲ, ਜਦਕਿ ਸ਼ਨੀਵਾਰ ਨੂੰ ਸਾਬਤ ਮੂੰਗੀ ਦੀ ਦਾਲ ਨਾਲ ਚਾਵਲ ਦਿੱਤੇ ਜਾਣਗੇ। ਇਸ ਤੋਂ ਇਲਾਵਾ ‘ਤਿਥੀ ਭੋਜਨ’ ਤਹਿਤ ਸਰਪੰਚਾਂ ਅਤੇ ਦਾਨੀ ਵਿਅਕਤੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਮੌਕਿਆਂ ‘ਤੇ ਵਿਦਿਆਰਥੀਆਂ ਨੂੰ ਫਲ, ਮਿਠਿਆਈਆਂ ਜਾਂ ਹੋਰ ਵਿਸ਼ੇਸ਼ ਭੋਜਨ ਪ੍ਰਦਾਨ ਕਰਨ ਦੇ ਯਤਨ ਕਰਨ ਲਈ ਕਿਹਾ ਗਿਆ ਹੈ। ਇਸਦੇ ਨਾਲ ਹੀ ਨਵੇਂ ਨਿਰਦੇਸ਼ਾਂ ਅਨੁਸਾਰ ਮਾਪਿਆਂ-ਅਧਿਆਪਕਾਂ ਦੀ ਮੀਟਿੰਗ ਦੌਰਾਨ ਸਕੂਲਾਂ ਵਿੱਚ ਆਯੁਰਵੇਦ ਬਾਰੇ ਜਾਗਰੂਕਤਾ ਲਈ ਵਿਸ਼ੇਸ਼ ਲੈਕਚਰ ਵੀ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਆਯੁਰਵੇਦਿਕ ਮੈਡੀਕਲ ਅਧਿਕਾਰੀ ਬੱਚਿਆਂ ਨੂੰ ਸਿਹਤਮੰਦ ਖਾਣ-ਪੀਣ ਅਤੇ ਜੀਵਨ ਸ਼ੈਲੀ ਬਾਰੇ ਜਾਣਕਾਰੀ ਦੇਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments

ENGLISH HINDI