Wednesday, August 12, 2026
Home National ‘ਹਰ ਘਰ ਤਿਰੰਗਾ ਸਾਈਕਲ ਯਾਤਰਾ’ ’ਚ 1,000 ਤੋਂ ਵੱਧ MY Bharat ਵਲੰਟੀਅਰਾਂ...

‘ਹਰ ਘਰ ਤਿਰੰਗਾ ਸਾਈਕਲ ਯਾਤਰਾ’ ’ਚ 1,000 ਤੋਂ ਵੱਧ MY Bharat ਵਲੰਟੀਅਰਾਂ ਨੇ ਲਿਆ ਹਿੱਸਾ

ਦਿੱਲੀ ਵਿੱਚ 1,000 ਤੋਂ ਵੱਧ ਵਲੰਟੀਅਰਾਂ ਦੀ ਸਾਈਕਲ ਯਾਤਰਾ

0
5

ਨਵੀਂ ਦਿੱਲੀ: ਆਜ਼ਾਦੀ ਦਿਵਸ ਦੇ ਜਸ਼ਨਾਂ ਤਹਿਤ ਬੁੱਧਵਾਰ ਨੂੰ ਰਾਜਧਾਨੀ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿਖੇ ‘ਹਰ ਘਰ ਤਿਰੰਗਾ ਸਾਈਕਲ ਯਾਤਰਾ’ ਦਾ ਆਯੋਜਨ ਕੀਤਾ ਗਿਆ। ਇਸ ਸਾਈਕਲ ਰੈਲੀ ਵਿੱਚ ਕੇਂਦਰੀ ਮੰਤਰੀ ਮਨਸੁਖ ਐਲ. ਮਾਂਡਵੀਆ ਨੇ ਵੀ ਹਿੱਸਾ ਲਿਆ। ਸਮਾਗਮ ਵਿੱਚ 1,000 ਤੋਂ ਵੱਧ MY Bharat ਵਲੰਟੀਅਰਾਂ ਨੇ ਸ਼ਮੂਲੀਅਤ ਕਰਕੇ ਫਿਟਨੈੱਸ, ਸਿਹਤਮੰਦ ਜੀਵਨਸ਼ੈਲੀ ਅਤੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ।

ਮਨਸੁਖ ਮਾਂਡਵੀਆ ਨੇ ਕਿਹਾ ਕਿ ਵਿਕਸਤ ਰਾਸ਼ਟਰ ਦੇ ਨਿਰਮਾਣ ਲਈ ਸਿਹਤਮੰਦ ਆਬਾਦੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ 1,000 ਤੋਂ ਵੱਧ MY Bharat ਵਲੰਟੀਅਰਾਂ ਨੇ ਸਾਈਕਲ ਯਾਤਰਾ ਰਾਹੀਂ ਦੇਸ਼ ਵਾਸੀਆਂ ਨੂੰ ਫਿਟਨੈੱਸ ਦਾ ਸੰਦੇਸ਼ ਦਿੱਤਾ ਹੈ।

ਕੇਂਦਰੀ ਮੰਤਰੀ ਨੇ ਸਾਈਕਲਿੰਗ ਦੇ ਫਾਇਦਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਨਾਲ ਸਰੀਰਕ ਤੰਦਰੁਸਤੀ ਵਧਾਉਣ ਦੇ ਨਾਲ-ਨਾਲ ਪ੍ਰਦੂਸ਼ਣ ਅਤੇ ਟ੍ਰੈਫਿਕ ਦੀ ਸਮੱਸਿਆ ਨੂੰ ਘਟਾਉਣ ਵਿੱਚ ਵੀ ਮਦਦ ਮਿਲ ਸਕਦੀ ਹੈ। ਉਨ੍ਹਾਂ ਮੁਤਾਬਕ ਸਾਈਕਲ ਦੀ ਵੱਧ ਵਰਤੋਂ ਨਾਲ ਈਂਧਨ ਦੀ ਖਪਤ ਘਟੇਗੀ ਅਤੇ ਵਾਤਾਵਰਣ ਦੀ ਸੁਰੱਖਿਆ ਨੂੰ ਵੀ ਬਲ ਮਿਲੇਗਾ।

ਇਸ ਯਾਤਰਾ ਰਾਹੀਂ ਨੌਜਵਾਨਾਂ ਨੂੰ ਸਿਹਤਮੰਦ ਅਤੇ ਵਾਤਾਵਰਣ-ਅਨੁਕੂਲ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਆਜ਼ਾਦੀ ਦਿਵਸ ਦੀ ਭਾਵਨਾ ਨਾਲ ਜੁੜੇ ਇਸ ਸਮਾਗਮ ਨੇ ਫਿਟਨੈੱਸ, ਸਥਿਰਤਾ ਅਤੇ ਜ਼ਿੰਮੇਵਾਰ ਨਾਗਰਿਕਤਾ ਦਾ ਸੰਦੇਸ਼ ਵੀ ਦਿੱਤਾ।

LEAVE A REPLY

Please enter your comment!
Please enter your name here