Home Punjab ਮੌਕ ਐਕਸਰਸਾਈਜ਼ ਵਿਚ ਹਵਾਈ ਹਮਲੇ ਦੌਰਾਨ ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਦੇਣ ਸਬੰਧੀ...

ਮੌਕ ਐਕਸਰਸਾਈਜ਼ ਵਿਚ ਹਵਾਈ ਹਮਲੇ ਦੌਰਾਨ ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਦੇਣ ਸਬੰਧੀ ਕੀਤਾ ਗਿਆ ਅਭਿਆਸ

0
28

ਮਾਨਸਾ, 25 ਅਪ੍ਰੈਲ –

ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਮਾਨਸਾ ਸ਼ਹਿਰ ਵਿੱਚ ਕਰਵਾਈ ਗਈ ਮੌਕ ਐਕਸਰਸਾਈਜ਼

ਸਿਵਲ ਪ੍ਰਸਾਸ਼ਨ, ਪੁਲਿਸ, ਸਿਵਲ ਡਿਫੈਂਸ, ਫਾਇਰ ਬ੍ਰਿਗੇਡ, ਸਿਹਤ ਸਮੇਤ ਹੋਰ ਵਿਭਾਗਾਂ ਦੀਆਂ ਤਿਆਰੀਆਂ ਸਬੰਧੀ ਕੀਤਾ ਗਿਆ ਅਭਿਆਸ

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਦੀ ਰਹਿਨੁਮਾਈ ਹੇਠ ਅੱਜ ਮਾਨਸਾ ਸ਼ਹਿਰ ਵਿਖੇ ਸਿਵਲ ਡਿਫੈਂਸ ਏਅਰ ਰੇਡ ਮੌਕ ਐਕਸਰਸਾਈਜ਼ ਕਰਵਾਈ ਗਈ ਜਿਸ ਵਿੱਚ ਦੁਸ਼ਮਣਾਂ ਵੱਲੋ ਕੀਤੇ ਜਾਣ ਵਾਲੇ ਸੰਭਾਵੀ ਹਵਾਈ ਹਮਲੇ ਮੌਕੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਦੀ ਤਿਆਰੀ ਵਜੋਂ ਪ੍ਰਸ਼ਾਸ਼ਨ, ਪੁਲਿਸ, ਸਿਵਲ ਡਿਫੈਂਸ, ਪੰਜ਼ਾਬ ਹੋਮਗਾਰਡਜ਼, ਅੱਗ ਬੁਝਾਊ ਗੱਡੀਆਂ, ਸਿਹਤ, ਐਨ ਸੀ ਸੀ ਵਲੰਟੀਅਰਾਂ ਨੇ ਮੌਕ ਡਰਿੱਲ ਵਿਚ ਹਿੱਸਾ ਲਿਆ।

ਇਹ ਹਵਾਈ ਹਮਲਾ ਕਾਲਜ ਉੱਤੇ ਹੋਇਆ ਦਰਸਾਇਆ ਗਿਆ।

ਲੋਕਾਂ ਨੂੰ ਸੁਚੇਤ ਰਹਿਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਕਰਵਾਈ ਇਸ ਐਕਸਰਸਾਈਜ਼ ਮੌਕੇ ਹਵਾਈ ਹਮਲੇ ਸਮੇਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਅਭਿਆਸ ਵਿੱਚ ਟੀਮਾਂ ਨੇ ਮੁਸਤੈਦੀ ਨਾਲ ਹਿੱਸਾ ਲਿਆ। ਇਸ ਸਬੰਧ ਵਿੱਚ  ਸਾਇਰਨ ਵਜਾ ਕੇ ਬਲੈਕ ਆਊਟ ਕਰਦੇ ਹੋਏ ਇਹ ਅਭਿਆਸ ਸ਼ੁਰੂ ਹੋਇਆ।

ਬੱਸ ਸਟੈਂਡ ਅਤੇ ਛੋਟੀ ਮਾਨਸਾ ਵਾਲੇ ਪਾਸਿਓਂ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ ਉੱਤੇ ਪੁੱਜੀਆਂ ਅਤੇ ਹਮਲੇ ਨਾਲ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸੇਵਾਵਾਂ ਪ੍ਰਦਾਨ ਕੀਤੀਆਂ।
ਮੌਕ ਐਕਸਰਸਾਈਜ਼ 15 ਮਿੰਟ ਚੱਲੀ।

ਇਸ ਦੌਰਾਨ ਅਭਿਆਸ ਕੀਤਾ ਗਿਆ ਕਿ ਜੇਕਰ ਹਵਾਈ ਹਮਲਾ ਹੋ ਜਾਵੇ ਅਤੇ ਜਿਹੜੇ ਲੋਕ ਜ਼ਖਮੀਂ ਹੁੰਦੇ ਹਨ ਤਾਂ ਉਨ੍ਹਾਂ ਨੂੰ ਕਿਵੇਂ ਮੁੱਢਲੀ ਸਹਾਇਤਾ ਦੇਣੀ ਹੈ ਅਤੇ ਗੰਭੀਰ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਉਣ ਲਈ ਕਿੰਨੀ ਮੁਸਤੈਦੀ ਦਿਖਾਉਣੀ ਹੈ।

ਬਸ ਸਟੈਂਡ ਤੋਂ ਛੋਟੀ ਮਾਨਸਾ ਦੇ ਰਸਤੇ ਵਿਚ ਕਰਵਾਈ ਮੌਕ ਐਕਸਰਸਾਈਜ਼ ਦੇ ਹਿੱਸੇ ਵਜੋਂ ਸੰਭਾਵੀ ਹਵਾਈ ਹਮਲੇ ਦੇ ਗੰਭੀਰ ਜਖਮੀਆਂ ਨੂੰ ਐਂਬੂਲੈਂਸਾਂ ਰਾਹੀਂ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਤੁਰੰਤ ਇਲਾਜ਼ ਸੁਵਿਧਾਵਾਂ ਦਿੱਤੀਆਂ ਗਈਆਂ। ਇਸ ਹਵਾਈ ਹਮਲੇ ਦੌਰਾਨ ਕੋਈ ਇਮਾਰਤ ਨੁਕਸਾਨਗ੍ਰਸਤ ਹੋ ਜਾਂਦੀ ਹੈ ਤਾਂ ਉਸ ਵਿੱਚ ਫਸੇ ਲੋਕਾਂ ਨੂੰ ਜਾਂ ਜ਼ਖਮੀ ਹੋਏ ਲੋਕਾਂ ਨੂੰ ਕਿਵੇਂ ਬਚਾਉਣਾ ਹੈ, ਇਸ ਸਬੰਧੀ ਪੰਜਾਬ ਹੋਮਗਾਰਡਜ਼ ਅਤੇ ਸਿਵਲ ਡਿਫੈਂਸ ਦੀ ਰੈਸਕਿਊ ਟੀਮ ਨੇ ਵੱਖ-ਵੱਖ ਢੰਗਾਂ ਨਾਲ ਕਰਕੇ ਦਿਖਾਇਆ।

ਅੱਗ ਲੱਗਣ ਦੀ ਸੂਰਤ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਣੀ ਦੀਆਂ ਬੁਛਾਰਾਂ ਨਾਲ ਅੱਗ ਨੂੰ ਬੁਝਾਇਆ।

ਡਿਪਟੀ ਕਮਿਸ਼ਨਰ ਨਵਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੌਕ ਡਰਿੱਲ ਕਰਵਾਉਣ ਮੌਕੇ ਉਪ ਮੰਡਲ ਮੈਜਿਸਟਰੇਟ ਬਲਜੀਤ ਕੌਰ, ਐਸਪੀ ਐਚ ਐਸ ਔਲਖ, ਡੀਐਸਪੀ ਪੁਸ਼ਪਿੰਦਰ ਸਿੰਘ ਗਿੱਲ, ਪੰਜਾਬ ਹੋਮ ਗਾਰਡਜ਼ ਦੇ ਇੰਸਪੈਕਟਰ ਗੁਰਸੇਵਕ ਸਿੰਘ, ਕਾਰਜਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ, ਕਾਰਜਸਾਧਕ ਅਫਸਰ ਕੁਲਦੀਪ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here