Sunday, July 19, 2026
Home National ਕਟਕ ਦੇ ਐਸਸੀਬੀ ਮੈਡੀਕਲ ਕਾਲਜ ਵਿੱਚ ਭਿਆਨਕ ਅੱਗ, 10 ਮਰੀਜ਼ਾਂ ਦੀ ਮੌਤ

ਕਟਕ ਦੇ ਐਸਸੀਬੀ ਮੈਡੀਕਲ ਕਾਲਜ ਵਿੱਚ ਭਿਆਨਕ ਅੱਗ, 10 ਮਰੀਜ਼ਾਂ ਦੀ ਮੌਤ

0
35

ਕਟਕ (ਉੜੀਸਾ): ਐਸਸੀਬੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਆਈਸੀਯੂ ਦੇ ਟਰੋਮਾ ਸੈਂਟਰ ਵਿੱਚ ਅੱਜ ਸਵੇਰੇ ਤੜਕੇ ਲੱਗੀ ਭਿਆਨਕ ਅੱਗ ਕਾਰਨ 10 ਮਰੀਜ਼ਾਂ ਦੀ ਦੁਖਦਾਈ ਮੌਤ ਹੋ ਗਈ, ਜਦਕਿ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਸਪਤਾਲ ਦੇ 11 ਸਟਾਫ ਮੈਂਬਰ ਬੁਰੀ ਤਰ੍ਹਾਂ ਝੁਲਸ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਸਵੇਰੇ ਲਗਭਗ 2:30 ਵਜੇ ਲੱਗੀ। ਅੱਗ ਲੱਗਣ ਦੇ ਤੁਰੰਤ ਬਾਅਦ ਹਸਪਤਾਲ ਵਿੱਚ ਹੜਕੰਪ ਮਚ ਗਿਆ ਅਤੇ ਬਚਾਵ ਟੀਮਾਂ ਨੂੰ ਮੌਕੇ ’ਤੇ ਬੁਲਾਇਆ ਗਿਆ। ਕਈ ਮਰੀਜ਼ਾਂ ਨੂੰ ਹੋਰ ਵਾਰਡਾਂ ਵਿੱਚ ਸ਼ਿਫਟ ਕੀਤਾ ਗਿਆ।

ਹਾਦਸੇ ਦੇ ਕਾਰਨਾਂ ਬਾਰੇ ਹਾਲੇ ਅਧਿਕਾਰਕ ਪੁਸ਼ਟੀ ਨਹੀਂ ਹੋਈ। ਪ੍ਰਾਥਮਿਕ ਅੰਦਾਜ਼ੇ ਅਨੁਸਾਰ ਸ਼ਾਰਟ ਸਰਕਟ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਪਰ ਜਾਂਚ ਤੋਂ ਬਾਅਦ ਹੀ ਸਪੱਸ਼ਟ ਤਸਵੀਰ ਸਾਹਮਣੇ ਆਵੇਗੀ।

ਸਥਾਨਕ ਪ੍ਰਸ਼ਾਸਨ ਅਤੇ ਉੜੀਸਾ ਸਰਕਾਰ ਵੱਲੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਜ਼ਖ਼ਮੀ ਸਟਾਫ ਮੈਂਬਰਾਂ ਦਾ ਇਲਾਜ ਜਾਰੀ ਹੈ।

LEAVE A REPLY

Please enter your comment!
Please enter your name here