Monday, August 31, 2026
Home Patiala Updates ਮਾਲਵਾ ਮੇਲ ਨੇ ਜਿੱਤਿਆ ਪੰਜਾਬ ਕੁਈਨਜ਼ ਕੱਪ, ਫ਼ਾਈਨਲ ਵਿੱਚ ਪੁਆਧ ਐਕਸਪ੍ਰੈਸ ਨੂੰ...

ਮਾਲਵਾ ਮੇਲ ਨੇ ਜਿੱਤਿਆ ਪੰਜਾਬ ਕੁਈਨਜ਼ ਕੱਪ, ਫ਼ਾਈਨਲ ਵਿੱਚ ਪੁਆਧ ਐਕਸਪ੍ਰੈਸ ਨੂੰ 3 ਵਿਕਟਾਂ ਨਾਲ ਹਰਾਇਆ

0
1
*ਬਲਤੇਜ ਸਿੰਘ ਪੰਨੂੰ ਨੇ ਕੀਤੀ ਇਨਾਮਾਂ ਦੀ ਵੰਡ*
*ਕਨਿਕਾ ਆਹੂਜਾ ਸਰਵੋਤਮ ਬੱਲੇਬਾਜ਼ ਤੇ ਮੰਨਤ ਕਸ਼ਯਪ ਸਰਵੋਤਮ ਗੇਂਦਬਾਜ਼ ਬਣੀ*
*ਜੇਤੂ ਟੀਮ ਨੇ ਦੋ ਲੱਖ ਅਤੇ ਉਪ ਜੇਤੂ ਨੇ ਇਕ ਲੱਖ ਰੁਪਏ ਦਾ ਇਨਾਮ ਜਿੱਤਿਆ*
ਪਟਿਆਲਾ: ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਮਹਿਲਾ ਕ੍ਰਿਕਟ ਨੂੰ ਹੁਲਾਰਾ ਦੇਣ ਲਈ ਕਰਵਾਏ ਪੰਜਾਬ ਕੁਈਨਜ਼ ਟਵੰਟੀ-20 ਕੱਪ ਦਾ ਇੱਥੋਂ ਦੇ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ ਵਿਖੇ ਸ਼ਾਨਦਾਰ ਸਮਾਪਨ ਹੋਇਆ। ਚਾਰ ਟੀਮਾਂ ਦੇ ਇਸ ਟੂਰਨਾਮੈਂਟ ਨੂੰ ਮਾਲਵਾ ਨੇ ਜਿੱਤਿਆ। ਫ਼ਾਈਨਲ ਵਿੱਚ ਮਾਲਵਾ ਮੇਲ ਨੇ ਪੁਆਧ ਐਕਸਪ੍ਰੈਸ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਕੱਪ ਜਿੱਤਿਆ। ਟੂਰਨਾਮੈਂਟ ਵਿੱਚ ਦੋ ਹੋਰ ਟੀਮਾਂ ਮਾਝਾ ਬ੍ਰਿਗੇਡ ਤੇ ਦੋਆਬਾ ਟਾਈਟਨਜ਼ ਨੇ ਵੀ ਹਿੱਸਾ ਲਿਆ।
ਸ਼ਨੀਵਾਰ ਖੇਡੇ ਗਏ ਫਾਈਨਲ ਮੈਚ ਉਪਰੰਤ ਆਪ ਦੇ ਜਨਰਲ ਸਕੱਤਰ ਅਤੇ ਸਟੇਟ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂੰ ਨੇ ਜੇਤੂ ਖਿਡਾਰਨਾਂ ਨੂੰ ਇਨਾਮਾਂ ਦੀ ਵੰਡ ਕੀਤੀ। ਜੇਤੂ ਟੀਮ ਮਾਲਵਾ ਮੇਲ ਨੂੰ ਕੱਪ ਅਤੇ ਦੋ ਲੱਖ ਰੁਪਏ ਦੀ ਇਨਾਮ ਰਾਸ਼ੀ ਅਤੇ ਉਪ ਜੇਤੂ ਟੀਮ ਪੁਆਧ ਐਕਸਪ੍ਰੈਸ ਨੂੰ ਇੱਕ ਲੱਖ ਰੁਪਏ ਦੀ ਇਨਾਮ ਰਾਸ਼ੀ ਅਤੇ ਉਪ ਜੇਤੂ ਟਰਾਫੀ ਦਿੱਤੀ।
ਫ਼ਾਈਨਲ ਮੈਚ ਵਿੱਚ ਪੁਆਧ ਐਕਸਪ੍ਰੈਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 19.2 ਓਵਰਾਂ ਵਿੱਚ 88 ਦੇ ਸਕੋਰ ਉੱਤੇ ਆਲ ਆਊਟ ਹੋ ਗਈ। ਪੁਆਧ ਟੀਮ ਵੱਲੋਂ ਅੰਕਿਤਾ ਪਾਠਕ ਨੇ 22 ਦੌੜਾਂ ਬਣਾਈਆਂ। ਮਾਲਵਾ ਮੇਲ ਵੱਲੋਂ ਅਲੀਸ਼ਾ ਮਹਿਤਾ ਨੇ ਚਾਰ ਵਿਕਟਾਂ ਲਈਆ। ਮਾਲਵਾ ਮੇਲ ਨੇ 18 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ਉਤੇ 90 ਸਕੋਰ ਬਣਾ ਕੇ ਟੀਚਾ ਪੂਰਾ ਕਰ ਲਿਆ। ਮਾਲਵਾ ਵੱਲੋਂ ਅਵਨੀਤ ਕੌਰ ਸੰਧੂ ਨੇ 34 ਤੇ ਹਰਸਿਮਰਤ ਕੌਰ ਨੇ 28 ਦੌੜਾਂ ਬਣਾਈਆਂ।
ਸਮਾਪਤੀ ਸਮਾਰੋਹ ਮੌਕੇ ਵਿਅਕਤੀਗਤ ਇਨਾਮਾਂ ਦੀ ਵੀ ਵੰਡ ਕੀਤੀ ਗਈ। ਕਨਿਕਾ ਆਹੂਜਾ ਨੇ ਸੱਤ ਮੈਚਾਂ ਵਿੱਚ 287 ਦੌੜਾਂ ਬਣਾਈਆਂ ਅਤੇ ਸਰਵੋਤਮ ਬੱਲੇਬਾਜ਼ ਦਾ ਖਿਤਾਬ ਜਿੱਤਿਆ। ਮੰਨਤ ਕਸ਼ਯਪ ਨੇ ਸੱਤ ਮੈਚਾਂ ਵਿੱਚ 14 ਵਿਕਟਾਂ ਹਾਸਲ ਕੀਤੀਆਂ ਅਤੇ ਸਰਵੋਤਮ ਗੇਂਦਬਾਜ਼ ਦਾ ਖਿਤਾਬ ਜਿੱਤਿਆ। ਅਲਿਸ਼ਾ ਮਹਿਤਾ ਨੂੰ ਪਲੇਅਰ ਆਫ਼ ਦਾ ਫ਼ਾਈਨਲ ਮੈਚ ਐਵਾਰਡ ਦਿੱਤਾ ਗਿਆ।
ਜੇਤੂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਸ. ਬਲਤੇਜ ਸਿੰਘ ਪੰਨੂੰ ਨੇ ਕਿਹਾ ਕਿ ਅੱਜ ਕੁੜੀਆਂ ਹਰ ਖੇਤਰ ਵਿੱਚ ਅੱਗੇ ਵਧ ਰਹੀਆਂ ਹਨ। ਖੇਡਾਂ ਵਿੱਚ ਕੁੜੀਆਂ ਨੂੰ ਅੱਗੇ ਵਧਣ ਲਈ ਪੰਜਾਬ ਸਰਕਾਰ ਵੱਲੋਂ ਹੋਰ ਮੌਕੇ ਦਿੱਤੇ ਜਾ ਰਹੇ ਹਨ। ਸ. ਪੰਨੂੰ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਇਸ ਟੂਰਨਾਮੈਂਟ ਦੇ ਪ੍ਰਬੰਧਨ ਲਈ ਵਧਾਈ ਦਿੱਤੀ।
ਇਸ ਮੌਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਨਾਲ ਜੁੜੇ ਸਾਬਕਾ ਭਾਰਤੀ ਕ੍ਰਿਕਟਰ ਗੁਰਕੀਰਤ ਸਿੰਘ ਮਾਨ, ਬਰਿੰਦਰ ਸਿੰਘ ਸਰਾਂ ਤੇ ਭੁਪਿੰਦਰ ਸਿੰਘ ਜੂਨੀਅਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here