HomeNationalLPG ਸਿਲੰਡਰ ਬੁਕਿੰਗ ਨਿਯਮਾਂ ’ਚ ਵੱਡਾ ਬਦਲਾਅ

LPG ਸਿਲੰਡਰ ਬੁਕਿੰਗ ਨਿਯਮਾਂ ’ਚ ਵੱਡਾ ਬਦਲਾਅ

ਨਵੀਂ ਦਿੱਲੀ: ਰਸੋਈ ਗੈਸ ਸਿਲੰਡਰ ਦੀ ਬੁਕਿੰਗ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਦੇ ਘਰੇਲੂ LPG ਖਪਤਕਾਰਾਂ ਲਈ ਰੀਫਿਲ ਬੁਕਿੰਗ ਦਾ ਅੰਤਰਾਲ ਇੱਕੋ ਜਿਹਾ ਕਰ ਦਿੱਤਾ ਗਿਆ ਹੈ। ਨਵੇਂ ਨਿਯਮਾਂ ਤਹਿਤ ਪੇਂਡੂ ਖੇਤਰਾਂ ਦੇ ਗਾਹਕ ਵੀ ਹੁਣ 25 ਦਿਨਾਂ ਬਾਅਦ ਆਪਣਾ ਅਗਲਾ ਘਰੇਲੂ LPG ਸਿਲੰਡਰ ਬੁਕ ਕਰ ਸਕਣਗੇ।

ਇਸ ਤੋਂ ਪਹਿਲਾਂ ਪੇਂਡੂ ਖੇਤਰਾਂ ਦੇ ਖਪਤਕਾਰਾਂ ਨੂੰ ਰੀਫਿਲ ਬੁਕਿੰਗ ਲਈ 45 ਦਿਨਾਂ ਦੀ ਉਡੀਕ ਕਰਨੀ ਪੈਂਦੀ ਸੀ। ਹੁਣ ਇਹ ਅੰਤਰਾਲ ਘਟਾ ਕੇ 25 ਦਿਨ ਕਰ ਦਿੱਤਾ ਗਿਆ ਹੈ।

ਕੇਂਦਰੀ ਪੈਟਰੋਲੀਅਮ, ਕੁਦਰਤੀ ਗੈਸ ਅਤੇ ਸੈਰ-ਸਪਾਟਾ ਰਾਜ ਮੰਤਰੀ ਸੁਰੇਸ਼ ਗੋਪੀ ਨੇ ਸੋਮਵਾਰ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ ਤੇਲ ਮਾਰਕੀਟਿੰਗ ਕੰਪਨੀਆਂ (OMCs) ਨੂੰ ਤੁਰੰਤ ਪ੍ਰਭਾਵ ਨਾਲ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ 25 ਦਿਨਾਂ ਦਾ ਰੀਫਿਲ ਬੁਕਿੰਗ ਅੰਤਰਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਪੇਂਡੂ ਅਤੇ ਸ਼ਹਿਰੀ ਗਾਹਕਾਂ ਲਈ ਇੱਕੋ ਨਿਯਮ

ਸਰਕਾਰ ਮੁਤਾਬਕ ਪਹਿਲਾਂ LPG ਸਪਲਾਈ ਚੇਨ ’ਤੇ ਦਬਾਅ ਨੂੰ ਕੰਟਰੋਲ ਕਰਨ ਲਈ ਪੇਂਡੂ ਖੇਤਰਾਂ ਵਿੱਚ 45 ਦਿਨਾਂ ਦਾ ਬੁਕਿੰਗ ਅੰਤਰਾਲ ਰੱਖਿਆ ਗਿਆ ਸੀ। ਹੁਣ ਸਪਲਾਈ ਦੀ ਸਥਿਤੀ ਵਿੱਚ ਸੁਧਾਰ ਅਤੇ ਪੈਂਡਿੰਗ ਰੀਫਿਲ ਆਰਡਰਾਂ ਵਿੱਚ ਕਮੀ ਆਉਣ ਤੋਂ ਬਾਅਦ ਇਹ ਪਾਬੰਦੀ ਹਟਾ ਦਿੱਤੀ ਗਈ ਹੈ।

ਨਵੇਂ ਫੈਸਲੇ ਤੋਂ ਬਾਅਦ ਦੇਸ਼ ਭਰ ਵਿੱਚ ਘਰੇਲੂ LPG ਖਪਤਕਾਰ, ਚਾਹੇ ਉਹ ਪੇਂਡੂ ਜਾਂ ਸ਼ਹਿਰੀ ਖੇਤਰ ਵਿੱਚ ਰਹਿੰਦੇ ਹੋਣ, 25 ਦਿਨਾਂ ਦੇ ਅੰਤਰਾਲ ’ਤੇ ਰੀਫਿਲ ਬੁਕ ਕਰ ਸਕਣਗੇ। ਇਸ ਨਾਲ ਦੋਵਾਂ ਖੇਤਰਾਂ ਦੇ ਗਾਹਕਾਂ ਵਿਚਕਾਰ ਪਹਿਲਾਂ ਮੌਜੂਦ ਬੁਕਿੰਗ ਦਾ ਅੰਤਰ ਖ਼ਤਮ ਹੋ ਗਿਆ ਹੈ।

ਕਮਰਸ਼ੀਅਲ LPG ਦੀ ਸਪਲਾਈ ’ਤੇ ਵੀ ਰਾਹਤ

ਸਰਕਾਰ ਵੱਲੋਂ ਕਮਰਸ਼ੀਅਲ LPG ਦੀ ਸਪਲਾਈ ਸਬੰਧੀ ਲਗਾਈਆਂ ਗਈਆਂ ਪਾਬੰਦੀਆਂ ਵੀ ਹਟਾਈਆਂ ਗਈਆਂ ਹਨ। ਪੈਟਰੋਲੀਅਮ ਮੰਤਰਾਲੇ ਨੇ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਨਾਨ-ਡੋਮੈਸਟਿਕ ਪੈਕਡ LPG ਦੀ ਸਪਲਾਈ ਸੰਕਟ ਤੋਂ ਪਹਿਲਾਂ ਦੇ ਪੱਧਰ ’ਤੇ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਹਨ।

ਸਰਕਾਰ ਦੇ ਇਸ ਫੈਸਲੇ ਨਾਲ ਖਾਸ ਕਰਕੇ ਪੇਂਡੂ ਖੇਤਰਾਂ ਦੇ ਘਰੇਲੂ LPG ਖਪਤਕਾਰਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਹੁਣ ਉਨ੍ਹਾਂ ਨੂੰ ਪਹਿਲਾਂ ਵਾਂਗ ਅਗਲੀ ਰੀਫਿਲ ਬੁਕਿੰਗ ਲਈ 45 ਦਿਨਾਂ ਦੀ ਉਡੀਕ ਨਹੀਂ ਕਰਨੀ ਪਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments