Wednesday, July 22, 2026
Home Punjab ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅੱਜ ਲੰਬੇ ਪਾਵਰ ਕੱਟ, ਬਿਜਲੀ ਵਿਭਾਗ ਨੇ...

ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅੱਜ ਲੰਬੇ ਪਾਵਰ ਕੱਟ, ਬਿਜਲੀ ਵਿਭਾਗ ਨੇ ਜਾਰੀ ਕੀਤਾ ਅਲਰਟ

0
23

ਚੰਡੀਗੜ੍ਹ: ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ (ਸ਼ਨੀਵਾਰ) ਜ਼ਰੂਰੀ ਮੁਰੰਮਤ ਅਤੇ ਤਕਨੀਕੀ ਕੰਮਾਂ ਕਾਰਨ ਘੰਟਿਆਂ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਬਿਜਲੀ ਵਿਭਾਗ ਨੇ ਪਹਿਲਾਂ ਹੀ ਲੋਕਾਂ ਨੂੰ ਸੂਚਿਤ ਕਰਦਿਆਂ ਆਪਣੇ ਜ਼ਰੂਰੀ ਕੰਮ ਸਮੇਂ ਸਿਰ ਨਿਪਟਾਉਣ ਦੀ ਅਪੀਲ ਕੀਤੀ ਹੈ।

ਫਿਰੋਜ਼ਪੁਰ ਵਿੱਚ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ

ਫਿਰੋਜ਼ਪੁਰ ਵਿੱਚ 220 ਕੇਵੀ ਰੇਲਵੇ ਟ੍ਰੈਕਸ਼ਨ ਖਾਈ ਫੇਮ ਲਾਈਨ ‘ਤੇ ਜ਼ਰੂਰੀ ਕੰਮ ਚੱਲਣ ਕਾਰਨ 66 ਕੇਵੀ ਸਬ-ਸਟੇਸ਼ਨ ਝੋਕ ਹਰੀ ਹਰ, ਟਿੱਬੀ ਖੁਰਦ, ਪੋਜੋ ਕੇ, ਸਿਟੀ ਫਿਰੋਜ਼ਪੁਰ ਅਤੇ ਐਫਸੀਆਈ ਫਿਰੋਜ਼ਪੁਰ ਨਾਲ ਜੁੜੇ ਸਾਰੇ 11 ਕੇਵੀ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।

ਪਟਿਆਲਾ ਦੇ ਕਈ ਇਲਾਕਿਆਂ ‘ਚ ਤਿੰਨ ਘੰਟੇ ਬਿਜਲੀ ਗੁੱਲ

ਪਟਿਆਲਾ ਦੇ ਸਨੌਰ ਖੇਤਰ ਵਿੱਚ 66 ਕੇਵੀ ਗਰਿੱਡ ਸਨੌਰ ਅਧੀਨ 11 ਕੇਵੀ ਅਰਬਨ ਘਲੋਦੀ ਅਤੇ 11 ਕੇਵੀ ਅਰਬਨ ਨਾਨਕਸਰ ਫੀਡਰਾਂ ਦੀ ਦੇਖਭਾਲ ਲਈ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਇਸ ਦੌਰਾਨ ਚੀਮਾ ਕਲੋਨੀ, ਚੋਰਾ ਰੋਡ, ਘਲੋਦੀ, ਛੋਟਾ ਰਾਏ ਮਾਜਰਾ, ਗੋਪਾਲ ਕਲੋਨੀ, ਸੰਨੀ ਐਨਕਲੇਵ, ਸੰਤ ਹਜ਼ਾਰਾ ਸਿੰਘ ਨਗਰ, ਊਧਮ ਸਿੰਘ ਕਲੋਨੀ, ਜੋੜੀਆਂ ਰੋਡ, ਚੀਕਾ ਰੋਡ, ਢਿੱਲੋਂ ਫਾਰਮਹਾਊਸ ਅਤੇ ਸੰਧੂ ਫਾਰਮ ਆਦਿ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।

ਦੋਰਾਹਾ ਵਿੱਚ ਵੀ ਪੰਜ ਘੰਟੇ ਪਾਵਰ ਕੱਟ

ਦੋਰਾਹਾ ਵਿੱਚ 220 ਕੇਵੀ ਦੋਰਾਹਾ ਸਬ-ਸਟੇਸ਼ਨ ਤੋਂ ਚੱਲਣ ਵਾਲੇ 11 ਕੇਵੀ ਸਿਟੀ ਦੋਰਾਹਾ, ਸਤਨਾਮ ਨਗਰ ਅਤੇ ਡਾ. ਸੋਨੀ ਫੀਡਰਾਂ ‘ਤੇ ਮੁਰੰਮਤ ਕਾਰਜਾਂ ਕਾਰਨ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਇਸ ਕਾਰਨ ਮੇਨ ਬਾਜ਼ਾਰ, ਸਿੱਧੂ ਹਸਪਤਾਲ ਰੋਡ, ਗੁਰੂ ਨਾਨਕ ਪੁਰਾ ਮੁਹੱਲਾ, ਰੇਲਵੇ ਰੋਡ, ਬੋਪਾਰਾਏ ਰੋਡ, ਲੱਕੜੀ ਮੰਡੀ, ਕੈਲਾਸ਼ ਨਗਰ, ਵਿਸ਼ਵਕਰਮਾ ਰੋਡ, ਜੈਲਦਾਰ ਮੁਹੱਲਾ, ਕੱਦੋਂ ਰੋਡ, ਅਧੈਚਨ ਰੋਡ, ਪੁਰਾਣਾ ਬਾਜ਼ਾਰ, ਵਾਲਮੀਕਿ ਮੁਹੱਲਾ, ਸਤਨਾਮ ਨਗਰ ਅਤੇ ਬਾਜੀਗਰ ਬਸਤੀ ਸਮੇਤ ਕਈ ਰਿਹਾਇਸ਼ੀ ਅਤੇ ਉਦਯੋਗਿਕ ਖੇਤਰ ਪ੍ਰਭਾਵਿਤ ਹੋਣਗੇ।

ਬਿਜਲੀ ਵਿਭਾਗ ਨੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਤਕਨੀਕੀ ਕਾਰਨਾਂ ਜਾਂ ਮੌਸਮ ਦੀ ਸਥਿਤੀ ਦੇ ਮੱਦੇਨਜ਼ਰ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ। ਮੁਰੰਮਤ ਦਾ ਕੰਮ ਮੁਕੰਮਲ ਹੋਣ ਉਪਰੰਤ ਸਪਲਾਈ ਤੁਰੰਤ ਬਹਾਲ ਕਰ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here