ਪਟਿਆਲਾ, 4 ਫਰਵਰੀ, 2026 (ਜਗਪ੍ਰੀਤ ਸਿੰਘ ਮਹਾਜਨ): ਕਿਸ਼ੋਰ ਕੁਮਾਰ ਫੈਨਜ਼ ਕਲਚਰਲ ਐਂਡ ਵੈਲਫੇਅਰ ਕੱਲਬ ਵਲੋਂ’ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ ਪਟਿਆਲਾ ਦੇ ਹਰਪਾਲ ਟਿਵਾਣਾ ਆਡੀਟੋਰੀਅਮ ਵਿੱਖੇ ਕੀਤਾ ਗਿਆ । ਪ੍ਰੋਗਰਾਮ ਵਿੱਚ ਪਦਮ ਸ੍ਰੀ ਅਨੂਪ ਜਲੋਟਾ ਜੀ ਉਚੇਚੇ ਤੋਰ ਤੇ ਪਹੁੰਚੇ ।
ਪ੍ਰੋਗਰਾਮ ਵਿੱਚ ਸ੍ਰੀ ਸੰਤੋਸ਼ ਕਟਾਰੀਆ ਦੀ 22 ਮੈਂਬਰਾਂ ਦੀ ਟੀਮ ਵਲੋਂ ਦਿੱਤੇ ਲਾਈਵ ਮਿਊਜਿ਼ਕ ਤੇ ਲਗਭਗ 30 ਗਾਈਕ ਕਲਾਕਾਰਾਂ ਨੇ ਭਾਗ ਲਿਆ । ਕਲੱਬ ਦੇ ਪ੍ਰਧਾਨ ਰਾਜੀਵ ਵਰਮਾ ਅਤੇ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਕੁੰਦਨ ਗੋਗੀਆ ਮੈਅਰ, ਪਟਿਆਲਾ, ਪ੍ਰਸਿੱਧ ਸਮਾਜ ਸੇਵਿਕਾ ਸਤਿੰਦਰਪਾਲ ਕੌਰ, ਸ੍ਰੀ ਜਗਦੀਪ ਟਾਂਡਾ (ਡਾਇਰੈਕਟਰ ਹਰਿਆਣਾ ਸਰਕਾਰ), ਧਰਮਪਾਲ ਬਾਂਸਲ, ਆਕਾਸ਼ਦੀਪ ਮਰਵਾਹਾ, ਹਰਸ਼ ਗੁਪਤਾ, ਪ੍ਰੇਮ ਬਾਂਸਲ ਅਤੇ ਰਾਜੇਸ਼ ਪੰਜੋਲਾ ਵਲੋਂ’ ਸ਼ਮਾਂ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰਵਾਤ ਕੀਤੀ ਗਈ ।







