ਪਟਿਆਲਾ: ਕਿਸ਼ਨ ਚੰਦ ਗੋਇਲ ਮੈਮੋਰੀਅਲ ਚੈਰੀਟੇਬਲ ਟਰੱਸਟ ਵਲੋਂ ਕ੍ਰੀਵੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾਕਟਰ ਅਨਿਲ ਗੋਇਲ ਵਲੋਂ ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਲਗਾਉਣ ਨਾਲ ਨਜਦੀਕ ਦੇ ਲੋਕ ਇਸਦਾ ਲਾਭ ਲੈ ਸਕਦੇ ਹਨ ਅਤੇ ਆਪਣੀ ਸਹੀ ਢੰਗ ਨਾਲ ਇਲਾਜ ਕਰਵਾ ਸਕਦੇ ਹਨ। ਇਸ ਤਰ੍ਹਾਂ ਦੇ ਕੈਂਪ ਸਮੇਂ—ਸਮੇਂ ਤੇ ਹੋਰ ਵੀ ਲਗਾਏ ਜਾਣਗੇ ਅਤੇ ਬਰਸਾਤ ਦਾ ਮੌਸਮ ਵੀ ਆ ਰਿਹਾ ਹੈ ਅਤੇ ਡੇਂਗੂ ਆਦਿ ਦਾ ਡਰ ਬਣਿਆ ਰਹਿੰਦਾ ਹੈ। ਜਿਸ ਵਿੱਚ ਬਚਾਓ ਬਹੁਤ ਜਰੂਰੀ ਹੈ। ਸਮੇਂ ਸਿਰ ਡਾਕਟਰ ਨੂੰ ਦਿਖਾਉਣਾ ਜਰੂਰੀ ਹੈ। ਇਸ ਅਵਸਰ ਤੇ ਅਮਿਤ ਕੁਮਾਰ ਗੋਇਲ ਅਤੇ ਅਧਿਕਾਰੀ ਵੀ ਹਾਜਰ ਸਨ।






