Google search engine
HomeBlogਯੂਰੀਆ ਖਾਦ ਦੀ ਅਣ ਅਧਿਕਾਰਤ ਵਰਤੋ ਤਹਿਤ ਮੁਕੱਦਮਾਂ ਦਰਜ – ਮੁੱਖ ਖੇਤੀਬਾੜੀ...

ਯੂਰੀਆ ਖਾਦ ਦੀ ਅਣ ਅਧਿਕਾਰਤ ਵਰਤੋ ਤਹਿਤ ਮੁਕੱਦਮਾਂ ਦਰਜ – ਮੁੱਖ ਖੇਤੀਬਾੜੀ ਅਫ਼ਸਰ

ਪਟਿਆਲਾ 16 ਅਪ੍ਰੈਲ:
ਪੰਜਾਬ ਦੇ ਖੇਤੀਬਾੜੀ ਮੰਤਰੀ ਸ੍ਰ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਡਾ ਗੁਰਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲਾ ਪ੍ਰਸਾਸਨ ਦੇ ਸਹਿਯੋਗ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਟਿਆਲਾ ਦੇ ਮੁੱਖ ਖੇਤੀਬਾੜੀ ਅਫਸਰ ਡਾ. ਦਾਰਾ ਸਿੰਘ ਵੱਲੋ ਵਿਭਾਗੀ ਟੀਮ ਅਤੇ ਪੁਲਿਸ ਪ੍ਰਸਾਸਨ ਨਾਲ ਮਿਲਕੇ ਕਿਸਾਨਾਂ ਲਈ ਸਬਸਿਡੀ ਤੇ ਉਪਲਬਧ ਖੇਤੀ ਵਰਤੋ ਲਈ ਯੂਰੀਆ ਖਾਦ ਨੂੰ ਫੀਡ ਬਣਾਉਣ ਲਈ ਅਣ ਅਧਿਕਾਰਤ ਤੋਰ ਤੇ ਸਟੋਰ ਕਰਨ ਤੇ ਸ੍ਰੀ ਕ੍ਰਿਸਨ ਕ੍ਰਿਪਾ ਇੰਡਸਟਰੀਜ, ਧਬਲਾਨ ਰੋਡ ਨੇੜੇ ਰੱਖੜਾ ਸੂਗਰ ਮਿੱਲ, ਪਿੰਡ ਖੇੜੀ ਗੋੜੀਆਂ ਜਿਲਾ ਪਟਿਆਲਾ ਵਿਰੱਧ ਮਕੱਦਮਾ ਦਰਜ ਕਰਵਾਇਆ ਹੈ ।
ਮੁੱਖ ਖੇਤੀਬਾੜੀ ਅਫਸਰ ਪਟਿਆਲਾ ਡਾ. ਦਾਰਾ ਸਿੰਘ ਵੱਲੋ ਦੱਸਿਆ ਗਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਣ ਅਧਿਕਾਰਤ ਤੋਰ ਤੇ ਖਾਦ ਦੀ ਸਟੋਰਜ ਅਤੇ ਕਿਸੇ ਹੋਰ ਥੈਲਿਆ ਵਿਚ ਸਟੋਰਜ ਕਰਨ ਤੇ ਪਾਬੰਧੀ ਹੈ ਖੇਤੀਬਾੜੀ ਵਿਭਾਗ ਦੀ ਟੀਮ ਜਿਸ ਵਿਚ ਏ ਡੀ ੳ ਅਮਨਪ੍ਰੀਤ ਸਿੰਘ, ਏ ਡੀ ੳ ਰਸਪਿੰਦਰ ਸਿੰਘ ਅਤੇ ਪੁਲਿਸ ਦੇ ਮੈਬਰ ਏ ਐਸ ਆਈ ਬਲਦੇਵ ਸਿੰਘ ਨੇ ਚੈਕਿੰਗ ਦੋਰਾਨ ਸ੍ਰੀ ਕ੍ਰਿਸਨ ਕ੍ਰਿਪਾ ਇੰਡਸਟਰੀਜ, ਧਬਲਾਨ ਰੋਡ ਨੇੜੇ ਰੱਖੜਾ ਸੂਗਰ ਮਿੱਲ, ਪਿੰਡ ਖੇੜੀ ਗੋੜੀਆਂ ਵਿਖੇ ਯੂਰੀਆ ਖਾਦ ਨੂੰ ਕਿਸੇ ਹੋਰ ਥੈਲਿਆਂ ਵਿਚ ਪਾ ਕੇ ਫੈਕਟਰੀ ਵਿਚ ਰੱਖਿਆ ਹੋਣ ਕਾਰਨ ਅਤੇ ਸਬੰਧਤ ਦਸਤਾਵੇਜ਼ ਨਾ ਹੋਣ ਕਾਰਨ ਖਾਦ ਕੰਟਰੋਲ ਆਰਡਰ 1985 ਦੀ ਕਲਾਸ 28 ਅਧੀਨ ਪਾਵਰਾਂ ਦੀ ਵਰਤੋ ਕਰਦਿਆਂ ਯੂਰੀਆ ਖਾਦ ਨੂੰ ਸੀਜ ਕਰ ਦਿੱਤਾ।
ਖੇਤੀਬਾੜੀ ਵਿਕਾਸ ਅਫਸਰ ਡਾ. ਅਮਨਪ੍ਰੀਤ ਸਿੰਘ ਵੱਲੋ ਦੱਸਿਆ ਗਿਆ ਕਿ ਖਾਦ ਖਾਦ ਕੰਟਰੋਲ ਆਰਡਰ 1985 ਦੀ ਧਾਰਾ 2 (ਐਚ),3,19,25 ਅਤੇ ਜਰੂਰੀ ਵਸਤਾਂ ਐਕਟ 1955 ਦੀ ਧਾਰਾ 3 ਅਤੇ 7 ਦੀ ਉਲੰਘਣਾ ਕਰਨ ਅਤੇ ਸਰਕਾਰ ਨੂੰ ਮਾਲੀ ਤੋਰ ਤੇ ਨੁਕਸਾਨ ਪਹੁਚਾਉਣ ਕਾਰਨ ਬੀ ਐਨ ਐਸ 2023 ਦੀ ਧਾਰਾ 318 (4) ਦੀ ਉਲੰਘਣਾ ਕਰਨ ਹਿੱਤ ਉਪਰੋਕਤ ਫਾਰਮ ਵਿਰੱਧ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਹੈ।
ਮੁੱਖ ਖੇਤੀਬਾੜੀ ਅਫਸਰ ਪਟਿਆਲਾ ਡਾ. ਦਾਰਾ ਸਿੰਘ ਨੇ ਕਿਹਾ ਕਿ ਜੇਕਰ ਕੋਈ ਵੀ ਖਾਦ ਡੀਲਰ ਕਿਸਾਨਾਂ ਨੂੰ ਤਹਿ ਰੇਟ ਤੋ ਜਿਆਦਾ ਰੇਟ ਉਪਰ ਖਾਦ ਵੇਚਦਾ ਹੈ , ਖਾਦ ਨਾਲ ਕਿਸੇ ਹੋਰ ਵਸਤੂ ਦੀ ਸੇਲ ਕਰਦਾ ਹੈ, ਅਣ ਅਧਿਕਾਰਤ ਤੋਰ ਦੇ ਸਟੋਰਜ ਕਰਦਾ ਹੈ ਅਤੇ ਕੋਈ ਵੀ ਖਾਦ ਡੀਲਰ ਖਾਦ ਨੂੰ ਫੀਡ ਫੈਕਟਰੀਆਂ, ਪਲਾਈਵੁੱਡ ਫੈਕਟਰੀਆਂ ਜਾਂ ਕਿਸੇ ਹੋਰ ਵਰਤੋਂ ਲਈ ਵੇਚਦਾ ਹੈ ਤਾਂ ਉਸ ਵਿਰੱਧ ਫਰਟੀਲਾਇਜਰ ਕੰਟਰੋਲ ਐਕਟ 1985 ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਹਨਾ ਨੇ ਕਿਸਾਨਾ ਨੂੰ ਕਿ ਜੇਕਰ ਕਿਸਾਨਾ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਆਉਦੀ ਹੈ ਤਾਂ ਕਿਸਾਨ ਇਸ ਸਬੰਧੀ ਬਲਾਕ ਪਟਿਆਲਾ ਦੇ ਡਾ. ਗੁਰਮੀਤ ਸਿੰਘ (97791—60950), ਬਲਾਕ ਨਾਭਾ ਦੇ ਕਿਸਾਨ ਡਾ. ਜੁਪਿੰਦਰ ਸਿੰਘ ਗਿੱਲ (97805—60004), ਬਲਾਕ ਭੂਨਰਹੇੜੀ ਦੇ ਕਿਸਾਨ ਡਾ. ਮਨਦੀਪ ਸਿੰਘ (70092—27488), ਬਲਾਕ ਸਮਾਣਾ ਦੇ ਕਿਸਾਨ ਡਾ. ਸਤੀਸ਼ ਕੁਮਾਰ (97589—00047), ਬਲਾਕ ਰਾਜਪੁਰਾ ਦੇ ਕਿਸਾਨ ਡਾ. ਜੁਪਿੰਦਰ ਸਿੰਘ ਪੰਨੂੰ (73070—59201) ਅਤੇ ਬਲਾਕ ਘਨੌਰ ਦੇ ਕਿਸਾਨ ਡਾ. ਰਣਜੋਧ ਸਿੰਘ (99883—12299) ਨਾਲ ਸਪੰਰਕ ਕਰ ਸਕਦੇ ਹਨ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI