Google search engine
HomeNationalਕੇਜਰੀਵਾਲ ਦਾ ਜਸਟਿਸ ਸਵਰਨਕਾਂਤਾ ਅੱਗੇ ਪੇਸ਼ ਨਾ ਹੋਣ ਦਾ ਫੈਸਲਾ

ਕੇਜਰੀਵਾਲ ਦਾ ਜਸਟਿਸ ਸਵਰਨਕਾਂਤਾ ਅੱਗੇ ਪੇਸ਼ ਨਾ ਹੋਣ ਦਾ ਫੈਸਲਾ

ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਨੇ ਜਸਟਿਸ ਸਵਰਨਕਾਂਤਾ ਨੂੰ ਲਿਖੀ ਇੱਕ ਚਿੱਠੀ ਨਾਲ ਸਿਆਸੀ ਅਤੇ ਕਾਨੂੰਨੀ ਹਲਕਿਆਂ ਵਿੱਚ ਵੱਡੀ ਚਰਚਾ ਛੇੜ ਦਿੱਤੀ ਹੈ। ਆਪਣੇ ਫੈਸਲੇ ਵਿੱਚ ਕੇਜਰੀਵਾਲ ਨੇ ਸਪੱਸ਼ਟ ਕੀਤਾ ਹੈ ਕਿ ਉਹ ਹੁਣ ਨਾ ਖੁਦ ਅਤੇ ਨਾ ਹੀ ਆਪਣੇ ਕਿਸੇ ਵਕੀਲ ਰਾਹੀਂ ਜਸਟਿਸ ਸਵਰਨਕਾਂਤਾ ਦੇ ਸਾਹਮਣੇ ਪੇਸ਼ ਹੋਣਗੇ।

ਉਨ੍ਹਾਂ ਦਾ ਕਹਿਣਾ ਹੈ ਕਿ ਜਸਟਿਸ ਸਵਰਨਕਾਂਤਾ ਤੋਂ ਇਨਸਾਫ ਦੀ ਉਮੀਦ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ, ਜਿਸ ਕਾਰਨ ਉਹਨਾਂ ਨੇ ਇਹ ਸਖ਼ਤ ਰੁਖ ਅਪਣਾਇਆ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਆਪਣੀ “inner conscience” ਦੀ ਆਵਾਜ਼ ਸੁਣਦੇ ਹੋਏ ਹੁਣ ਮਹਾਤਮਾ ਗਾਂਧੀ ਦੇ ਦਰਸਾਏ ਮਾਰਗ ‘ਤੇ ਚੱਲਦੇ ਹੋਏ ਸਤਿਆਗ੍ਰਹ ਦਾ ਰਾਹ ਅਪਣਾਉਣਗੇ।

ਇਸ ਦੇ ਨਾਲ ਹੀ, ਉਨ੍ਹਾਂ ਨੇ ਕਾਨੂੰਨੀ ਵਿਕਲਪਾਂ ਨੂੰ ਖੁੱਲ੍ਹਾ ਰੱਖਿਆ ਹੈ। ਕੇਜਰੀਵਾਲ ਨੇ ਦੱਸਿਆ ਕਿ ਉਹ ਜਸਟਿਸ ਸਵਰਨਕਾਂਤਾ ਦੇ ਕਿਸੇ ਵੀ ਫੈਸਲੇ ਵਿਰੁੱਧ ਭਾਰਤੀ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦਾ ਆਪਣਾ ਅਧਿਕਾਰ ਬਰਕਰਾਰ ਰੱਖਦੇ ਹਨ ਅਤੇ ਲੋੜ ਪੈਣ ‘ਤੇ ਉੱਚ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI